ਮੋਹਾਲੀ (ਰਾਣਾ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿੱਤ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਮੌਜੂਦ ਮੈਂਬਰਾਂ ਵਲੋਂ ਸਾਲ 2019-20 ਦੇ ਬਜਟ ਪ੍ਰਸਤਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਦੇ ਮੁਖੀ ਮਨੋਹਰ ਲਾਲ ਕਲੋਹੀਆ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਬਾਕੀ ਮੈਂਬਰਾਂ ਨੇ ਬਜਟ ਦੇ ਪ੍ਰਪੋਜ਼ਲ 'ਚ ਕੁਝ ਤਬਦੀਲੀਆਂ ਦੀ ਲੋੜ ਮਹਿਸੂਸ ਕੀਤੀ ਅਤੇ ਇਸ ਕਾਰਨ ਬਜਟ ਆਉਣ ਵਾਲੇ ਦਿਨਾਂ 'ਚ ਫਿਰ ਪੇਸ਼ ਕਰਨ ਦਾ ਫੈਸਲਾ ਲਿਆ। ਇਹ ਵੀ ਫੈਸਲਾ ਲਿਆ ਗਿਆ ਕਿ ਬਜਟ ਸਬੰਧਿਤ ਪ੍ਰਸਤਾਵ 'ਚ ਜ਼ਰੂਰੀ ਸੋਧ ਕਰਦੇ ਹੋਏ 31 ਮਾਰਚ ਤੱਕ ਦੇ ਖਰਚ ਨੂੰ ਵੀ ਦਿਖਾਇਆ ਜਾਵੇ। ਉਪਰੋਕਤ ਨੂੰ ਮੁੱਖ ਰੱਖਦਿਆਂ ਸਿੱਖਿਆ ਬੋਰਡ ਦੀ 25 ਜੂਨ ਨੂੰ ਹੋਣ ਵਾਲੀ ਮੀਟਿੰਗ ਵੀ ਰੱਦ ਕੀਤੀ ਗਈ।
ਚਿੱਟੇ ਦੀ ਓਵਰਡੋਜ਼ ਕਾਰਨ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
NEXT STORY