ਲੁਧਿਆਣਾ (ਰਾਜ): ਲੁਧਿਆਣਾ ਵਿਚ ਇਕ ਮਹਿਲਾ ਨੂੰ ਝਾਂਸੇ ਵਿਚ ਲੈ ਕੇ Cold Drink ਵਿਚ ਘੋਲ ਕੇ ਨਸ਼ੀਲੀ ਚੀਜ਼ ਪਿਲਾਉਣ ਮਗਰੋਂ 3 ਮੁਲਜ਼ਮਾਂ ਨੇ ਉਸ ਨਾਲ ਗੈਂਗਰੇਪ ਕੀਤਾ। ਹੋਰ ਤਾਂ ਹੋਰ ਮੁਲਜ਼ਮਾਂ ਨੇ ਆਪ ਹੀ ਇਸ ਘਿਨੌਣੇ ਕਾਰੇ ਦੀ ਵੀਡੀਓ ਵੀ ਬਣਾਈ ਤੇ ਫ਼ਿਰ ਕੁੜੀ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਬਲੈਕਮੇਲ ਕਰਕੇ ਉਸ ਤੋਂ ਬਲੈਂਕ ਚੈੱਕ ਤੇ ਸਟੈਂਪ ਪੇਪਰ 'ਤੇ ਹਸਤਾਖ਼ਰ ਵੀ ਕਰਵਾ ਲਏ। ਥਾਣਾ ਦੁਗਰੀ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਇਕ ਅਣਪਛਾਤੇ ਮੁਲਜ਼ਮ 'ਤੇ ਮਾਮਲਾ ਦਰਜ ਕਰ ਲਿਆ ਹੈ।
ਪੀੜਤਾ ਨੇ ਦੱਸਿਆ ਕਿ ਉਸ ਦੀ ਜਾਣ-ਪਛਾਣ ਰਿਸ਼ੀ ਪਾਲ ਨਾਂ ਦੇ ਵਿਅਕਤੀ ਨਾਲ ਸੀ, ਜਿਸ ਨੇ ਉਸ ਨੂੰ ਪਰਮਜੀਤ ਸਿੰਘ ਨਾਲ ਮਿਲਵਾਇਆ। ਪਰਮਜੀਤ ਨੇ ਮਹਿਲਾ ਨੂੰ 10 ਫ਼ੀਸਦੀ ਵਿਆਜ 'ਤੇ 2.70 ਲੱਖ ਰੁਪਏ ਉਧਾਰੇ ਦਿੱਤੇ। ਜਦੋਂ ਮਹਿਲਾ ਨੇ ਪੈਸੇ ਵਾਪਸ ਕਰ ਦਿੱਤੇ ਤਾਂ ਮੁਲਜ਼ਮਾਂ ਨੇ ਉਸ ਦਾ ਭਰੋਸਾ ਜਿੱਤਾ ਲਿਆ। 13 ਅਗਸਤ 2025 ਨੂੰ ਰਿਸ਼ੀ ਪਾਲ ਨੇ ਮਹਿਲਾ ਨੂੰ ਆਪਣੇ ਦਫ਼ਤਰ ਬੁਲਾਇਆ, ਜਿੱਥੇ ਪਰਮਜੀਤ ਤੇ ਇਕ ਹੋਰ ਅਣਪਛਾਤਾ ਵਿਅਕਤੀ ਪਹਿਲਾਂ ਤੋਂ ਮੌਜੂਦ ਸੀ।
ਮੁਲਜ਼ਮਾਂ ਨੇ ਮਹਿਲਾ ਨੂੰ ਕੋਲਡ ਡਰਿੰਕ ਵਿਚ ਘੋਲ ਕੇ ਨਸ਼ੀਲੀ ਚੀਜ਼ ਪਿਆ ਦਿੱਤੀ ਤੇ ਦਫ਼ਤਰ ਦੇ ਪਿੱਛੇ ਵਾਲੇ ਕਮਰੇ ਵਿਚ ਲਿਜਾ ਕੇ ਤਿੰਨਾਂ ਨੇ ਵਾਰੀ-ਵਾਰੀ ਉਸ ਨਾਲ ਸਰੀਰਕ ਸਬੰਧ ਬਣਾਏ। ਇੰਨਾ ਹੀ ਨਹੀਂ, ਦਰਿੰਦਿਆਂ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਹੋਸ਼ ਆਉਣ 'ਤੇ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰਨ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮਹਿਲਾ ਤੋਂ ਬਲੈਂਕ ਚੈੱਕ ਤੇ ਸਟਾਂਪ ਪੇਪਰ 'ਤੇ ਹਸਤਾਖ਼ਰ ਕਰਵਾ ਲਏ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪੁਲਸ ਤੇ NHAI ਮਿਲ ਕੇ ਕਰੇਗੀ ਸੂਬੇ ਦੇ Highways ਦੀ ਸੁਰੱਖਿਆ, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY