ਜਲੰਧਰ (ਵੈੱਬ ਡੈਸਕ) : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਪੰਜਾਬ ਸਰਕਾਰ ਦੇ ਵਫਦ ਨੂੰ ਪਾਕਿਸਤਾਨ ਨੇ ਇਜਾਜ਼ਤ ਨਹੀਂ ਦਿੱਤੀ ਅਤੇ ਹੁਣ ਇਹ ਵਫਦ ਸ੍ਰੀ ਨਨਕਾਣਾ ਸਾਹਿਬ ਨਹੀਂ ਜਾ ਸਕੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਸਮੇਤ 487 ਲੋਕਾਂ ਦੇ ਇਸ ਵਫਦ ਨੇ 29 ਅਕਤੂਬਰ ਯਾਨੀ ਕਿ ਅੱਜ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਰਵਾਨਾ ਹੋਣਾ ਸੀ ਪਰ ਪਾਕਿਸਤਾਨ ਵੱਲੋਂ ਇਜਾਜ਼ਤ ਨਾ ਮਿਲਣ ਕਰਕੇ ਇਸ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਦੂਜੇ ਪਾਸੇ ਤਰਨਤਾਰਨ ਦੇ ਪੱਟੀ ਥਾਣੇ ਦੀ ਪੁਲਸ ਨੇ ਪਟਿਆਲਾ ਦੀ ਮਹਿਲਾ ਏ. ਐੱਸ. ਆਈ. ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਨਾਮ ਰੇਨੂੰ ਬਾਲਾ ਦੱਸਿਆ ਜਾ ਰਿਹਾ ਹੈ, ਜੋ ਕਿ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਵਿਖੇ ਤਾਇਨਾਤ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਪੰਜਾਬ ਸਰਕਾਰ ਦਾ ਵਫਦ ਨਹੀਂ ਜਾਵੇਗਾ ਸ੍ਰੀ ਨਨਕਾਣਾ ਸਾਹਿਬ
ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਪੰਜਾਬ ਸਰਕਾਰ ਦੇ ਵਫਦ ਨੂੰ ਪਾਕਿਸਤਾਨ ਨੇ ਇਜਾਜ਼ਤ ਨਹੀਂ ਦਿੱਤੀ ਅਤੇ ਹੁਣ ਇਹ ਵਫਦ ਸ੍ਰੀ ਨਨਕਾਣਾ ਸਾਹਿਬ ਨਹੀਂ ਜਾ ਸਕੇਗਾ।
ਪਟਿਆਲਾ ਦੀ ਮਹਿਲਾ ਏ. ਐੱਸ. ਆਈ. ਰੇਨੂੰ ਬਾਲਾ ਨੂੰ ਤਰਨਤਾਰਨ ਪੁਲਸ ਨੇ ਕੀਤਾ ਗ੍ਰਿਫਤਾਰ
ਤਰਨਤਾਰਨ ਦੇ ਪੱਟੀ ਥਾਣੇ ਦੀ ਪੁਲਸ ਨੇ ਪਟਿਆਲਾ ਦੀ ਮਹਿਲਾ ਏ. ਐੱਸ. ਆਈ. ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਮਾਲੇਰਕੋਟਲਾ : ਜੈਨ ਸਵੀਟਸ ਦੇ ਮਾਲਕ ਨੇ ਪਤਨੀ, ਬੇਟੇ ਨੂੰ ਗੋਲੀ ਮਾਰਨ ਮਗਰੋਂ ਕੀਤੀ ਖੁਦਕੁਸ਼ੀ (ਵੀਡੀਓ)
ਅੱਜ ਸਵੇਰੇ ਚਾਰ ਵਜੇ ਦੇ ਕਰੀਬ ਮਾਲੇਰਕੋਟਲਾ ਦੇ ਮਸ਼ਹੂਰ ਜੈਨ ਸਵੀਟਸ ਦੇ ਮਾਲਕ ਵਿਜੈ ਕੁਮਾਰ ਉਰਫ਼ ਮੋਨੂੰ (40) ਵੱਲੋਂ ਆਪਣੀ ਲਾਇਸੰਸੀ ਪਿਸਤੌਲ ਨਾਲ ਪਤਨੀ ਅਤੇ 14 ਸਾਲਾ ਬੇਟੇ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰਨ ਦਾ ਸਮਾਚਾ ਪ੍ਰਾਪਤ ਹੋਇਆ ਹੈ।
ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਨੇ ਕੈਪਟਨ ਨੂੰ ਲਗਾਏ ਰਗੜੇ (ਵੀਡੀਓ)
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 3 ਸਾਲ ਦੇ ਕਾਰਜਕਾਲ ਨੂੰ ਨਿਕੰਮਾ ਕਰਾਰ ਦਿੱਤਾ ਹੈ।
ਤਸਕਰ ਤੋਂ ਦੀਵਾਲੀ ਮੰਗ ਕੇ ਫਸਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ
ਪੰਜਾਬ ਪੁਲਸ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਹਰ ਵਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਇਸ ਸ਼ਖਸ ਦੀ ਬਦੌਲਤ ਅੰਮ੍ਰਿਤਸਰ ਏਅਰਪੋਰਟ ਤੋਂ ਉੱਡੀਆਂ ਅੰਤਰਰਾਸ਼ਟਰੀ ਉਡਾਣਾਂ (ਵੀਡੀਓ)
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ 9 ਅੰਤਰਰਾਸ਼ਟਰੀ ਤੇ 9 ਘਰੇਲੂ ਉਡਾਣਾਂ ਨਾਲ ਜੁੜ ਗਿਆ ਹੈ।
ਹਰਸਿਮਰਤ ਕੌਰ ਬਾਦਲ ਦੀਆਂ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 550 ਸਾਲਾ ਸਮਾਗਮਾਂ 'ਤੇ ਵੱਖਰੀ ਸਟੇਜ 'ਤੇ ਲਗਾਏ ਜਾਣ 'ਤੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ।
ਸਰਪੰਚ ਨੇ ਪਾਈ ਵੱਡੇ-ਵੱਡੇ ਲੀਡਰਾਂ ਨੂੰ ਮਾਤ, ਚੋਣਾਂ ’ਚ ਕੀਤਾ ਵਾਅਦਾ ਇੰਝ ਕੀਤਾ ਪੂਰਾ (ਵੀਡੀਓ)
ਚੋਣਾਂ ਦੌਰਾਨ ਆਮ ਜਨਤਾ ਨੂੰ ਸਬਜ਼ ਬਾਗ ਦਿਖਾਉਣ ਵਾਲੇ ਸਿਆਸੀ ਲੀਡਰ ਆਪਣੀ ਜਿੱਤ ਮਗਰੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਜਾਂਦੇ ਹਨ।
ਫਿਰੋਜ਼ਪੁਰ : ਸਰਹੱਦ 'ਤੇ ਫਿਰ ਦਿਖਿਆ 'ਪਾਕਿਸਤਾਨੀ ਡਰੋਨ', ਲੋਕਾਂ 'ਚ ਡਰ ਦਾ ਮਾਹੌਲ
ਫਿਰੋਜ਼ਪੁਰ-ਭਾਰਤੀ ਸਰਹੱਦ 'ਤੇ ਬੀਤੀ ਰਾਤ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ।
ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ
ਸਪਾਈਸ ਜੈੱਟ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦੇ ਸਮੇਂ 'ਚ ਬਦਲਾਅ ਕੀਤਾ ਹੈ।
'ਪੰਜਾਬ 'ਚ 1 ਤੋਂ 12 ਨਵੰਬਰ ਤੱਕ ਸ਼ਰਾਬ ਦੇ ਠੇਕੇ ਬੰਦ ਤੇ ਮੁਫਤ ਹੋਣ ਟੋਲ ਪਲਾਜ਼ਾ'
NEXT STORY