ਚੰਡੀਗੜ੍ਹ/ਜਲੰਧਰ : ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਕਿਸਾਨਾਂ ਵਲੋਂ ਲੋਕਾਂ ਨੂੰ ਜੀਓ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਗਈ ਹੈ, ਉਥੇ ਹੀ ਪੰਜਾਬ ਦੇ ਪਾਵਰਕੌਮ ਵਲੋਂ ਮਿਹਕਮੇ ਦੇ ਮੁਲਾਜ਼ਮਾਂ ਨੂੰ ਹੁਣ ਵੋਡਾਫੋਨ ਦੀ ਥਾਂ ਰਿਲਾਇੰਸ ਜੀਓ ਦੇ ਸਿੰਮ ਜਾਰੀ ਕੀਤੇ ਜਾਣ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਬਕਾਇਦਾ ਇਸ ਬਾਰੇ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ 'ਚ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹੁਣ ਵੋਡਾਫੋਨ ਦੀ ਥਾਂ ਜੀਓ ਦੀਆਂ ਸਿੰਮਾਂ ਜਾਰੀ ਕੀਤੀ ਜਾਣਗੀਆਂ। ਵਿਭਾਗ ਵੱਲੋਂ ਸਾਰੇ ਹਲਕਿਆਂ ਅਧੀਨ ਹੁਣ ਤੱਕ ਜਾਰੀ ਹੋਏ ਵੋਡਾਫੋਨ ਮੋਬਾਈਲ ਸਿੰਮ ਕਾਰਡਾਂ ਬਾਰੇ ਸੂਚਨਾ ਤਿਆਰ ਕਰਕੇ ਅੱਜ ਦੁਪਹਿਰ 3 ਵਜੇ ਤੱਕ ਹਰ ਹਾਲਤ 'ਚ ਭੇਜਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ
ਜਾਣਕਾਰੀ ਅਨੁਸਾਰ ਪੀ. ਐਸ. ਪੀ. ਸੀ. ਐੱਲ. ਵਿਚ ਹੁਣ ਤਕ ਆਈਡੀਆ, ਵੋਡਾਫੋਨ ਦੇ ਮੋਬਾਇਲ ਕੁਨੈਕਸ਼ਨ ਚੱਲ ਰਹੇ ਸਨ ਪਰ ਸਰਕਾਰ ਨੇ ਹੁਣ ਤਕ ਇਨ੍ਹਾਂ ਸਾਰੇ ਸਿੰਮਾਂ ਨੂੰ ਜੀਓ ਵਿਚ ਪੋਰਟ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਮੁੱਖ ਇੰਜੀਨੀਅਰ/ਹੈਡ ਪ੍ਰਬੰਧਕ ਜਲੰਧਰ ਵੱਲੋਂ ਸੂਬੇ ਦੇ ਸਮੂਹ ਉਪ ਮੁੱਖ ਇੰਜੀਨੀਅਰਾਂ ਤੇ ਨਿਗਰਾਨ ਇੰਜੀਨੀਅਰਾਂ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ ਕੋਲ ਵੋਡਾਫੋਨ ਕੰਪਨੀ ਦੇ ਸਿੰਮ ਹਨ, ਉਹ ਲਿਸਟ ਤਿਆਰ ਕਰਕੇ ਵਿਭਾਗ ਨੂੰ ਭੇਜਣ, ਤਾਂ ਜੋ ਵੋਡਾਫੋਨ ਕੰਪਨੀ ਦੀ ਜਗ੍ਹਾ ਅਜਿਹੇ ਅਧਿਕਾਰੀਆਂ, ਕਰਮਚਾਰੀਆਂ ਨੂੰ ਰਿਲਾਇੰਸ ਜੀਓ ਦੇ ਮੋਬਾਇਲ ਨੰਬਰ ਮੁਹੱਈਆ ਕਰਾਏ ਜਾ ਸਕਣ। ਵਿਭਾਗ ਵੱਲੋਂ ਹੇਠਲੇ ਦਫ਼ਤਰਾਂ ਨੂੰ ਮੋਬਾਇਲ ਸਿੰਮ ਕਾਰਡਾਂ ਦੀ ਡਿਟੇਲ ਭੇਜਣ ਲਈ ਹਦਾਇਤ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਈ. ਡੀ. ਵਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਐਲਾਨ
ਲੁਧਿਆਣਾ 'ਚ ਬੇਨਕਾਬ ਹੋਇਆ ਝੁੱਗੀਆਂ 'ਚ ਚੱਲ ਰਿਹਾ ਦੇਹ ਵਪਾਰ ਦਾ ਧੰਦਾ, ਸਰਗਣਾ ਆਂਟੀ ਸਣੇ ਚਾਰ ਗ੍ਰਿਫ਼ਤਾਰ
NEXT STORY