ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ ਵਿਚ ਸੈਸ਼ਨ 2018-19 ਤੋਂ ਸਾਰੇ ਕੋਰਸਾਂ ਵਿਚ 15 ਤੋਂ 20 ਫੀਸਦੀ ਫੀਸ ਵਧਾਉਣ ਦਾ ਸੁਝਾਅ ਦਿੱਤਾ ਗਿਆ, ਜਦਕਿ ਸੈਲਫ ਫਾਈਨਾਂਸ ਕੋਰਸਾਂ ਵਿਚ 10 ਫੀਸਦੀ ਫੀਸ ਵਧਾਉਣ ਦੇ ਮਤੇ 'ਤੇ ਬੈਠਕ ਹੋਈ, ਜਿਸ ਵਿਚ ਐਗਜ਼ਾਮੀਨੇਸ਼ਨ ਫੀਸ ਵੀ 500 ਰੁਪਏ ਵਧਾਉਣ ਦਾ ਮਤਾ ਰੱਖਿਆ ਗਿਆ। ਬੈਠਕ ਵਿਚ ਸਟੂਡੈਂਟ ਕੌਂਸਲ ਦੇ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਫੀਸ ਵਧਾਉਣ ਦੇ ਮਤੇ ਦਾ ਸਖ਼ਤ ਵਿਰੋਧ ਕੀਤਾ।
ਵਿਦਿਆਰਥੀਆਂ ਨੇ ਮੰਗ ਕੀਤੀ ਕਿ ਪੁਰਾਣੇ ਵਿਦਿਆਰਥੀਆਂ ਲਈ 5 ਤੇ ਨਵਿਆਂ ਲਈ 10 ਫੀਸਦੀ ਤੋਂ ਵੱਧ ਫੀਸ ਨਾ ਵਧਾਈ ਜਾਵੇ। ਸੈਲਫ ਫਾਈਨਾਂਸ ਕਾਲਜਾਂ ਵਿਚ ਵੀ ਦੋ ਜਾਂ ਤਿੰਨ ਫੀਸਦੀ ਤੋਂ ਵੱਧ ਦਾ ਵਾਧਾ ਨਾ ਕੀਤਾ ਜਾਵੇ। ਪ੍ਰੀਖਿਆ ਫੀਸ 10 ਫੀਸਦੀ ਤੋਂ ਵੱਧ ਨਾ ਵਧਾਈ ਜਾਵੇ। ਹਾਲਾਂਕਿ ਫੀਸ ਵਿਚ ਵਾਧੇ ਦੇ ਮਾਮਲੇ 'ਤੇ ਸਿੰਡੀਕੇਟ ਤੇ ਸੈਨੇਟ ਦੀ ਮੀਟਿੰਗ ਵਿਚ ਹੀ ਮੋਹਰ ਲੱਗੇਗੀ।
ਧਿਆਨ ਰਹੇ ਕਿ ਫੀਸ ਵਿਚ ਵਾਧੇ ਦੇ ਮਾਮਲੇ ਵਿਚ ਬੀਤੀ 11 ਅਪ੍ਰੈਲ ਨੂੰ ਪੀ. ਯੂ. ਵਿਚ ਕਾਫੀ ਹੰਗਾਮਾ ਹੋਇਆ ਸੀ, ਜਦੋਂ ਪੀ. ਯੂ. ਨੇ ਫੀਸ ਵਿਚ ਕਾਫੀ ਵਾਧਾ ਕਰ ਦਿੱਤਾ ਸੀ। ਇਸ ਬਾਰੇ ਸਟੂਡੈਂਟ ਕੌਂਸਲ ਦੀ ਸਕੱਤਰ ਵਾਨੀ ਸੂਦ ਨੇ ਕਿਹਾ ਕਿ ਅਸੀਂ ਫੀਸ ਵਿਚ ਵਾਧੇ ਦਾ ਵਿਰੋਧ ਕਰਦੇ ਹਾਂ। ਉਥੇ ਹੀ ਡੀ. ਯੂ. ਆਈ. ਮਿਨਾਕਸ਼ੀ ਮਲਹੋਤਰਾ ਨੇ ਕਿਹਾ ਕਿ ਫਿਲਹਾਲ ਫੀਸ ਵਾਧੇ ਨੂੰ ਲੈ ਕੇ ਕੋਈ ਫਾਈਨਲ ਮੋਹਰ ਨਹੀ ਲੱਗੀ ਹੈ। ਅਜੇ ਮਾਮਲਾ ਸਿੰਡੀਕੇਟ ਵਿਚ ਡੀ. ਐੱਸ. ਡਬਲਿਊ. ਪ੍ਰੋ. ਨਾਹਰ, ਡੀ. ਐੱਸ. ਡਬਲਿਊ. ਵੂਮੈਨ ਪ੍ਰੋ. ਨੀਨਾ ਕਪਲਾਸ਼, ਡੀ. ਯੂ. ਆਈ. ਮਿਨਾਕਸ਼ੀ ਮਲਹੋਤਰਾ, ਰਜਿਸਟ੍ਰਾਰ ਕਰਨਲ ਜੀ. ਐੱਸ. ਚੱਢਾ, ਐੱਫ. ਡੀ. ਓ. ਵਿਕਰਮ ਨਈਅਰ, ਸੈਨੇਟਰ ਕੇਸ਼ਵ ਮਲਹੋਤਰਾ ਤੇ ਸੈਨੇਟਰ ਨਵਦੀਪ ਗੋਇਲ ਆਦਿ ਮੌਜੂਦ ਸਨ।
ਘਰ ਨੂੰ ਅੱਗ ਲੱਗਣ ਨਾਲ ਸਾਮਾਨ ਸੜ ਕੇ ਸੁਆਹ
NEXT STORY