ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਦੇ ਸੈਸ਼ਨ ਦੀ ਅੱਜ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਕਈ ਮੁੱਦਿਆਂ 'ਤੇ ਬਹਿਸਬਾਜ਼ੀ ਲਗਾਤਾਰ ਜਾਰੀ ਹੈ। ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪਿੰਡਾਂ ਵਿਚ ਲੱਗਣ ਵਾਲੇ ਸੋਲਰ ਪੈਨਲਾਂ ਦਾ ਮੁੱਦਾ ਚੁੱਕਿਆ ਗਿਆ। ਪਠਾਨਮਾਜਰਾ ਨੇ ਸਕੂਲਾਂ ਵਿਚ ਸੋਲਰ ਪੈਨਲ ਦੀ ਰੀ-ਪੇਅਰਿੰਗ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੂੰ ਸਵਾਲ ਕੀਤੇ, ਜਿਸ ਦੇ ਜਵਾਬ ਵਿਚ ਅਮਨ ਅਰੋੜਾ ਨੇ ਸਖ਼ਤ ਕਾਰਵਾਈ ਦਾ ਭਰੋਸਾ ਜਤਾਇਆ।
ਇਹ ਵੀ ਪੜ੍ਹੋ: ਪੰਜਾਬ ਬਜਟ: ਅਨੁਸੂਚਿਤ ਜਾਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਾਰੇ ਕਰਜ਼ੇ ਕੀਤੇ ਮੁਆਫ਼
ਮੰਤਰੀ ਅਮਨ ਅਰੋੜਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ 4238 ਸਕੂਲਾਂ ਵਿਚ ਪਹਿਲਾਂ ਹੀ ਸੋਲਰ ਪੈਨਲ 21.19 ਮੈਗਾਵਾਟ ਦੇ ਲੱਗੇ ਹੋਏ ਹਨ। ਜਿਹੜਾ ਰੀ-ਪੇਅਰਿੰਗ ਦਾ ਕੰਮ ਹੈ, ਉਹ ਏ. ਐੱਮ. ਸੀ. ਯਾਨੀ (ਸਾਲਾਨਾ ਰੱਖ-ਰਖਾਅ ਦਾ ਇਕਰਾਰਨਾਮਾ) ਹੁੰਦਾ ਹੈ, ਜੋ 5 ਸਾਲ ਲਈ ਉਸੇ ਕੰਪਨੀ ਨੂੰ ਦਿੱਤਾ ਜਾਂਦਾ ਹੈ, ਜਿਹੜੀ ਕੰਪਨੀ ਇਹ ਸੋਲਰ ਪਨੈਲ ਲਗਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਹਲਕੇ ਵਿਚ ਪਿੰਡ ਫਤਿਹਪੁਰ-ਰਾਜਪੂਤਾ ਪੈਂਦਾ ਹੈ, ਜਿਸ ਦੇ ਸਕੂਲਾਂ ਵਿਚ ਸੋਲਰ ਪੈਨਲ ਖ਼ਰਾਬ ਹੋ ਚੁੱਕੇ ਸਨ। ਉਸ ਦੀ ਜਾਂਚ ਕਰਕੇ ਪੂਰਾ ਕੰਮ ਉਥੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵੱਲੋਂ ਰਿਪੋਰਟ ਦਿੱਤੀ ਜਾਣੀ ਹੁੰਦੀ ਹੈ, ਮੈਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜੇਕਰ ਕੋਈ ਸਕੂਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੰਦਾ ਤਾਂ ਸਾਨੂੰ ਦੱਸਿਆ ਜਾਵੇ।

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ
ਉਨ੍ਹਾਂ ਕਿਹਾ ਕਿ ਉਂਝ ਵੀ ਜਿਹੜੀ ਕੰਪਨੀ ਸੋਲਰ ਪੈਨਲ ਲਗਾਉਂਦੀ ਹੈ, ਉਸ ਕੰਪਨੀ ਵੱਲੋਂ ਤਿੰਨ ਮਹੀਨੇ ਦੇ ਅੰਦਰ ਇਕ ਵਾਰ ਸੋਲਰ ਪੈਨਲ ਦੀ ਚੈਕਿੰਗ ਕੀਤੀ ਜਾਂਦੀ ਹੈ। ਜੇਕਰ ਉਹ ਤਿੰਨ ਮਹੀਨਿਆਂ ਵਿਚ ਸੋਲਰ ਪੈਨਲ ਦੀ ਜਾਂਚ ਕਰਨ ਨਹੀਂ ਆਉਂਦੇ ਜਾਂ ਸ਼ਿਕਾਇਤ ਦੇਣ ਦੇ ਬਾਅਦ 72 ਘੰਟਿਆਂ ਵਿਚ ਵੀ ਨਹੀਂ ਆਉਂਦੇ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ, ਉਸ ਦੇ ਬਾਅਦ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਫਤਿਹਪੁਰ-ਰਾਜਪੂਤਾ ਦਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਹੈ।
ਇਸ ਦੇ ਬਾਅਦ ਵਿਧਾਇਕ ਪਠਾਨਮਾਜਰਾ ਨੇ ਕਿਹਾ ਕਿ ਜਦੋਂ ਅਸੀਂ ਪਿੰਡਾਂ ਵਿਚ ਗਏ ਤਾਂ ਮੈਨੂੰ ਪਤਾ ਹੀ ਉਦੋਂ ਲੱਗਾ ਕਿ ਸਾਡੇ 10 ਪਿੰਡਾਂ ਵਿਚ ਸੋਲਰ ਪੈਨਲ ਲੱਗੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਨਾ ਪਿੰਡ ਵਾਲੇ ਸੁਣਦੇ ਹਨ ਅਤੇ ਨਾ ਹੀ ਠੇਕੇਦਾਰ। ਵਿਧਾਇਕ ਵੱਲੋਂ ਮੰਤਰੀ ਨੂੰ ਕੰਪਨੀ ਵਾਲਿਆਂ ਨੂੰ ਚਿੱਠੀ ਲਿਖਣ ਦੀ ਮੰਗ ਕੀਤੀ ਗਈ ਕਿ ਜੇਕਰ ਕਿਸੇ ਕੰਪਨੀ ਨੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਸ ਦਾ ਠੇਕਾ ਖ਼ਤਮ ਕਰਕੇ ਕਿਸੇ ਹੋਰ ਕੰਪਨੀ ਨੂੰ ਦੇ ਦਿੱਤਾ ਜਾਵੇਗਾ। ਇਸ ਦੇ ਬਾਅਦ ਮੰਤਰੀ ਅਰੋੜਾ ਨੇ ਕਿਹਾ ਕਿ ਇਹ ਸ਼ਰਤਾਂ ਹਨ ਕਿ ਜਿੱਥੇ ਸੋਲਰ ਪੈਨਲ ਲੱਗ ਗਏ, ਉਥੇ ਤਿੰਨ ਮਹੀਨਿਆਂ ਵਿਚ ਕੰਪਨੀ ਦੇ ਮੁਲਾਜ਼ਮਾਂ ਨੇ ਵਿਜ਼ਿਟ ਕਰਨਾ ਹੁੰਦਾ ਹੈ ਅਤੇ ਲੱਗਣ ਮਗਰੋਂ ਸੋਲਰ ਪੈਨਲ ਖ਼ਰਾਬ ਹੋਣ ਦੇ 72 ਘੰਟਿਆਂ ਦੇ ਵਿਚ ਉਸ ਨੂੰ ਠੀਕ ਕਰਨਾ ਹੁੰਦਾ ਹੈ, ਜੇਕਰ ਨਹੀਂ ਕਰਦੇ ਤਾਂ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 27 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵਧੀ ਹਲਚਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਂਗਣਵਾੜੀ ਵਰਕਰਾਂ ਦੀ ਤਨਖਾਹ ਨੂੰ ਲੈ ਕੇ ਵੱਡੀ ਖ਼ਬਰ
NEXT STORY