ਚੰਡੀਗੜ੍ਹ (ਰਮਨਜੀਤ) : ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਬੈਠਕ ਦੌਰਾਨ ਦੇਰ ਸ਼ਾਮ ਸਵਾ ਅੱਠ ਵਜੇ ਤੱਕ ਚੱਲੀ ਕਾਰਵਾਈ ਦੌਰਾਨ 15 ਬਿੱਲਾਂ ਨੂੰ ਪਾਸ ਕੀਤਾ ਗਿਆ। ਇਨ੍ਹਾਂ ’ਚ ਖ਼ੇਤੀ ਸਬੰਧੀ ਬਿੱਲ ਵੀ ਸ਼ਾਮਲ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿ ਪੰਜਾਬ ਐਨਰਜੀ ਸਕਿਓਰਿਟੀ, ਰਿਫੋਰਮਸ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿੱਲ, 2021 ਅਤੇ ਦਿ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਾਈਜੇਸ਼ਨ ਆਫ਼ ਕੰਟਰੈਕਚੂਅਲ ਇੰਮਪਲਾਈਜ਼ ਬਿੱਲ, 2021 ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਧਾਨ ਸਭਾ ਅੰਦਰ ਬਿਜਲੀ ਸਮਝੌਤਿਆਂ 'ਤੇ ਵ੍ਹਾਈਟ ਪੇਪਰ ਪੇਸ਼ ਕਰੇਗੀ ਚੰਨੀ ਸਰਕਾਰ
ਇਸ ਦੌਰਾਨ ‘ਦੀ ਪੰਜਾਬ ਵਨ-ਟਾਈਮ ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਬਿਲਡਿੰਗ ਕਨਸਟਰੱਕਟਿਡ ਇਨ ਵਾਇਲੇਸ਼ਨ ਆਫ਼ ਦੀ ਬਿਲਡਿੰਗਜ਼ ਬਾਇ-ਲਾਅਜ਼ ਬਿੱਲ, 2021 ਪੇਸ਼ ਕੀਤਾ ਗਿਆ। ਇਸ ਨਾਲ ਪੰਜਾਬ ਦੇ ਸਥਾਨਕ ਸਰਕਾਰਾਂ ਇਲਾਕਿਆਂ ’ਚ ਬਣੀਆਂ ਇਮਾਰਤਾਂ ਨੂੰ ਜਾਇਜ਼ ਕਰਾਉਣ ’ਚ ਆਸਾਨੀ ਹੋਵੇਗੀ। ਜਦੋਂ ਕਿ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਦਿ ਪੰਜਾਬ (ਇੰਸਟੀਚਿਊਸ਼ਨ ਐਂਡ ਅਦਰ ਬਿਲਡਿੰਗਜ਼) ਟੈਕਸ (ਰੀਪੀਲ) ਬਿੱਲ, 2021 ਪੇਸ਼ ਕੀਤਾ ਗਿਆ। ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਦਿ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਬਿੱਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਦੀ ਲੈਮਰਿਨ ਟੈੱਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਬਿੱਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਦੀ ਪੰਜਾਬ ਆਫੀਸ਼ੀਅਲ ਲੈਂਗੂਏਜ਼ (ਸੋਧ) ਬਿੱਲ, 2021, ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ਜ਼ (ਸੋਧ) ਬਿੱਲ, 2021, ਪੰਜਾਬ ਸਬੰਧਿਤ ਕਾਲਜਿਜ਼ (ਸੇਵਾ ਦੀ ਸੁਰੱਖਿਆ) ਸੋਧ ਬਿੱਲ, 2021 ਪੇਸ਼ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮਾ, ਚੰਨੀ-ਸਿੱਧੂ ਤੇ ਮਜੀਠੀਆ ਵਿਚਕਾਰ ਤਿੱਖੀ ਤਕਰਾਰ
ਉਦਯੋਗ ਮੰਤਰੀ ਗੁਰਕੀਰਤ ਵੱਲੋਂ ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿੱਲ, 2021 ਪੇਸ਼ ਕੀਤਾ ਗਿਆ। ਡਾ. ਰਾਜ ਕੁਮਾਰ ਵੇਰਕਾ ਵੱਲੋਂ ਦਿ ਪੰਜਾਬ ਰਿਨਿਊਏਵਲ ਐਨਰਜੀ ਸਕਿਓਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿੱਲ, 2021, ਦੀ ਪੰਜਾਬ ਫਰੂਟ ਨਰਸਰੀਜ਼ (ਸੋਧ) ਬਿੱਲ, 2021 ਤੇ ਰਣਦੀਪ ਸਿੰਘ ਨਾਭਾ ਵੱਲੋਂ ਦਿ ਪੰਜਾਬ ਐਗਰੀਕਲਚਰ ਪ੍ਰੋਡੀਊਸ ਮਾਰਕਿਟਸ (ਸੋਧ) ਬਿੱਲ, 2021, ਦੀ ਪੰਜਾਬ ਕੰਟਰੈਕਟ ਫਾਰਮਿੰਗ (ਰੀਪੀਲ) ਬਿੱਲ, 2021 ਪੇਸ਼ ਕੀਤੇ ਗਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ, 2021 ਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜ਼ਟ ਪ੍ਰਬੰਧ (ਦੂਜੀ ਸੋਧ) ਬਿੱਲ, 2021 ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਦਨ ’ਚ ਪਾਸ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ BSF 'ਤੇ ਮਤੇ ਵਿਚਾਲੇ 'ਕੈਪਟਨ' ਦਾ ਵੱਡਾ ਬਿਆਨ, ਟਵੀਟ ਕਰਕੇ ਆਖੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਮਰਾਲਾ ਦੇ ਪਿੰਡ ਬੌਂਦਲੀ ’ਚ ਵਾਪਰੀ ਇਕ ਹੋਰ ਬੇਅਦਬੀ ਦੀ ਘਟਨਾ
NEXT STORY