ਮੋਗਾ (ਵਿਪਨ) : ਮੋਗਾ ਦੇ ਕਸਬਾ ਅਜੀਤਵਾਲਾ 'ਚ ਪ੍ਰੇਮ ਸਬੰਧਾ ਦੇ ਚੱਲਦੇ ਕੁੜੀ ਦੇ ਪਿਤਾ ਵਲੋਂ ਮੁੰਡੇ ਨੂੰ ਘਰ ਬੁਲਾ ਕੇ ਨੰਗਾ ਕਰਕੇ ਕੁੱਟਮਾਰ ਕੀਤੀ ਗਈ ਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਪੁਲਸ ਨੇ ਕੁੜੀ ਦੇ ਪਿਤਾ ਤੇ ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੁਖਚੈਨ ਸਿੰਘ (18) ਹੇਅਰ ਡ੍ਰੈਸਰ ਦਾ ਕੰਮ ਕਰਦਾ ਹੈ। ਪਿੰਡ ਦੇ ਹੀ ਜਗਰੂਪ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾਇਆ ਤੇ ਨੰਗਾ ਕਰਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਵੀਡੀਓ ਬਣਾਈ, ਜਿਸ ਤੋਂ ਬਾਅਦ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਇਸ ਸਬੰਧੀ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਜਗਰੂਪ ਸਿੰਘ ਦੀ ਕੁੜੀ ਉਨ੍ਹਾਂ ਦੇ ਘਰ ਆ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਚਾਇਤ ਬੁਲਾ ਕੇ ਕੁੜੀ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਸੀ। ਇਸੇ ਰੰਜਿਸ਼ ਦੇ ਚੱਲਦਿਆ ਉਕਤ ਵਿਅਕਤੀ ਨੇ ਉਸ ਨੂੰ ਘਰ ਬੁਲਾ ਕੇ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਆਪਣੇ ਘਰ ਵੀ ਨਹੀਂ ਪਹੁੰਚਿਆ।
ਵਿਧਾਨ ਸਭਾ 'ਚੋਂ ਸਿੱਧੂ ਦੀ ਗੈਰ-ਹਾਜ਼ਰੀ 'ਤੇ ਦੇਖੋ ਕੀ ਬੋਲੇ ਵੇਰਕਾ
NEXT STORY