ਮਾਹਿਲਪੁਰ (ਜਸਵੀਰ) : ਉਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ 17 ਜਨਵਰੀ ਨੂੰ 220 ਕੇ.ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ.ਵੀ. ਖੜੌਦੀ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 3.00 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਹਕੂਮਤਪੁਰ, ਪਾਲਦੀ, ਖੜੌਦੀ, ਖੇੜਾ, ਨੰਗਲ ਕਲਾਂ ਆਦਿ ਪਿੰਡਾਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਟਾਂਡਾ ਉੜਮੁੜ (ਮੋਮੀ) : ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਅਧੀਨ ਚੱਲਦੇ 132 ਕੇ.ਵੀ. ਸ/ਸ ਟਾਂਡਾ ਵਿਚ 2 ਨੰਬਰ ਨਵੇਂ ਬਰੇਕਰ ਲਾਉਣ ਲਈ ਸ/ਸ ਤੋਂ ਚੱਲਦੇ 11 ਕੇ.ਵੀ.ਸੱਲਾ ਯੂ.ਪੀ.ਐੱਸ. ਫੀਡਰ, 11 ਕੇ.ਵੀ.ਮਾਡਲ ਟਾਊਨ ਯੂ.ਪੀ.ਐੱਸ. ਫੀਡਰ, 11 ਕੇ.ਵੀ. ਝਾਂਵਾ ਏ.ਪੀ.,11 ਕੇ.ਵੀ.ਮਸੀਤਪਾਲਕੋਟ ਏ.ਪੀ. ਫੀਡਰਾਂ ਦੀ ਬਿਜਲੀ ਸਲਪਾਈ 17 ਜਨਵਰੀ ਨੂੰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ-ਡਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਬੰਦ ਦੌਰਾਨ ਸੱਲਾ,ਪ੍ਰੇਮਪੁਰ, ਠਾਕਰੀ, ਡੱਡੀਆਂ, ਮੀਰਾਪੁਰ, ਮਾਡਲ ਟਾਊਨ, ਕਦਾਰੀ ਚੱਕ, ਸਾਹਿਬਾਜਪੁਰ, ਕੋਟਲੀ, ਮਾਨਪੁਰ, ਪਸਵਾਲ, ਮੂਨਕਾ, ਬੋਲੇਵਾਲ, ਪੱਲਾ ਚੱਕ, ਕੁਰਾਲਾ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ।
ਨਵਾਂਸ਼ਹਿਰ (ਤ੍ਰਿਪਾਠੀ) : ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ ਸਿਟੀ-3 ਫੀਡਰ ਤੋਂ ਬਿਜਲੀ ਸਪਲਾਈ ਜ਼ਰੂਰੀ ਮੈਨੀਟਿਨੈਂਸ ਲਈ ਬਿਜਲੀ ਸਪਲਾਈ 17 ਜਨਵਰੀ, 2026, ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਨਤੀਜੇ ਵਜੋਂ ਹੇਠ ਲਿਖੇ ਖੇਤਰਾਂ ਵਿਚ ਬਿਜਲੀ ਬੰਦ ਰਹੇਗੀ। ਭੱਟੀ ਕਾਲੋਨੀ, ਵਿਕਾਸ ਨਗਰ, ਪ੍ਰਿੰਸ ਐਨਕਲੇਵ, ਗਰਚਾ ਐਨਕਲੇਵ, ਸਲੋਹ ਰੋਡ, ਗੁਰੂ ਅੰਗਦ ਨਗਰ, ਬੈਕ ਸਾਇਡ ਸਤਸੰਗ ਘਰ (ਸਲੋਹ ਰੋਡ), ਰੋਟਰੀ ਭਵਨ ਅਤੇ ਇਸ ਫੀਡਰ ਤੋਂ ਚਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।
ਬੰਗਾ (ਰਾਕੇਸ਼ ਅਰੋੜਾ) : ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਅਫਸਰ ਬੰਗਾ ਸ਼ਹਿਰੀ ਨੇ ਪ੍ਰੈੱਸ ਦੇ ਨਾਂ ’ਤੇ ਇਕ ਪੱਤਰ ਜਾਰੀ ਕਰ ਦੱਸਿਆ ਕੀ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ 220 ਕੇ ਵੀ ਦੋ ਚਲਦੇ 11 ਕੇ. ਵੀ. ਯੂ. ਪੀ. ਐੱਸ. ਨੰਬਰ ਦੋ ਗੋਸਲਾਂ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ 17 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਨਾਲ ਇਸ ਅਧੀਨ ਆਉਣ ਵਾਲੇ ਏਰੀਏ ਜਿਨ੍ਹਾਂ ਵਿਚ ਪਿੰਡ ਪੁੰਨੀਆਂ ਅੰਬੇਡਕਰ ਨਗਰ, ਦਸਾਂਝ ਖੁਰਦ, ਭੁਖੜੀ, ਨਾਗਰਾ, ਭਰੋ ਮਜਾਰਾ, ਸੋਤਰਾ, ਗੋਸਲਾ, ਮੱਲੂਪੋਤਾ, ਚੱਕ ਲਾਲ, ਏ. ਐੱਸ. ਫਰੋਜਨ ਫੂਡ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਸਰੂਪਾਂ ਸਬੰਧੀ ਮੁੱਖ ਮੰਤਰੀ ਬੋਲ ਰਹੇ ਕੌਰਾ ਝੂਠ: ਮੁੱਖ ਸਕੱਤਰ
NEXT STORY