ਹਰਿਆਣਾ (ਆਨੰਦ, ਰੱਤੀ, ਨਲੋਆ) : ਇੰਜੀ. ਜਸਵੰਤ ਸਿੰਘ ਐੱਸ.ਡੀ.ਓ. ਉੱਪ ਮੰਡਲ ਪੀ.ਐੱਸ.ਪੀ.ਸੀ.ਐੱਲ. ਹਰਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਦਸੰਬਰ ਨੂੰ 132 ਕੇ.ਵੀ. ਚੌਹਾਲ ਸਬ ਸਟੇਸ਼ਨ ਤੋਂ ਆ ਰਹੀ 66 ਕੇ.ਵੀ. ਸਬ ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਦਿਨ ਬੁੱਧਵਾਰ ਨੂੰ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ.ਵੀ. ਲਾਲਪੁਰ ਯੂ.ਪੀ.ਐੱਸ.,11 ਕੇ.ਵੀ. ਬੱਸੀ ਬਜੀਦ ਕੰਢੀ ਏ.ਪੀ., 11 ਕੇ.ਵੀ. ਭਟੋਲੀਆਂ ਕੰਢੀ ਏ.ਪੀ., 11 ਕੇ.ਵੀ. ਢੋਲਵਾਹਾ ਕੰਡੀ ਮਿਕਸ,11 ਕੇ.ਵੀ. ਜਨੌੜੀ-2 ਕੰਡੀ ਮਿਕਸ, 11 ਕੇ.ਵੀ. ਅਤਵਾਰਾਪੁਰ ਕੰਡੀ ਮਿਕਸ ਦੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ। ਇਸ ਕਰ ਕੇ ਢੋਲਵਾਹਾ, ਰਾਮ ਟਟਵਾਲੀ, ਜਨੌੜੀ, ਟੱਪਾ, ਬਹੇੜਾ, ਬਾੜੀ ਖੱਡ, ਕੂਕਾਨੇਟ, ਦੇਹਰੀਆਂ, ਕੋਰਟ, ਪਟਿਆਲ, ਲਾਲਪੁਰ, ਰੋੜਾਂ, ਕਾਹਲਵਾਂ, ਭਟੋਲੀਆਂ ਡੰਡੋਹ, ਅਤਵਾਰਾਪੁਰ ਆਦਿ ਪਿੰਡਾਂ ਦੇ ਘਰਾਂ ਦੀ, ਏ.ਪੀ. ਮੋਟਰਾਂ-ਟਿਊਬਵੈੱਲਾਂ ਦੀ ਅਤੇ ਫੈਕਟਰੀਆਂ ਦੀ ਸਪਲਾਈ ਉਪਰੋਕਤ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।
ਜਲੰਧਰ 'ਚ ਕਤਲ! ਅਮਰੀਕਾ ਬੈਠੇ ਮੁੰਡੇ ਨੇ 2 ਲੱਖ ਦੇ ਕੇ ਮਰਵਾਇਆ ਕਬਾੜ ਦੀ ਦੁਕਾਨ 'ਤੇ ਕੰਮ ਕਰਦਾ ਨੌਜਵਾਨ
NEXT STORY