ਚੰਡੀਗੜ੍ਹ/ਬਟਾਲਾ : ਬੀਤੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ 'ਚ ਕਤਲ ਕੀਤੇ ਗਏ ਅਕਾਲੀ ਲੀਡਰ ਦਲਬੀਰ ਸਿੰਘ ਢਿੱਲਵਾਂ ਦੇ ਮਾਮਲੇ ਵਿਚ ਬਿਕਰਮ ਮਜੀਠੀਆ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਨੇ ਲੋੜੀਂਦੀ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਦਲਬੀਰ ਸਿੰਘ ਦਾ ਕਤਲ ਕਾਂਗਰਸ ਦੇ ਮੰਤਰੀ ਦੀ ਸ਼ਹਿ 'ਤੇ ਹੋਇਆ ਹੈ ਅਤੇ ਇਹੋ ਕਾਰਨ ਹੈ ਕਿ ਦਬਾਅ ਦੇ ਚੱਲਦੇ ਪੁਲਸ ਵੀ ਕਾਰਵਾਈ ਨਹੀਂ ਕਰ ਰਹੀ ਹੈ।
ਇਸ ਦੇ ਨਾਲ ਹੀ ਮਜੀਠੀਆ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਵਿਚ ਗੰਢਤੁਪ ਦੇ ਵੀ ਦੋਸ਼ ਲਗਾਏ। ਮਜੀਠੀਆ ਨੇ ਆਖਿਆ ਕਿ ਰੰਧਾਵਾ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਜੱਗੂ ਗੈਂਗ ਵੱਲੋਂ ਲੁੱਟਾਂ-ਖੋਹਾਂ, ਫਿਰੌਤੀਆਂ ਤੇ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ। ਪੁਲਸ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਮੰਤਰੀ ਰੰਧਾਵਾ ਉਨ੍ਹਾਂ ਦਾ ਸਿਆਸੀ ਗੁਰੂ ਹੈ। ਉਨ੍ਹਾਂ ਕਿਹਾ ਕਿ ਸੁੱਖੀ-ਜੱਗੂ ਦੀ ਜੋੜੀ ਧੜੱਲੇ ਨਾਲ ਨਾਜਾਇਜ਼ ਕੰਮ ਕਰ ਰਹੀ ਹੈ। ਮਜੀਠੀਆ ਨੇ ਆਖਿਆ ਕਿ ਰੰਧਾਵਾ ਦੀ ਸ਼ਹਿ 'ਤੇ ਹੀ ਜੱਗੂਭਗਵਾਨਪੁਰੀਆ ਨੂੰ ਜੇਲ ਵਿਚ ਵੀ. ਆਈ. ਪੀ. ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਜੱਗੂ ਦੀ ਮਾਤਾ ਪਿੰਡ ਭਗਵਾਨਪੁਰ ਦੀ ਪੰਚ ਹੈ ਅਤੇ ਰੰਧਾਵਾ ਦੀ ਸ਼ਹਿ 'ਤੇ ਹੀ ਪਿੰਡ ਵਿਚ ਸਾਰੇ ਕੰਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਪਿੰਡ ਦੀ ਸਰਪੰਚ ਕੋਈ ਹੋਰ ਹੈ ਪਰ ਹੁਕਮ ਜੱਗੂ ਦੀ ਮਾਤਾ ਦਾ ਹੀ ਚੱਲਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕੁਝ ਤਸਵੀਰਾਂ ਅਤੇ ਫੇਸਬੁੱਕ ਪੋਸਟਾਂ ਮੀਡੀਆ ਨੂੰ ਵਿਖਾਉਂਦਿਆਂ ਦਾਅਵਾ ਕੀਤਾ ਕਿ ਜੱਗੂ ਭਗਵਾਨਪੁਰੀਆ ਦਾ ਭਰਾ ਅਤੇ ਉਸਦਾ ਸੱਜਾ ਹੱਥ ਮੰਨੂ ਭਗਵਾਨਪੁਰੀਆ ਵੱਲੋਂ ਵਿਦੇਸ਼ ਵਿਚ ਕਬੱਡੀ ਕਲੱਬ ਬਣਾ ਕੇ ਕਾਰੋਬਾਰ ਚਲਾਇਆ ਜਾ ਰਿਹਾ ਹੈ ਅਤੇ ਇਸੇ ਜ਼ਰੀਏ ਜੱਗੂਭਗਵਾਨਪੁਰੀਏ ਦੀ ਕਰੋੜਾਂ ਦੀ ਰਕਮ ਦਾ ਗਬਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਬੱਡੀ ਖਿਡਾਰੀ ਉਨ੍ਹਾਂ ਖਿਲਾਫ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਸਭ ਦੇ ਪਿੱਛੇ ਕਾਂਗਰਸੀ ਮੰਤਰੀ ਸੁੱਖੀ ਰੰਧਾਵਾ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਗ੍ਰਿ੍ਰਫਤਾਰ ਕੀਤਾ ਜਾਣਾ ਕੀਤਾ ਹੈ।
ਮਜੀਠੀਆ ਨੇ ਇਸ ਸਾਰੇ ਮਾਮਲੇ ਦੀ ਸੀ.ਬੀ. ਆਈ, ਐੱਨ. ਆਈ.ਏ. ਜਾਂ ਫਿਰ ਕਿਸੇ ਸਿਟਿੰਗ ਜੱਜ ਜਾਂ ਆਜ਼ਾਦ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਹਾਈਕੋਰਟ ਦੀ ਮੋਨੀਟਰਿੰਗ ਕਮੇਟੀ ਤੋਂ ਜਾਂਚ ਹੋਣੀ ਚਾਹੀਦੀ ਹੈ। ਪ੍ਰੈੱਸ ਕਾਨਫਰੰਸ ਵਿਚ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਸੋਮਵਾਰ ਸ਼ਾਮ ਪੰਜ ਵਜੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ ਅਤੇ ਇਸ ਮੀਟਿੰਗ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਕੁੜੀਆਂ ਛੇੜਣ ਦੇ ਸ਼ੱਕ 'ਚ ਨੌਜਵਾਨ ਦਾ ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ
NEXT STORY