ਅੰਮ੍ਰਿਤਸਰ - ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ 'ਤੇ ਚੋਣ ਵਾਅਦਾ ਪੂਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੰਦਿਆਂ 300 ਯੂਨਿਟ ਪ੍ਰਤੀ ਮੁਆਫ਼ ਕਰਨ ਦਾ ਐਲਾਨ ਕਰ ਦਿੱਤਾ ਸੀ। ਬੀਤੇ ਮਹੀਨੇ ਬਹੁਤ ਸਾਰੇ ਲੋਕਾਂ ਦਾ ਬਿੱਲ ਜ਼ੀਰੋ ਆਇਆ ਹੈ, ਜਿਸ ਨਾਲ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਕਮਰੇ ਦੇ ਬੈੱਡ ਦੀ ਸਫ਼ਾਈ ਨਾ ਹੋਣ ’ਤੇ ਨਾਰਾਜ਼ ਹੋਏ CM ਮਾਨ, ਸੁਪਰਵਾਈਜ਼ਰ ਖ਼ਿਲਾਫ਼ ਲਿਆ ਐਕਸ਼ਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਹੁਣ ਇਕ ਸਰਕੁਲਰ ਰਾਹੀਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 7 ਤੋਂ 10 ਕਿਲੋਵਾਟ ਲੋਡ ਦੇ 50 ਲੱਖ ਦੇ ਕਰੀਬ ਖ਼ਪਤਕਾਰਾਂ ਦਾ ਬਿਜਲੀ ਬਿੱਲ ਹਰ ਮਹੀਨੇ ਆਵੇਗਾ। ਘਰੇਲੂ ਸਪਲਾਈ ਅਤੇ ਗੈਰ ਘਰੇਲੂ ਸਪਲਾਈ ਨੂੰ ਪਹਿਲਾਂ 2 ਮਹੀਨੇ ਦਾ ਬਿੱਲ ਆਉਂਦਾ ਸੀ। ਹੁਣ ਪਾਵਰਕਾਮ ਮੈਨੇਜਮੈਂਟ ਪੰਜਾਬ ਦੇ ਸਾਰੇ ਡੀ.ਐੱਸ ਅਤੇ ਐੱਨ.ਆਰ.ਐੱਸ. ਕਨੈਕਸ਼ਨ ਦੀ ਹਰ ਮਹੀਨੇ ਰਿਡਿੰਗ ਲੈ ਕੇ ਬਿੱਲ ਭੇਜਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ :ਹਰੀਕੇ ਪੱਤਣ ਵਿਖੇ ਦੋਹਰਾ ਕਤਲ, ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ
ਦੱਸ ਦੇਈਏ ਕਿ ਇਸ ਸਰਕੁਲਰ ਦੇ ਜਾਰੀ ਹੋਣ ਨਾਲ ਖ਼ਪਤਕਾਰਾਂ ਨੂੰ ਫ਼ਾਇਦਾ ਵੀ ਹੋਵੇਗਾ। ਪਹਿਲਾਂ 2 ਮਹੀਨੇ ਦਾ ਬਿੱਲ ਆਉਣ ’ਤੇ ਖ਼ਪਤਕਾਰਾਂ ਦੇ ਬਿਜਲੀ ਦੇ ਯੂਨਿਟ ਵੀ ਜ਼ਿਆਦਾ ਵਧਦੇ ਸਨ ਅਤੇ ਬਿੱਲ ਉਸੇ ਦੇ ਹਿਸਾਬ ਨਾਲ ਆਉਂਦਾ ਸੀ। ਹੁਣ ਹਰ ਮਹੀਨੇ ਬਿੱਲ ਆਉਣ ਨਾਲ ਖ਼ਪਤਕਾਰਾਂ ਨੂੰ ਇਸ ਪਾਸਿਓਂ ਰਾਹਤ ਵੀ ਮਿਲੇਗੀ, ਕਿਉਂਕਿ ਬਿਜਲੀ ਯੂਨਿਟ ਵੀ ਘੱਟ ਬਲਣਗੇ ਤੇ ਯੂਨਿਟ ਦੇ ਰੇਟ ਦੇ ਹਿਸਾਬ ਨਾਲ ਬਿੱਲ ਵੀ ਘੱਟ ਆਵੇਗਾ।
ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦਾ ਕਹਿਰ, ਮਾਪਿਆਂ ਨੇ ਲਾਡਾਂ ਨਾਲ ਪਾਲ਼ੇ 2 ਸਕੇ ਭਰਾਵਾਂ ਦੀ ਮੌਤ
ਨੋਟ- ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਜੰਡਿਆਲਾ ਗੁਰੂ ’ਚ ਵਾਪਰੀ ਲੁੱਟ ਦੀ ਵਾਰਦਾਤ: ਟਰੈਵਲ ਏਜੰਟ ਕੋਲੋਂ ਪਿਸਤੌਲ ਦੀ ਨੋਕ ’ਤੇ ਲੁੱਟੇ 2.5 ਲੱਖ ਰੁਪਏ
NEXT STORY