ਤਪਾ ਮੰਡੀ (ਸ਼ਾਮ,ਗਰਗ)- ਸਥਾਨਕ ਤਹਿਸੀਲ ਕੰਪਲੈਕਸ ਨਜਦੀਕ ਇਕ ਪਰਿਵਾਰ ਦੀ 14 ਮਹੀਨਿਆਂ ਦੀ ਬੱਚੀ ਪਾਣੀ ਵਾਲੇ ਟੱਬ ‘ਚ ਡਿੱਗ ਕੇ ਮੌਤ ਹੋ ਗਈ। ਜਾਣਕਾਰੀ ਅਨੁਸਾਰ 14 ਮਹੀਨਿਆਂ ਦੀ ਬੱਚੀ ਕੀਰਤ ਕੌਰ ਪੁੱਤਰੀ ਭੁਪਿੰਦਰ ਸਿੰਘ ਖੇਡਦੀ-ਖੇਡਦੀ ਪਾਣੀ ਦੇ ਭਰੇ ਟੱਬ ‘ਚ ਡਿੱਗ ਗਈ, ਜਦੋਂ ਬੱਚੀ ਦੀ ਮਾਂ ਜਸਪ੍ਰੀਤ ਕੌਰ ਕੱਪੜੇ ਧੋ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ - ਘੋਰ ਕਲਯੁਗ : ਪੰਜਾਬ 'ਚ ਆਹ ਕੀ ਹੋਈ ਜਾਂਦਾ, 9 ਸਾਲਾ ਜਵਾਕ ਕਰ ਗਿਆ 3 ਸਾਲਾ ਕੁੜੀ ਨਾਲ ਗੰਦਾ ਕੰਮ
ਇਸ ਦੌਰਾਨ ਭੁਪਿੰਦਰ ਦੀ ਵੱਡੀ ਲੜਕੀ ਜੋ ਚਾਰ ਸਾਲ ਦੀ ਹੈ ਨੇ ਅਪਣੀ ਮਾਂ ਨੂੰ ਦੱਸਿਆ ਕਿ ਕੀਰਤ ਪਾਣੀ ਵਾਲੇ ਟੱਬ ‘ਚ ਡਿੱਗ ਪਈ ਹੈ। ਜਦ ਕੱਪੜੇ ਧੋਂਦੀ-ਧੋਂਦੀ ਮਾਂ ਨੇ ਦੇਖਿਆ ਤਾਂ ਬੱਚੀ ਨੂੰ ਟੱਬ ‘ਚੋਂ ਬਾਹਰ ਕੱਢ ਕੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ। ਉਹ ਤੁਰੰਤ ਕੀਰਤ ਨੂੰ ਇਕ ਪ੍ਰਾਈਵੇਟ ਕਲੀਨਿਕ ‘ਚ ਲੈ ਕੇ ਗਏ, ਪਰ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਦੇ ਹੀ ਆਂਢ-ਗੁਆਂਢ ਵਾਲਿਆਂ ਦਾ ਇਕੱਠ ਹੋ ਗਿਆ ਅਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ਦੇ ਮੱਦੇਨਜ਼ਰ DC ਸਾਕਸ਼ੀ ਸਾਹਨੀ ਨੇ ਵੱਡੇ ਹੁਕਮ
NEXT STORY