ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2020 ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅਪੀਅਰ ਹੋਣ ਵਾਲੇ ਉਮੀਦਵਾਰਾਂ ਲਈ ਫ਼ੀਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਸਬੰਧਤ ਸੰਸਥਾਵਾਂ ਨੂੰ 10ਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ 800 ਰੁਪਏ ਦੇ ਨਾਲ-ਨਾਲ 100 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ ਜੇਕਰ ਪ੍ਰੀਖਿਆਰਥੀ ਕੋਈ ਵਾਧੂ ਵਿਸ਼ਾ ਲੈਣਾ ਚਾਹੁੰਦਾ ਹੈ ਤਾਂ 350 ਰੁਪਏ ਪ੍ਰਤੀ ਵਾਧੂ ਵਿਸ਼ਾ ਪ੍ਰਤੀ ਪ੍ਰੀਖਿਆਰਥੀ ਜਮ੍ਹਾ ਕਰਵਾਉਣੇ ਪੈਣਗੇ। ਇਸੇ ਤਰ੍ਹਾਂ 12ਵੀਂ ਜਮਾਤ ਲਈ 1200 ਰੁਪਏ ਦੇ ਨਾਲ-ਨਾਲ 150 ਰੁਪਏ ਪ੍ਰਤੀ ਪ੍ਰਯੋਗੀ ਵਿਸ਼ਾ ਅਤੇ 350 ਰੁਪਏ ਪ੍ਰਤੀ ਵਾਧੂ ਵਿਸ਼ਾ ਫ਼ੀਸ ਪ੍ਰਤੀ ਪ੍ਰੀਖਿਆਰਥੀ ਫ਼ੀਸ ਨਿਰਧਾਰਤ ਕੀਤੀ ਗਈ ਹੈ।
ਦੋਵਾਂ ਜਮਾਤਾਂ ਲਈ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 29 ਨਵੰਬਰ, ਬੈਂਕ ਵਿਚ ਫ਼ੀਸ/ਚਲਾਨ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 13 ਦਸੰਬਰ ਤੇ ਖੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਹੋਵੇਗੀ। ਉਪਰੰਤ 500 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 6 ਦਸੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 16 ਦਸੰਬਰ ਤੇ ਖੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 24 ਦਸੰਬਰ ਹੋਵੇਗੀ। 1000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 13 ਦਸੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ 20 ਦਸੰਬਰ ਤੇ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 2 ਜਨਵਰੀ 2020 ਹੋਵੇਗੀ। ਇਹ ਫ਼ਾਰਮ ਕੇਵਲ ਮੁੱਖ ਦਫ਼ਤਰ ਵਿਖੇ ਹੀ ਜਮ੍ਹਾ ਕਰਵਾਏ ਜਾ ਸਕਣਗੇ। ਜੇਕਰ ਕੋਈ ਸੰਸਥਾ ਫਿਰ ਵੀ ਫ਼ੀਸ ਭਰਨ ਤੋਂ ਰਹਿ ਜਾਂਦੀ ਹੈ ਤਾਂ ਉਹ 2000 ਰੁਪਏ ਲੇਟ ਫ਼ੀਸ ਨਾਲ 20 ਦਸੰਬਰ ਤਕ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਕੇ 2 ਜਨਵਰੀ 2020 ਤਕ ਬੈਂਕ ਵਿਚ ਫ਼ੀਸ/ਚਲਾਨ ਜਮ੍ਹਾ ਕਰਵਾਉਣ ਉਪਰੰਤ ਕੇਵਲ ਮੁੱਖ ਦਫ਼ਤਰ ਵਿਖੇ 2 ਜਨਵਰੀ 2020 ਤਕ ਆਪਣਾ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾ ਸਕਦਾ ਹੈ।
ਪ੍ਰੀਖਿਆਰਥੀਆਂ ਦੇ ਵੇਰਵਿਆਂ ਵਿਚ ਜੇਕਰ ਕੋਈ ਸੋਧ ਹੋਵੇ ਤਾਂ 16 ਦਸੰਬਰ 2019 ਤੋਂ 15 ਜਨਵਰੀ 2020 ਤਕ 200 ਰੁਪਏ ਪ੍ਰਤੀ ਸੋਧ ਫ਼ੀਸ ਦੇ ਨਾਲ ਸਬੰਧਤ ਸੰਸਥਾ ਦੀ ਲਾਗ-ਇਨ ਆਈ. ਡੀ. 'ਤੇ ਉਪਲਬਧ ਸ਼੍ਰੇਣੀ ਵਾਈਜ਼ ਦਿੱਤਾ ਸੋਧ ਪ੍ਰਫ਼ਾਰਮਾ ਪ੍ਰਿੰਟ ਕਰਨ ਉਪਰੰਤ ਸੋਧਾਂ ਦਰਜ ਕਰਕੇ ਮੁੱਖ ਦਫ਼ਤਰ ਵਿਚ ਹੀ ਜਮ੍ਹਾ ਕਰਵਾਇਆ ਜਾ ਸਕਦਾ ਹੈ।
ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਨਾਲ ਬਣੇ ਘਿਓ 'ਤੇ ਲੱਗੇਗੀ ਰੋਕ
NEXT STORY