ਜਲੰਧਰ (ਚੋਪੜਾ)– ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦਾ ਵੋਟ ਫ਼ੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਪਿਛੜਿਆ ਹੈ ਪਰ ਜਲੰਧਰ ਦੇ ਵੋਟਰਾਂ ਨੇ ਇਨ੍ਹਾਂ ਚੋਣਾਂ ਵਿਚ ਵੀ ਨੋਟਾ ਦਬਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। 20 ਫਰਵਰੀ ਨੂੰ ਖ਼ਤਮ ਹੋਈਆਂ ਚੋਣਾਂ ਵਿਚ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 8835 ਵੋਟਰਾਂ ਨੇ ਈ. ਵੀ. ਐੱਮਜ਼ ਦੇ ਨੋਟਾ ਬਟਨ ਨੂੰ ਦਬਾਇਆ। ਨੋਟਾ ਦੀ ਸਭ ਤੋਂ ਘੱਟ ਵਰਤੋਂ ਸ਼ਾਹਕੋਟ ਹਲਕੇ ਵਿਚ 863 ਵੋਟਰਾਂ ਨੇ ਕੀਤੀ, ਜਦਕਿ ਨਕੋਦਰ ਹਲਕੇ ਵਿਚ 1080 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ।
ਵਰਣਨਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਈ. ਵੀ. ਐੱਮਜ਼ ਵਿਚ ਕਾਂਗਰਸ, ‘ਆਪ’, ਅਕਾਲੀ ਦਲ ਅਤੇ ਭਾਜਪਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਨੋਟਾ ਦੇ ਬਟਨ ਦੀ ਆਪਸ਼ਨ ਵੀ ਦਿੱਤੀ ਗਈ ਸੀ ਤਾਂ ਕਿ ਜੇਕਰ ਵੋਟਰਾਂ ਨੂੰ ਉਨ੍ਹਾਂ ਦੇ ਸਬੰਧਤ ਹਲਕੇ ਵਿਚ ਕਿਸੇ ਵੀ ਪਾਰਟੀ ਦਾ ਉਮੀਦਵਾਰ ਪਸੰਦ ਨਹੀਂ ਹੈ ਜਾਂ ਉਹ ਕਿਸੇ ਨੂੰ ਵੀ ਆਪਣੀ ਵੋਟ ਨਹੀਂ ਪਾਉਣੀ ਚਾਹੁੰਦੇ ਤਾਂ ਉਹ ਨੋਟਾ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਰਿਜੈਕਟ ਕਰ ਸਕਦੇ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ
ਇਸ ਕੜੀ ਵਿਚ ਬੀਤੇ ਦਿਨ ਹੋਈ ਵੋਟਾਂ ਦੀ ਗਿਣਤੀ ਵਿਚ ਉਮੀਦਵਾਰਾਂ ਦੇ ਪੱਖ ਵਿਚ ਪਈਆਂ ਵੋਟਾਂ ਤੋਂ ਇਲਾਵਾ ਨੋਟਾ ਦਾ ਰਿਜ਼ਲਟ ਵੀ ਸਾਹਮਣੇ ਆਇਆ ਹੈ। ਨਕੋਦਰ ਅਤੇ ਸ਼ਾਹਕੋਟ ਤੋਂ ਇਲਾਵਾ ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ 1136, ਜਲੰਧਰ ਵੈਸਟ ਵਿਚ 906, ਸੈਂਟਰਲ ਵਿਚ 932, ਨਾਰਥ ਵਿਚ 938, ਕੈਂਟ ਵਿਚ 917, ਆਦਮਪੁਰ ਵਿਚ 1150 ਅਤੇ ਫਿਲੌਰ ਵਿਚ 913 ਵੋਟਰਾਂ ਨੇ ਨੋਟਾ ਦੇ ਬਟਨ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਹਾਰ ਕੀਤੀ ਸਵੀਕਾਰ, ਦਿੱਤਾ ਵੱਡਾ ਬਿਆਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ
NEXT STORY