ਲੁਧਿਆਣਾ : ਸ਼ਨੀਵਾਰ ਸਵੇਰੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਨੂੰ ਅੱਗ ਲੱਗ ਗਈ। ਇਸ ਘਟਨਾ ਦੌਰਾਨ ਯਾਤਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪਤਾ ਲੱਗਾ ਹੈ ਕਿ ਟ੍ਰੇਨ ਅੰਮ੍ਰਿਤਸਰ ਤੋਂ ਬਿਹਾਰ ਦੇ ਸਹਰਸਾ ਜਾ ਰਹੀ ਸੀ। ਰਿਪੋਰਟਾਂ ਅਨੁਸਾਰ ਸਰਹਿੰਦ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਗਰੀਬ ਰਥ ਐਕਸਪ੍ਰੈਸ ਟ੍ਰੇਨ ਤੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਨੂੰ ਦੇਖ ਕੇ ਯਾਤਰੀਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦਾ ਪਤਾ ਲੱਗਦੇ ਸਾਰ ਕਈ ਲੋਕਾਂ ਨੇ ਤੁਰੰਤ ਅਲਾਰਮ ਚੇਨ ਖਿੱਚ ਦਿੱਤੀ, ਜਿਸ ਨਾਲ ਟ੍ਰੇਨ ਰੁਕ ਗਈ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਮਿਲੀ ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਗਰੀਬ ਰਥ ਐਕਸਪ੍ਰੈਸ ਟ੍ਰੇਨ ਦਾ ਏਅਰ ਕੰਪ੍ਰੈਸਰ ਫਟਣ ਤੋਂ ਬਾਅਦ ਗੈਸ ਲੀਕ ਹੋ ਗਈ। ਕੰਪ੍ਰੈਸਰ ਫਟਣ ਤੋਂ ਬਾਅਦ ਅਸਮਾਨ ਵਿੱਚ ਧੂੰਆਂ ਉੱਠਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਕੰਪ੍ਰੈਸਰ ਪੰਜਾਬ ਦੇ ਸਰਹਿੰਦ ਨੇੜੇ ਫਟ ਗਿਆ। ਇਸ ਦੌਰਾਨ ਟਰੇਨ ਦੇ ਤਿੰਨ ਡੱਬੇ ਸੜ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਰੇਲਵੇ ਸਟਾਫ ਅਤੇ ਲੋਕੋ ਪਾਇਲਟ ਵੀ ਪਹੁੰਚ ਗਏ, ਜਿਹਨਾਂ ਨੇ ਤੁਰੰਤ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ, ਜਦੋਂ ਕਿ ਹੋਰ ਡੱਬਿਆਂ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਟਰੇਨ ਨੂੰ ਵਿਚਕਾਰ ਰਾਸਤੇ ਦੇ ਰੋਕ ਦਿੱਤਾ ਗਿਆ।
ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ
ਇੱਕ ਸਥਾਨਕ ਪੁਲਸ ਅਧਿਕਾਰੀ ਦੇ ਅਨੁਸਾਰ ਪੁਲਸ ਅਤੇ ਰੇਲਵੇ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਥਿਤੀ ਹੁਣ ਕਾਬੂ ਹੇਠ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7:30 ਵਜੇ ਦੇ ਕਰੀਬ ਵਾਪਰੀ। ਅੱਗ ਲੱਗਣ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਅਤੇ ਪੁਲਸ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਟਰੈਕ ਨੂੰ ਬਹਾਲ ਕੀਤਾ ਜਾ ਰਿਹਾ ਹੈ। ਥੋੜ੍ਹੀ ਦੇਰੀ ਤੋਂ ਬਾਅਦ ਯਾਤਰੀਆਂ ਨੂੰ ਦੁਬਾਰਾ ਟ੍ਰੇਨ ਛੱਡਣ ਦੀ ਆਗਿਆ ਦੇਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਇਸ ਮਾਮਲੇ ਦੇ ਸਬੰਧ ਵਿਚ ਉੱਤਰੀ ਰੇਲਵੇ ਅੰਬਾਲਾ ਦੇ ਡੀਆਰਐਮ ਨੇ ਕਿਹਾ ਕਿ ਸਰਹਿੰਦ ਜੰਕਸ਼ਨ (ਐਸਆਈਆਰ) 'ਤੇ ਟ੍ਰੇਨ ਨੰਬਰ 12204 (ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ) ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਰੇਲਵੇ ਸਟਾਫ ਅਤੇ ਸਥਾਨਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਸਥਿਤੀ ਕਾਬੂ ਹੇਠ ਹੈ ਅਤੇ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਫੈਕਟਰੀ ਦੀ ਕੰਧ ਤੋੜ ਕੇ ਅੰਦਰ ਪਏ ਕੱਪੜੇ ਦੇ 400 ਥਾਨ ਕੀਤੇ ਚੋਰੀ
NEXT STORY