ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 20 ਅਕਤੂਬਰ ਮਤਲਬ ਕਿ ਅੱਜ ਦਾ ਦਿਨ ਇਤਿਹਾਸਕ ਬਣਨ ਜਾ ਰਿਹਾ ਹੈ। ਅੱਜ ਵਿਧਾਨ ਸਭਾ 'ਚ ਖੇਤੀਬਾੜੀ ਸਬੰਧੀ ਨਵਾਂ ਕਾਨੂੰਨ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਕੇਂਦਰ ਸਰਕਾਰ ਵੱਲੋਂ ਬਣਾਏ 3 ਖੇਤੀ ਐਕਟਾਂ ਤੋਂ ਪੰਜਾਬ ਦੇ ਕਿਸਾਨਾਂ ਦਾ ਬਚਾਅ ਕੀਤੇ ਜਾਣ ਦੇ ਯਤਨ ਕੀਤੇ ਜਾਣਗੇ। ਇਹ ਕਾਨੂੰਨ ਇੱਕ ਤੋਂ ਵੱਧ ਹੋਣਗੇ, ਜਿਸ 'ਚ ਐਮ. ਐਸ. ਪੀ. ਨਾਲ ਸਬੰਧਿਤ ਕਾਨੂੰਨ ਹੋਵੇਗਾ, ਜਦੋਂ ਕਿ ਬਾਕੀ ਮੰਡੀ ਪ੍ਰਬੰਧ ਅਤੇ ਹੋਰ ਪੱਖਾਂ ਬਾਰੇ ਕਾਨੂੰਨ ਹੋਣਗੇ। ਇਸ ਤੋਂ ਇਲਾਵਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਵੱਖਰੇ ਤੌਰ 'ਤੇ ਪੇਸ਼ ਕੀਤਾ ਜਾਵੇਗਾ।
ਵਿਧਾਨ ਸਭਾ 'ਚ ਅੱਜ ਹੋਣ ਵਾਲੇ ਕੰਮਕਾਜ ਦੇ ਵੇਰਵੇ-
ਵਿਸ਼ੇਸ਼ ਇਜਲਾਸ : ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਪੇਸ਼ ਹੋਵੇਗਾ 'ਬਿੱਲ', ਕੈਪਟਨ ਦੇ ਐਕਸ਼ਨ 'ਤੇ ਸਭ ਦੀਆਂ ਨਜ਼ਰਾਂ
NEXT STORY