ਚੰਡੀਗੜ੍ਹ (ਹਰੀਸ਼ਚੰਦਰ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਮੰਗ ਕੀਤੀ ਹੈ ਕਿ ਪੰਜਾਬ ਆਬਕਾਰੀ ਨੀਤੀ ਦੀ ਵੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਚੁਘ ਨੇ ਕਿਹਾ ਕਿ ਪੰਜਾਬ ਆਬਕਾਰੀ ਨੀਤੀ ਨਾਲ ਫਾਇਦਾ ਉਠਾਉਣ ਵਾਲਿਆਂ ਦੇ ਕਥਿਤ ਤੌਰ ’ਤੇ ਦਿੱਲੀ ਵਿਚ ਕਨੈਕਸ਼ਨ ਹਨ ਅਤੇ ਪੰਜਾਬ ਵਿਚ ‘ਆਪ’ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਪੰਜਾਬ ਆਪਣੇ ਮਾਲੀਏ ਦਾ ਇਕ ਵੱਡਾ ਹਿੱਸਾ ਗੁਆ ਰਿਹਾ ਹੈ। ਇੱਥੇ ਜਾਰੀ ਬਿਆਨ ’ਚ ਚੁਘ ਨੇ ਦਾਅਵਾ ਕੀਤਾ ਕਿ 2022-23 ਲਈ ਪੰਜਾਬ ਆਬਕਾਰੀ ਨੀਤੀ ਦਿੱਲੀ ਦੀ ਨੀਤੀ ਵਾਂਗ ਹੈ, ਜਿਸ ਨੂੰ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੀ ਟੀਮ ਨੇ ਵੀ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸਦੀ ਪੁਸ਼ਟੀ ਅਰਵਿੰਦ ਕੇਜਰੀਵਾਲ ਨੇ ਕੀਤੀ, ਜਿਨ੍ਹਾਂ ਨੇ ਟਵੀਟ ਕੀਤਾ ਸੀ ਕਿ ਆਬਕਾਰੀ ਨੀਤੀ, ਜਿਸ ਨੂੰ ਨਵੀਂ ਦਿੱਲੀ ਵਿਚ ਆਗਿਆ ਨਹੀਂ ਹੈ, ਉਹ ਪੰਜਾਬ ਵਿਚ ਅਨੋਖਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਬੰਦ ਹੋਵੇਗੀ ਇਹ ਫਲਾਈਟ
ਉਨ੍ਹਾਂ ਨੇ ਮੰਗ ਕੀਤੀ ਕਿ ਦਿੱਲੀ ਆਬਕਾਰੀ ਘਪਲੇ 'ਚ ਕਥਿਤ ਮੁੱਖ ਖਿਡਾਰੀ ਕੇਜਰੀਵਾਲ ਨੂੰ ਵੀ ਹਿਰਾਸਤ 'ਚ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੂਲ ਰੂਪ 'ਚ ਸੀ. ਬੀ. ਆਈ. ਨੂੰ ਇਸ ਦੇ ਕਿੰਗਪਿੰਨ ਦੇ ਮੋਹਰਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਪੂਰੇ ਘਪਲੇ ਦੇ ਕਿੰਗਪਿੰਨ ਨੂੰ ਫੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਜਾਂਚ ਕਰਨ ਦੀ ਤਤਕਾਲ ਲੋੜ ਹੈ ਕਿ ‘ਆਪ’ ਪੰਜਾਬ ਵਿਚ ਸਰਕਾਰੀ ਸਰੋਤਾਂ ਨਾਲ ਦੂਜੇ ਰਾਜਾਂ ਵਿਚ ਆਪਣੀਆਂ ਚੋਣਾਂ ਲਈ ਪਾਰਟੀ ਲਈ ਪੈਸਾ ਕਿਵੇਂ ਜੁਟਾ ਰਹੀ ਹੈ। ਪਿਛਲੀਆਂ ਗੁਜਰਾਤ ਵਿਧਾਨ ਸਭਾ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਜਨਸੰਪਰਕ ਵਿਭਾਗ ਲਈ ਰੱਖੇ ਗਏ ਕਰੋੜਾਂ ਰੁਪਏ ਕਿਵੇਂ ਡਾਇਵਰਟ ਕੀਤੇ ਗਏ, ਇਸ ਦੀ ਇਕ ਤਾਜ਼ਾ ਉਦਾਹਰਣ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਫੈਸਲਾ ਸੰਵਿਧਾਨ ਅਤੇ 3 ਕਰੋੜ ਪੰਜਾਬੀਆਂ ਦੀ ਜਿੱਤ : ‘ਆਪ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੰਡੀਗੜ੍ਹ : ਨਸ਼ਾ ਤਸਕਰੀ ਦੇ ਮੁੱਦੇ 'ਤੇ ਵੱਖ-ਵੱਖ ਸੂਬਿਆਂ ਦੇ DGPs ਦੀ ਮੀਟਿੰਗ, ਨਹੀਂ ਪੁੱਜੇ ਪੰਜਾਬ ਦੇ DGP
NEXT STORY