ਚੰਡੀਗੜ੍ਹ— ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੁਲੇਟਰੀ ਕਮਿਸ਼ਨ (ਪੀ. ਐੱਸ. ਈ. ਆਰ. ਸੀ) ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਬਿਜਲੀ ਦੀਆਂ ਨਵੀਆਂ ਦਰਾਂ ਦਾ ਐਲਾਨ ਕੀਤਾ ਹੈ, ਜਿਸ ਦੇ ਮੁਤਾਬਕ ਸਥਾਈ ਚਾਰਜਿਜ਼ 'ਚ ਮਾਮੂਲੀ ਅਤੇ ਊਰਜਾ ਚਾਰਜਿਜ਼ 'ਚ 2 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੁਲੇਟਰੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਟੈਰਿਫ ਆਦੇਸ਼ ਮੁਤਾਬਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਾਲ 2018-19 ਤੱਕ ਆਰਥਿਕ ਲੋੜਾਂ ਨੂੰ 32486.63 ਕਰੋੜ ਨਿਰਧਾਰਿਤ ਕੀਤਾ ਗਿਆ ਹੈ। ਇਸ ਸਾਲ ਕੁਲ ਵਿਤੀ ਘਾਟਾ 668.91 ਕਰੋੜ ਬਣਦਾ ਹੈ, ਜਿਸ ਨੂੰ ਪੂਰਾ ਕਰਨ ਲਈ ਮੌਜੂਦਾ ਟੈਰਿਫ 'ਚ 2.17 ਫੀਸਦੀ ਵਾਧੇ ਦੀ ਲੋੜ ਸੀ। ਕਮਿਸ਼ਨ ਵੱਲੋਂ ਮੌਜੂਦਾ ਸਥਾਈ ਚਾਰਜਿਜ਼ 'ਚ ਮਾਮੂਲੀ ਵਾਧਾ ਅਤੇ ਊਰਜਾ ਚਾਰਜਿਜ਼ 'ਚ ਕਰੀਬ 2 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਰਕ ਫਰਨੈਂਸ/ ਪੀ. ਆਈ. ਯੂ. ਇੰਡਸਟਰੀ ਕੈਟਾਗਿਰੀ ਖਪਤਕਾਰਾਂ ਨੂੰ ਸਥਾਈ ਦਰਾਂ 'ਚ ਕੁਝ ਰਾਹਤ ਸਬਸਿਡੀ ਦੇ ਪੱਧਰ ਨੂੰ 20 ਕਿਲੋਵਾਟ ਤੱਕ ਦੇ ਐੱਨ. ਆਰ. ਐੱਸ. ਖਪਤਕਾਰਾਂ ਦੇ ਟੈਰਿਫ ਨੂੰ ਤਰਕਸੰਗਤ ਕੀਤਾ ਗਿਆ।
ਵਿਆਹ ਨੂੰ ਅਜੇ ਇਕ ਮਹੀਨਾ ਵੀ ਨਹੀਂ ਸੀ ਹੋਇਆ ਕਿ ਚੁੱਕ ਲਿਆ ਅਜਿਹਾ ਖੌਫਨਾਕ ਕਦਮ
NEXT STORY