ਚੰਡੀਗੜ੍ਹ (ਸ਼ਰਮਾ) - ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ 'ਚ 65 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਕੰਮ ਕਰ ਰਹੇ ਬਜ਼ੁਰਗ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਤੋਂ ਵਧੀਕ ਸਕੱਤਰ ਕੇਸ਼ਵ ਹਿੰਗੋਨੀਆ ਨੇ ਕਮਿਸ਼ਨ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਡੀ. ਓ. ਪੱਤਰ ਲਿਖ ਕੇ 76 ਸਾਲਾ ਪੀ. ਕੇ. ਭਾਰਦਵਾਜ (ਵਿਸ਼ੇਸ਼ ਸਕੱਤਰ), 67 ਸਾਲਾ ਜੇ. ਪੀ. ਸ਼ਰਮਾ (ਨਿੱਜੀ ਸਕੱਤਰ), 78 ਸਾਲਾ ਓ. ਪੀ. ਸਦਾਨਾ (ਸੰਯੁਕਤ ਰਜਿਸਟਰਾਰ), 76 ਸਾਲਾ ਡੀ. ਐੱਸ. ਸੰਗੇੜਾ (ਉਪ ਸਕੱਤਰ), 72 ਸਾਲਾ ਕੇ. ਐੱਲ. ਬਾਂਸਲ (ਸੁਪਰਡੈਂਟ), 75 ਸਾਲਾ ਬਲਵੰਤ ਸਿੰਘ ਤੇ ਦਵਿੰਦਰ ਸਿੰਘ (ਸੀਨੀਅਰ ਅਸਿਸਟੈਂਟ), 73 ਸਾਲਾ ਐੱਮ. ਐੱਲ. ਖੁੱਲਰ (ਸੀਨੀਅਰ ਅਸਿਸਟੈਂਟ) ਅਤੇ 66 ਸਾਲਾ ਜਾਗਰ ਸਿੰਘ (ਸੀਨੀਅਰ ਅਸਿਸਟੈਂਟ) ਨੂੰ ਤੁਰੰਤ ਪ੍ਰਭਾਵ ਨਾਲ ਰਿਲੀਵ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਿਸਾਨ ਆਏ ਕਰਜ਼ੇ ਦੇ ਬੋਝ ਹੇਠ, ਅਧਿਕਾਰੀ ਮਾਣ ਰਹੇ ਮੌਜਾਂ
NEXT STORY