ਜਲੰਧਰ (ਵੈੱਬ ਡੈਸਕ) - ਪਾਕਿਸਤਾਨ ਡਰੋਨ ਮਾਮਲੇ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਦੇ ਬਾਰਡਰ ਮੈਨਜਮੈਂਟ ਸਕੱਤਰ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਣ ਅਤੇ ਸਿਖਰਾਂ ਨੂੰ ਛੂਹਣ ਵਾਲੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਜਨਮਦਿਨ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
'ਪਾਕਿਸਤਾਨ ਡਰੋਨ ਮਾਮਲੇ' 'ਚ ਪੰਜਾਬ ਨੇ ਕੇਂਦਰ ਤੋਂ ਮਦਦ ਮੰਗੀ
ਪਾਕਿਸਤਾਨ ਡਰੋਨ ਮਾਮਲੇ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਦੇ ਬਾਰਡਰ ਮੈਨਜਮੈਂਟ ਸਕੱਤਰ ਨਾਲ ਮੁਲਾਕਾਤ ਕੀਤੀ।
ਡਾ. ਮਨਮੋਹਨ ਸਿੰਘ ਦੇ ਜਨਮਦਿਨ 'ਤੇ ਕੈਪਟਨ ਨੇ ਦਿੱਤੀ ਵਧਾਈ
ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਣ ਅਤੇ ਸਿਖਰਾਂ ਨੂੰ ਛੂਹਣ ਵਾਲੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਜਨਮਦਿਨ ਹੈ।
ਫਿਰੋਜ਼ਪੁਰ : ਬੰਬ ਨੁਮਾ ਚੀਜ਼ ਮਿਲਣ ਕਾਰਨ ਇਲਾਕੇ 'ਚ ਫੈਲੀ ਸਨਸਨੀ
ਫਿਰੋਜ਼ਪੁਰ ਸ਼ਹਿਰ ਦੇ ਸ਼ਾਂਤੀ ਨਗਰ ਨਾਲ ਲੱਗਦੀ ਪੁੰਡਾ ਕਾਲੋਨੀ 'ਚੋਂ ਜ਼ਿੰਦਾ ਗ੍ਰੇਡ ਨੁਮਾ ਬੰਬ ਮਿਲਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ।
ਨਹਿਰ 'ਚ ਕਾਰ ਡਿੱਗਣ ਕਾਰਨ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
ਪੰਜਾਬ ਤੋਂ ਰਾਜਸਥਾਨ ਜਾਂਦੀ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ ਇਕ ਪਰਿਵਾਰ ਦੇ 6 ਜਾਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰ੍ਰਾਪਤ ਹੋਇਆ ਹੈ।
ਪੰਜਾਬ ਸਰਕਾਰ ਵਲੋਂ ਲੰਗਰ 'ਤੇ ਜੀ.ਐੱਸ.ਟੀ. ਰੀਫੰਡ
ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਤਿਆਰ ਹੋ ਰਹੇ ਲੰਗਰ 'ਤੇ ਲਗਾਈ ਗਈ ਜੀ.ਐਸ.ਟੀ. ਦੀ ਰਕਮ ਨੂੰ ਵਾਪਸ ਮੋੜ ਦਿੱਤਾ ਹੈ।
ਕੈਪਟਨ ਨੇ ਪਰਾਲੀ ਨਾ ਸਾੜਨ ਦੇ ਬਦਲੇ ਕੇਂਦਰ ਤੋਂ ਮੁਆਵਜ਼ਾ ਮੰਗਿਆ
ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ
ਜਲੰਧਰ: ਚੁਗਿੱਟੀ ਨੇੜਿਓਂ ਇਕ ਨੌਜਵਾਨ ਦੇਸੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਸਣੇ ਗ੍ਰਿਫਤਾਰ
ਸਮਾਜ 'ਚ ਸ਼ਰਾਰਤੀ ਅਨਸਰਾਂ ਖਿਲਾਫ ਜਲੰਧਰ ਪੁਲਸ ਨੇ ਇਕ ਖਾਸ ਮੁਹਿੰਮ ਚਲਾਈ ਹੋਈ ਹੈ,
ਬਠਿੰਡਾ 'ਚ ਜੁੜਵਾ ਧੀਆਂ ਦੇ ਜਨਮ 'ਤੇ ਵੱਡੀ ਵਾਰਦਾਤ
ਬਠਿੰਡਾ ਵਿਚ ਜੁੜਵਾ ਧੀਆਂ ਦੇ ਜਨਮ 'ਤੇ ਰੂਹ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ,
ਅੰਮ੍ਰਿਤਸਰ : 5 ਕੋਰੜ ਦੀ ਹੈਰੋਇਨ ਸਮੇਤ ਦੋ ਸਮੱਗਲਰ ਗ੍ਰਿਫਤਾਰ
ਸੀ.ਆਈ.ਏ ਸਟਾਫ ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਘਰਿੰਡਾ ਦੇ ਸਾਂਝੇ ਅਪਰੇਸ਼ਨ ਦੌਰਾਨ ਇਕ ਕਿੱਲੋ ਹੈਰੋਇਨ ਸਮੇਤ ਦੋ
ਦਾਦੀ ਨੇ ਰੋ-ਰੋ ਦੱਸਿਆ ਹਾਲ, ਕਰੋੜਾ ਦਾ 'ਚਿੱਟਾ' ਪੀ ਚੁੱਕਾ ਹੈ ਪੋਤਾ
ਬਠਿੰਡਾ ਦਾ ਇਹ ਨੌਜਵਾਨ ਹੁਣ ਤੱਕ 2-3 ਕਰੋੜ ਦਾ ਚਿੱਟਾ ਪੀ ਚੁੱਕਾ ਹੈ।
ਓਵਰਲੋਡ ਵਾਹਨਾਂ ਤੋਂ ਦੁਖੀ ਲੋਕਾਂ ਨੇ ਤਾਰਾਗੜ੍ਹ-ਬਹਿਰਾਮਪੁਰ ਲਿੰਕ ਰੋਡ ਕੀਤਾ ਜਾਮ
NEXT STORY