ਚੰਡੀਗੜ੍ਹ: ਪੰਜਾਬ ਦੇ ਕਈ ਇਲਾਕਿਆਂ ਵਿਚ ਸਵੇਰੇ-ਸਵੇਰੇ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਛੇਤੀ ਹੀ ਇਲਾਕੇ ਵਿਚ ਬੱਦਲਵਾਈ ਹੋ ਜਾਵੇਗੀ ਤੇ ਬਾਰਿਸ਼ ਦਾ ਆਸਾਰ ਬਣ ਜਾਣਗੇ। ਇਸ ਦੇ ਨਾਲ ਹੀ ਸੂਬੇ ਦੇ ਕਈ ਹਿੱਸਿਆਂ ਵਿਚ ਠੰਡੀਆਂ ਹਵਾਵਾਂ ਵੀ ਚੱਲਣਗੀਆਂ। ਇਸ ਕਾਰਨ ਘਰੋਂ ਨਿਕਲਣ ਦੀ ਯੋਜਨਾ ਉਸ ਹਿਸਾਬ ਨਾਲ ਹੀ ਬਣਾਓ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਮੌਸਮ ਵਿਭਾਗ ਵੱਲੋਂ ਅੱਜ ਭਾਵੇਂ ਕੋਹਰੇ ਦਾ ਕੋਈ ਅਲਰਟ ਤਾਂ ਜਾਰੀ ਨਹੀਂ ਕੀਤਾ ਗਿਆ, ਪਰ ਸਵੇਰ ਤੋਂ ਹੀ ਕਈ ਥਾਵਾਂ 'ਤੇ ਕਾਫ਼ੀ ਜ਼ਿਆਦਾ ਧੁੰਦ ਵੇਖਣ ਨੂੰ ਮਿਲ ਰਹੀ ਹੈ। ਵਿਭਾਗ ਦਾ ਮੰਨਣਾ ਹੈ ਕਿ ਕੁਝ ਦੇਰ ਵਿਚ ਹੀ ਬੱਦਲਵਾਈ ਹੋਵੇਗੀ ਤੇ ਬਾਰਿਸ਼ ਦੇ ਆਸਾਰ ਬਣ ਜਾਣਗੇ। ਬੱਦਲਵਾਈ ਕਾਰਨ ਹੀਟ ਲਾਕ ਦੀ ਸਥਿਤੀ ਬਣੇਗੀ ਤੇ ਰਾਤ ਵੇਲੇ ਤਾਪਮਾਨ ਵਿਚ ਹਲਕਾ ਵਾਧਾ ਵੀ ਹੋ ਸਕਦਾ ਹੈ। 2 ਦਿਨ ਬਾਰਿਸ਼ ਮਗਰੋਂ 12 ਦਸੰਬਰ ਤੋਂ ਤਾਪਮਾਨ ਵਿਚ ਹੋਰ ਗਿਰਾਵਟ ਦਰਜ ਕੀਤੇ ਜਾਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਬਜ਼ੁਰਗ ਜੋੜੇ ਲਈ ਮਸੀਹਾ ਬਣ ਕੇ ਬਹੁੜਿਆ, ਸ਼ੋਅ ਛੱਡ ਕੇ ਬਚਾਈ ਜਾਨ
ਦਰਅਸਲ, ਈਰਾਨ ਵੱਲ ਪੱਛਮੀ ਗੜਬੜੀ ਸਰਗਰਮ ਹੋਈ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਜਿਉਂ ਹੀ ਇਹ ਪੱਛਮੀ ਪ੍ਰਭਾਅ ਏਸ਼ੀਆ ਤੋਂ ਆਉਣ ਵਾਲੀ ਨਮੀ ਨਾਲ ਟਕਰਾਵੇਗਾ ਤਾਂ ਉੱਤਰੀ ਭਾਰਤ ਵਿਚ ਬੱਦਲਵਾਈ ਹੋਵੇਗੀ ਤੇ 11 ਤੇ 12 ਦਸੰਬਰ ਨੂੰ ਬਾਰਿਸ਼ ਦੇ ਆਸਾਰ ਬਣਨਗੇ। ਬਾਰਿਸ਼ ਕਾਰਨ ਲੋਕਾਂ ਨੂੰ ਧੁੰਦ ਤੋਂ ਵੀ ਰਾਹਤ ਮਿਲੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਗਾਇਕ ਬਜ਼ੁਰਗ ਜੋੜੇ ਲਈ ਮਸੀਹਾ ਬਣ ਕੇ ਬਹੁੜਿਆ, ਸ਼ੋਅ ਛੱਡ ਕੇ ਬਚਾਈ ਜਾਨ
NEXT STORY