ਜਲੰਧਰ (ਵੈੱਬ ਡੈਸਕ) : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਬਾਦਲ ਪਿਓ-ਪੁੱਤ ਤੋਂ ਬਿਨਾ ਅਕਾਲੀ ਮਾਨਸੂਨ ਇਜਲਾਸ 'ਚ ਪੁੱਜਣਗੇ ਕਿਉਂਕਿ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਚੋਂ ਕੋਈ ਇਕ ਸਦਨ 'ਚ ਨਾ ਰਿਹਾ ਹੋਵੇ। ਦੂਜੇ ਪਾਸੇ 'ਮਾਨਸੂਨ ਇਜਲਾਸ' ਦੇ ਪਹਿਲੇ ਦਿਨ ਨਵਜੋਤ ਸਿੰਘ ਸਿੱਧੂ ਪੰਜਾਬ ਵਿਧਾਨ ਸਭਾ 'ਚੋਂ ਗਾਇਬ ਰਹੇ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਸਮਰਥਕ ਉਨ੍ਹਾਂ ਦੇ ਘਰ ਮਿਲਣ ਲਈ ਪਹੁੰਚ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਪਹਿਲੀ ਵਾਰ 'ਬਾਦਲਾਂ' ਤੋਂ ਬਿਨਾਂ ਮਾਨਸੂਨ ਸੈਸ਼ਨ 'ਚ ਪੁੱਜਣਗੇ ਅਕਾਲੀ ਕਿਉਂਕਿ...
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਬਾਦਲ ਪਿਓ-ਪੁੱਤ ਤੋਂ ਬਿਨਾ ਅਕਾਲੀ ਮਾਨਸੂਨ ਇਜਲਾਸ 'ਚ ਪੁੱਜਣਗੇ...
ਸਿੱਧੂ ਦਾ ਰੋਸਾ ਬਰਕਰਾਰ, ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਰਹੇ ਗਾਇਬ
'ਮਾਨਸੂਨ ਇਜਲਾਸ' ਦੇ ਪਹਿਲੇ ਦਿਨ ਨਵਜੋਤ ਸਿੰਘ ਸਿੱਧੂ ਪੰਜਾਬ ਵਿਧਾਨ ਸਭਾ 'ਚੋਂ ਗਾਇਬ ਰਹੇ।
ਸੁਖਬੀਰ ਬਾਦਲ ਤੇ ਸੋਮ ਪ੍ਰਕਾਸ਼ ਹੋਏ ਪੰਜਾਬ ਸਰਕਾਰ ਦੇ ਡਿਫਾਲਟਰ, ਜਾਰੀ ਹੋਇਆ ਨੋਟਿਸ
ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਪੰਜਾਬ ਸਰਕਾਰ ਦੇ ਰਿਕਾਰਡ 'ਚ ਡਿਫਾਲਟਰ ਹੋ ਗਏ ਹਨ।
ਉਮੜੀ ਸੰਗਤ : ਅਟਾਰੀ ਸਰਹੱਦ ਤੋਂ ਹਰਿਮੰਦਰ ਸਾਹਿਬ ਪੁੱਜਣ ਨੂੰ ਨਗਰ ਕੀਰਤਨ ਨੂੰ ਲੱਗੇ 12 ਘੰਟੇ
ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅਟਾਰੀ ਸਰਹੱਦ ਤੋਂ ਸੰਗਤਾਂ ਵਲੋਂ ਸ਼ਰਧਾ-ਭਾਵਨਾ ਨਾਲ ਸਵਾਗਤ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ, ਦੇਖੋ ਕਿੰਨਾ ਆਵੇਗਾ ਖਰਚ (ਵੀਡੀਓ)
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਬੇਸ਼ੱਕ ਪੰਜ ਦਿਨਾਂ ਦਾ ਹੈ ਪਰ ਇਸ ਵਿਚ ਕੰਮਕਾਜ ਵਾਲੇ ਦਿਨ ਸਿਰਫ ਦੋ ਦਿਨ ਹੀ ਹਨ।
ਇੰਡੋਨੇਸ਼ੀਆ 'ਚ ਪੰਜਾਬੀ ਮੁਟਿਆਰ ਨੇ ਗੱਡੇ ਝੰਡੇ, ਕੈਪਟਨ ਨੇ ਦਿੱਤੀ ਵਧਾਈ
ਲੁਧਿਆਣਾ ਦੇ ਛੋਟੇ ਜਿਹੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇੰਡੋਨੇਸ਼ੀਆ 'ਚ ਆਪਣੀ ਹਸਤੀ ਕਾਇਮ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਨਗਰ ਕੀਰਤਨ ਦੀਆਂ ਤਸਵੀਰਾਂ ਪਾ ਕੇ ਘਿਰੇ ਕੈਪਟਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਸ੍ਰੀ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਤੋਂ ਬਾਅਦ ਕੈਪਟਨ ਖੁਦ ਇਸ ਮਾਮਲੇ 'ਤੇ ਘਿਰਦੇ ਹੋਏ ਨਜ਼ਰ ਆਏ।
ਲੋਕ ਸਭਾ ਦੇ ਸਪੀਕਰ ਅਤੇ ਭਗਵੰਤ ਮਾਨ 'ਚ ਖੜਕੀ
ਹਾਲ ਹੀ 'ਚ ਚੱਲੇ ਲੋਕ ਸਭਾ ਦੇ ਸੈਸ਼ਨ ਦੌਰਾਨ ਕਈ ਸਮਾਜਕ ਮੁੱਦਿਆਂ 'ਤੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕਰ ਕੇ ਇਕ ਵੱਖਰੀ ਚਰਚਾ ਛੇੜ ਦਿੱਤੀ ਸੀ...
ਜਗਦੀਸ਼ ਭੋਲਾ ਦੀ ਜ਼ਮਾਨਤ ਅਰਜ਼ੀ ਅਦਾਲਤ ਵਲੋਂ ਰੱਦ
ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਪੁਲਸ ਦੇ ਬਰਖ਼ਾਸਤ ਡੀ. ਐੱਸ. ਪੀ. ਤੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।
ਵਿਧਾਨ ਸਭਾ 'ਚ ਸੀਟਾਂ ਦਾ ਰੱਦੋ-ਬਦਲ, ਸਿੱਧੂ ਹੋਏ ਫਾਡੀ, ਸੁਖਬੀਰ ਦੀ ਥਾਂ ਆਏ ਢੀਂਡਸਾ
ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਹੁਣ ਪੰਜਾਬ ਵਿਧਾਨ ਸਭਾ 'ਚ ਦੂਸਰੀ ਕਤਾਰ ਦੇ ਅੰਤ 'ਚ ਬੈਠਣਗੇ।
ਮੁੰਡੇ ਨੂੰ ਪ੍ਰੇਮ ਸਬੰਧ ਪਏ ਭਾਰੀ, ਕੁੜੀ ਦੇ ਪਿਤਾ ਨੇ ਨੰਗਾ ਕਰਕੇ ਕੁੱਟਿਆ
NEXT STORY