ਨਵਾਂਸ਼ਹਿਰ (ਤ੍ਰਿਪਾਠੀ)-ਪੰਜਾਬ ਰੋਡਵੇਜ਼-ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਜ਼ਿਲਾ ਇਕਾਈ ਨੇ ਇਕ ਮੀਟਿੰਗ ਕਰ ਕੇ ਪੰਜਾਬ ਸਰਕਾਰ ਨੂੰ ਆਊਟ ਸੋਰਸਿੰਗ ਦੁਆਰਾ ਕੀਤੀ ਜਾ ਰਹੀ ਕੰਡਕਟਰਾਂ ਤੇ ਡਰਾਈਵਰਾਂ ਦੀ ਭਰਤੀ 'ਤੇ ਸਖ਼ਤ ਵਿਰੋਧ ਜਤਾਉਂਦੇ ਹੋਏ ਸੜਕਾਂ 'ਤੇ ਉਤਰਨ ਦੀ ਚਿਤਾਵਨੀ ਦਿੱਤੀ ਹੈ।
ਇਸ ਸਬੰਧੀ ਯੂਨੀਅਨ ਦੇ ਵਫਦ ਨੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਦਿਓਲ, ਪ੍ਰਧਾਨ ਹਰਦੀਪ ਸਿੰਘ ਕਾਹਲੋਂ ਤੇ ਜਨਰਲ ਸਕੱਤਰ ਅਸ਼ੋਕ ਕੁਮਾਰ ਰੌੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ 'ਚ ਪਹਿਲਾਂ ਤੋਂ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਨਵੀਂ ਭਰਤੀ ਰੈਗੂਲਰ ਆਧਾਰ 'ਤੇ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਆਊਟ ਸੋਰਸਿੰਗ ਵੱਲੋਂ ਡਰਾਈਵਰਾਂ ਤੇ ਕੰਡਕਟਰਾਂ ਦੀ ਭਰਤੀ ਦਾ ਫ਼ੈਸਲਾ ਲਿਆ ਹੈ ਜਿਸ ਨੂੰ ਲੈ ਕੇ ਯੂਨੀਅਨ 'ਚ ਭਾਰੀ ਰੋਸ ਹੈ। ਉਨ੍ਹਾਂ ਜਨਰਲ ਮੈਨੇਜਰ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਦਿੱਤੇ ਮੰਗ ਪੱਤਰ 'ਚ ਮੰਗ ਕੀਤੀ ਕਿ ਡਿਊਟੀ ਤੋਂ ਫਾਰਗ ਕੀਤੇ 1233 ਡਰਾਈਵਰਾਂ-ਕੰਡਕਟਰਾਂ ਨੂੰ ਡਿਊਟੀ 'ਤੇ ਬਹਾਲ ਕੀਤਾ ਜਾਵੇ, ਆਊਟ ਸੋਰਸਿੰਗ ਨਾਲ ਭਰਤੀ ਕਰਨ ਦੇ ਫ਼ੈਸਲੇ ਨੂੰ ਵਾਪਸ ਲਿਆ ਜਾਵੇ, ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਬਰਾਬਰ ਕੰਮ ਬਰਾਬਰ ਤਨਖਾਹ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ, ਡਰਾਈਵਰਾਂ-ਕੰਡਕਟਰਾਂ 'ਤੇ ਲਾਈਆਂ ਗਈਆਂ ਸ਼ਰਤਾਂ ਨੂੰ ਰੱਦ ਕਰ ਕੇ ਉਨ੍ਹਾਂ ਨੂੰ ਮੁੜ ਡਿਊਟੀ 'ਤੇ ਲਿਆ ਜਾਵੇ ਤੇ ਪਨਬੱਸ 'ਚ ਕੰਮ ਕਰਦੇ ਵਰਕਰਜ਼ ਨੂੰ ਬਿਨਾਂ ਸ਼ਰਤ ਰੋਡਵੇਜ਼ 'ਚ ਰੈਗੂਲਰ ਕੀਤਾ ਜਾਵੇ। ਇਸ ਮੌਕੇ ਹਰਦੀਪ ਸਿੰਘ, ਅਸ਼ੋਕ ਕੁਮਾਰ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ ।
ਫਰਾਂਸ 'ਚ ਪਰਮਜੀਤ ਦੀ ਮੌਤ ਦੇ ਬਾਅਦ ਬਜਰਾਵਰ ਪਿੰਡ 'ਚ ਗਮ ਦਾ ਮਾਹੌਲ
NEXT STORY