ਜਲੰਧਰ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਡੇਅਰੀ ਉਤਪਾਦਾਂ ਨੂੰ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰ. ਸੀ. ਈ. ਪੀ.) ਲਈ ਹੋਣ ਵਾਲੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਰੱਖਣ ਨੂੰ ਯਕੀਨੀ ਬਣਾਇਆ ਜਾਵੇ। ਆਰ.ਸੀ.ਈ.ਪੀ. ਦੇ ਘੇਰੇ ਵਿਚ ਅਜਿਹੇ ਉਤਪਾਦਾਂ ਨੂੰ ਸ਼ਾਮਲ ਕਰਨ ਦੇ ਖਦਸ਼ੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਆਰਥਿਕ ਹਿੱਤਾਂ 'ਤੇ ਬਹੁਤ ਮਾੜਾ ਅਸਰ ਪਵੇਗਾ। ਦੂਜੇ ਪਾਸੇ ਅਟਾਰੀ ਬਾਰਡਰ ਕੋਲ ਪਿੰਡ ਮੋਹਾਵਾ ਵਿਚ ਅੱਜ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਇਕ ਸ਼ਖਸ ਨੂੰ ਵੀ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਇਹ ਡ੍ਰੋਨ ਸਟੇਟ ਸਪੈਸ਼ਲ ਸੈੱਸਲ ਦੀ ਟੀਮ ਵਲੋਂ ਅੱਤਵਾਦੀ ਸ਼ੁੱਭਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਅਟਾਰੀ ਬਾਰਡਰ ਦੇ ਨੇੜਲੇ ਪਿੰਡ ਮੋਹਾਵਾ ਤੋਂ ਬਰਾਮਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-
ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ     
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਡੇਅਰੀ ਉਤਪਾਦਾਂ ਨੂੰ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰ. ਸੀ. ਈ. ਪੀ.) ਲਈ ਹੋਣ ਵਾਲੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਰੱਖਣ ਨੂੰ ਯਕੀਨੀ ਬਣਾਇਆ ਜਾਵੇ। 
ਅਟਾਰੀ ਬਾਰਡਰ ਕੋਲ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ     
 ਅਟਾਰੀ ਬਾਰਡਰ ਕੋਲ ਪਿੰਡ ਮੋਹਾਵਾ ਵਿਚ ਅੱਜ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ।
ਮਾਤਾ ਚੰਦ ਕੌਰ ਕਤਲ ਮਾਮਲੇ 'ਚ ਸੀ.ਬੀ.ਆਈ. ਨੇ ਕੀਤੀ ਪਹਿਲੀ ਗ੍ਰਿਫਤਾਰੀ     
ਨਾਮਧਾਰੀ ਸੰਪਰਦਾ ਦੇ ਸਾਬਕਾ ਮੁਖੀ ਸਵ. ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ (88) ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਪਹਿਲੀ ਗ੍ਰਿਫਤਾਰੀ ਪਟਿਆਲਾ ਤੋਂ ਕੀਤੀ ਹੈ। 
ਬਰਗਾੜੀ ਮਾਮਲੇ 'ਚ ਕੈਪਟਨ ਨੂੰ ਸੀ. ਬੀ.ਆਈ. 'ਤੇ ਨਹੀਂ ਭਰੋਸਾ     
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਮਾਮਲਿਆਂ ਦੀ ਜਾਂਚ ਸਬੰਧੀ ਸੂਬਾ ਸਰਕਾਰ ਨੂੰ ਸੀ.ਬੀ.ਆਈ. 'ਤੇ ਭਰੋਸਾ ਨਹੀਂ ਹੈ...
ਪ੍ਰਕਾਸ਼ ਪੁਰਬ ਨੂੰ ਸਮਰਪਿਤ SGPC ਨੇ ਜਾਰੀ ਕੀਤੇ ਯਾਦਗਾਰੀ ਸਿੱਕੇ     
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਵਾ ਗੁਰਦੀਪ ਸਿੰਘ ਐਂਡ ਸੰਨਜ਼ ਸ੍ਰੀ ਅੰਮ੍ਰਿਤਸਰ ਵਲੋਂ ਤਿਆਰ ਕੀਤੇ ਗਏ ਯਾਦਗਾਰੀ ਸਿੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ 'ਚ ਜਾਰੀ ਕੀਤੇ ਗਏ। 
11 ਸਾਲ ਤੋਂ ਗੁੰਮਸ਼ੁਦਾ ਪਤੀ ਨੂੰ ਲੱਭਿਆ ਪੰਜਾਬ ਪੁਲਸ ਨੇ, ਪਤਨੀ ਦਾ ਕਰਵਾਇਆ ਮੇਲ     
ਲਾਂਬੜਾ ਦੀ ਪੁਲਸ ਨੇ ਕਰੀਬ 11 ਸਾਲਾ ਤੋਂ ਲਾਪਤਾ ਵਿਅਕਤੀ ਨੂੰ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਕਾਬੂ ਕਰ ਲਿਆ ਹੈ। 
ਹੈਵਾਨ ਬਣਿਆ ਦਿਓਰ, ਸ਼ਰੇਆਮ ਵੱਢੀ ਮਾਂਵਾਂ ਵਰਗੀ ਭਰਜਾਈ     
ਨੇੜਲੇ ਪਿੰਡ ਦੋਸਾਂਝ ਕਲਾਂ ਦੀ ਨਵੀਂ ਅਬਾਦੀ 'ਚ ਦਿਨ ਦਿਹਾੜੇ ਇਕ ਦਿਓਰ ਵੱਲੋਂ ਆਪਣੀ ਭਰਜਾਈ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। 
ਬੇਅਦਬੀ ਮਾਮਲੇ 'ਤੇ ਕੈਪਟਨ ਦੇ ਮੂੰਹੋਂ ਨਿਕਲਿਆ ਸੱਚ : ਮਜੀਠੀਆ     
ਬੇਅਦਬੀ ਮਾਮਲਿਆਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਬੇਅਦਬੀ ਮਾਮਲਿਆਂ 'ਤੇ ਕੈਪਟਨ ਦੇ ਮੂੰਹੋਂ ਸੱਚ ਨਿਕਲ ਰਿਹਾ ਹੈ। 
ਵਹਿਸ਼ੀ ਪਤੀ ਦੋਸਤਾਂ ਨਾਲ ਮਿਲ ਪਤਨੀ ਨੂੰ ਬਣਾਉਂਦਾ ਸੀ ਹਵਸ ਦਾ ਸ਼ਿਕਾਰ     
ਤਰਤਾਰਨ 'ਚ ਇਕ ਹੈਵਾਨ ਪਤੀ ਦੀ ਘਨੌਣੀ ਕਰਤੂਤ ਸਾਹਮਣੇ ਆਇਆ ਹੈ। ਉਹ ਆਪਣੀ ਪਤਨੀ ਨੂੰ ਨਸ਼ੇ ਦੀ ਓਵਡੋਜ਼ ਦੇ ਕੇ ਮੰਜੇ ਨਾਲ ਬੰਨ੍ਹ ਦਿੰਦਾ ਸੀ। 
'ਆਪ' ਉਮੀਦਵਾਰ ਅਮਨਦੀਪ ਸੋਹੀ ਨੇ ਦਾਖਾ ਤੋਂ ਭਰਿਆ ਨਾਮਜ਼ਦਗੀ ਪੱਤਰ
ਮੁੱਲਾਂਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮੋਹੀ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। 
 
ਸਿਡਨੀ : ਮਨੀ ਬੱਤਰਾ ਨੇ ਮੁਕਾਬਲਾ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ
NEXT STORY