ਜਲੰਧਰ (ਵੈੱਬ ਡੈਸਕ) - ਬੀਤੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ 'ਚ ਕਤਲ ਕੀਤੇ ਗਏ ਅਕਾਲੀ ਲੀਡਰ ਦਲਬੀਰ ਸਿੰਘ ਢਿੱਲਵਾਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਮਿਆਦ ਲੰਘਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੁਰੰਤ ਕਰਾਵੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਸੁਖਜਿੰਦਰ ਰੰਧਾਵਾ 'ਤੇ ਮਜੀਠੀਆ ਦੇ ਵੱਡੇ ਦੋਸ਼
ਬੀਤੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ 'ਚ ਕਤਲ ਕੀਤੇ ਗਏ ਅਕਾਲੀ ਲੀਡਰ ਦਲਬੀਰ ਸਿੰਘ ਢਿੱਲਵਾਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਨੇ ਲੋੜੀਂਦੀ ਕਾਰਵਾਈ ਨਹੀਂ ਕੀਤੀ ਹੈ।
ਐੱਸ.ਜੀ.ਪੀ.ਸੀ. ਦੀ ਚੋਣ ਜਲਦੀ ਕਰਾਵੇ ਕੇਂਦਰ ਸਰਕਾਰ : ਬਾਜਵਾ
ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਮਿਆਦ ਲੰਘਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੁਰੰਤ ਕਰਾਵੇ।
ਮਾਨਸਾ 'ਚ ਵੱਡੀ ਵਾਰਦਾਤ, 16 ਸਾਲਾ ਲੜਕੇ ਨੂੰ ਜਿਊਂਦਾ ਸਾੜਿਆ
ਮਾਨਸਾ ਵਿਚ ਇਕ 16 ਸਾਲ ਦੇ ਲੜਕੇ ਨੂੰ ਜਿਊਂਦਾ ਸਾੜ ਕੇ ਜਾਨੋ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਵਰ੍ਹੀਆਂ ਡਾਂਗਾਂ, ਕਈ ਜ਼ਖਮੀ
ਪਿਛਲੇ ਢਾਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਵਿਖੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰ ਰਹੇ
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰੋਡਵੇਜ਼ ਨੇ ਸ਼ੁਰੂ ਕੀਤੀ ਬੱਸ ਸੇਵਾ
ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਦੇ ਦਰਸ਼ਨ ਕਰਨ ਜਾ ਰਹੀ ਸੰਗਤ ਨੂੰ ਪੇਸ਼ ਆ ਰਹੀਆਂ
ਦੂਜੇ ਵਿਆਹ ਦੀ ਖਾਤਰ ਪਤੀ ਨੇ ਭਰਾ ਨਾਲ ਮਿਲ ਪਤਨੀ ਦੇ ਪਾਇਆ ਤੇਜ਼ਾਬ, ਹਾਲਤ ਗੰਭੀਰ
ਸ੍ਰੀ ਮੁਕਤਸਰ ਸਹਿਬ ਦੇ ਪਿੰਡ ਗਹਿਰੀ ਵਿਖੇ ਪਤੀ ਵਲੋਂ ਦੂਜਾ ਵਿਆਹ ਕਰਵਾਉਣ ਦੀ ਖਾਤਰ ਭਰਾ ਨਾਲ ਮਿਲ ਕੇ ਪਤਨੀ ’ਤੇ
ਦੋ ਖਤਰਨਾਕ ਬਦਮਾਸ਼ਾਂ ਨੂੰ ਪੰਜਾਬ ਪੁਲਸ ਨੇ ਅਮਰੀਕਾ ਤੋਂ ਵਾਪਸ ਲਿਆਉਣ ਦੀ ਕਾਰਵਾਈ ਆਰੰਭੀ
ਪੰਜਾਬ ਪੁਲਸ ਨੇ ਦੋ ਖਤਰਨਾਕ ਬਦਮਾਸ਼ਾਂ ਪਵਿੱਤਰ ਸਿੰਘ ਤੇ ਉਸ ਦੇ ਸਾਥੀ ਹੁਸਨਦੀਪ ਸਿੰਘ ਨੂੰ ਅਮਰੀਕਾ ਤੋਂ ਵਾਪਸ ਲਿਆ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ : ਪ੍ਰਕਾਸ਼ ਸਿੰਘ ਬਾਦਲ
ਪੰਜਾਬ ’ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਮੈਂ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਾਂ ਪਰ ਮੈਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ।
ਕੁੜੀਆਂ ਛੇੜਣ ਦੇ ਸ਼ੱਕ 'ਚ ਨੌਜਵਾਨ ਦਾ ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ
ਮੋਗਾ ਦੇ ਪਿੰਡ ਧੱਲੇਕੇ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁੜੀਆਂ ਨੂੰ ਛੇੜਨ ਅਤੇ ਤੰਗ ਕਰਨ ਦੇ ਸ਼ੱਕ ’ਚ ਇਕ ਨੌਜਵਾਨ ਦੀ ਪਿੰਡ ਵਾਸੀਆਂ ਵਲੋਂ ਜੰਮ ਕੇ ਛਿੱਤਰ ਪਰੇਡ ਕੀਤੀ ਗਈ।
ਬਾਦਲਾਂ ਦੇ ਹੱਥ 'ਚ ਐੱਸ.ਜੀ.ਪੀ.ਸੀ. ਦਾ ਰਿਮੋਟ ਕੰਟਰੋਲ : ਔਜਲਾ
ਸੁਲਤਾਨਪੁਰ ਲੋਧੀ 'ਚ 12 ਕਰੋੜ ਦੀ ਸਟੇਜ ਤੇ ਹਰਿਮੰਦਰ ਸਾਹਿਬ 'ਚ ਲੰਗਰਾਂ ਦੇ ਦੇਸੀ ਘਿਓ 'ਚ ਘਪਲੇ 'ਤੇ ਬੋਲਦਿਆਂ ਕਾਂਗਰਸੀ ਸਾਂਸਦ
ਲਾਂਘਾ ਖੁੱਲ੍ਹਣ ਦੇ 16ਵੇਂ ਦਿਨ ਸਭ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ
NEXT STORY