ਜਲੰਧਰ (ਵੈੱਬ ਡੈਸਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੇਂਦਰ ਸਰਕਾਰ ਦੀਆਂ ਹੋਰ ਵਿਵਾਦਤ ਕਾਰਵਾਈਆਂ ਖਿਲਾਫ ਵਿਦਿਆਰਥੀਆਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕੇਗੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਰੰਧਾਵਾ ਖਿਲਾਫ ਕਾਰਵਾਈ ਲਈ ਐੱਸ. ਜੀ. ਪੀ. ਪੀ. ਨੇ ਕੱਸੀ ਕਮਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਨਾਗਰਿਕਤਾ ਸੋਧ ਖਿਲਾਫ ਵਿਦਿਆਰਥੀਆਂ ਨੂੰ ਸ਼ਾਂਤਮਈ ਵਿਰੋਧ ਦੀ ਖੁੱਲ੍ਹ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਕੇਂਦਰ ਸਰਕਾਰ ਦੀਆਂ ਹੋਰ ਵਿਵਾਦਤ
ਡੇਰਾ ਭਨਿਆਰਾ ਵਾਲੇ ਦੇ ਮੁਖੀ ਪਿਆਰਾ ਸਿੰਘ ਦਾ ਹੋਇਆ ਅੰਤਿਮ ਸੰਸਕਾਰ
ਪਨਗਰ ਜ਼ਿਲੇ ਦੇ ਡੇਰਾ ਭਨਿਆਰਾ ਵਾਲੇ ਦੇ ਮੁਖੀ ਪਿਆਰਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਧਮਾਣਾ 'ਚ ਸਥਿਤ ਧਾਰਮਿਕ ਸਥਾਨ ਇਤਿਹਾਸ ਗੜ੍ਹ ਵਿਖੇ ਕਰ ਦਿੱਤਾ ਗਿਆ।
'ਸ਼ਨੀ' ਤੋਂ ਬਚਣ ਲਈ ਮੰਤਰੀ ਤੇ ਅਧਿਕਾਰੀਆਂ ਨੇ ਅਪਣਾਇਆ ਇਹ ਰਸਤਾ, ਖਾ ਰਹੇ ਨੇ ਜੇਲ ਦੀ ਰੋਟੀ
ਸ਼ਨੀ ਦੇਵ ਦੇ ਮਾੜੇ ਪ੍ਰਭਾਵ ਅਤੇ ਜੀਵਨ 'ਚ ਸੁੱਖ-ਸ਼ਾਂਤੀ ਲਈ ਮੰਤਰੀ, ਆਈ. ਏ. ਐੱਸ, ਆਈ. ਪੀ. ਐੱਸ. ਅਤੇ ਹੋਰ ਅਧਿਕਾਰੀ ਵੀ ਮਾਡਲ ਟਾਊਨ ਜੇਲ ਬੁੜੈਲ ਦਾ ਖਾਣਾ ਖਾਂਦੇ ਹਨ।
ਪੰਜਾਬ ਦੀ ਸਿਆਸੀ ਸਟੇਜ 'ਤੇ ਚੱਲੇ ਕਈ ਨਾਟਕ, ਕਈਆਂ ਤੋਂ ਡਿਗਿਆ ਪਰਦਾ ਤੇ ਕਈਆਂ ਦਾ ਰੋਲ ਅਜੇ ਬਾਕੀ
ਇਸ ਵਰ੍ਹੇ ਪੰਜਾਬ ਦੀ ਸਿਆਸਤ ਦੀ ਸਟੇਜ 'ਤੇ ਕਈ ਨਾਟਕ ਦੇਖਣ ਨੂੰ ਮਿਲੇ। ਕੁਝ ਨਾਟਕਾਂ 'ਤੇ ਤਾਂ ਪਰਦਾ ਡਿੱਗ ਗਿਆ ਪਰ ਕੁਝ ਅਜੇ ਵੀ ਜਾਰੀ ਹਨ।
Year Ender 2019 : ਮਾਨ, ਮੂਸੇ ਵਾਲਾ ਤੇ ਢੱਡਰੀਆਂ ਵਾਲੇ ਕਾਰਨ ਸੁਰਖੀਆਂ 'ਚ ਰਿਹਾ ਸੰਗਰੂਰ
ਸਾਲ 2019 ਵਿਚ ਸਾਰੇ ਸੰਸਾਰ ਅੰਦਰ ਸੁਰਖੀਆਂ ਬਟੋਰਨ ਵਿਚ ਪੰਜਾਬ ਦਾ ਚਰਚਿਤ ਜ਼ਿਲਾ ਸੰਗਰੂਰ ਸਭ ਤੋਂ ਅੱਗੇ ਰਿਹਾ।
ਸਾਲ 2019 : ਰੌਂਗ ਪਾਰਕਿੰਗ ਦੇ 49 ਹਜ਼ਾਰ ਚਲਾਨ, ਫਿਰ ਵੀ ਨਾ ਸੁਧਰੇ 'ਲੁਧਿਆਣਵੀ'
ਟਰੈਫਿਕ ਪੁਲਸ ਵੱਲੋਂ ਸ਼ਹਿਰ ਦੇ ਵਾਹਨ ਚਾਲਕਾਂ ਦੇ ਸਾਲ 2019 ਵਿਚ ਰੌਂਗ ਪਾਰਕਿੰਗ ਦੇ 49 ਹਜ਼ਾਰ ਤੋਂ ਜ਼ਿਆਦਾ ਚਲਾਨ ਕਰਨ ਦੇ ਬਾਵਜੂਦ ਲੋਕ ਨਹੀਂ ਸੁਧਾਰ ਰਹੇ।
ਮੁੱਲਾਪੁਰ ਦਾਖਾ: ਝੁੱਗੀ ਨੂੰ ਲੱਗੀ ਭਿਆਨਕ ਅੱਗ, ਜਿਊਂਦੇ ਸੜੇ ਪਿਓ-ਪੁੱਤ
ਇਥੋਂ ਦੇ ਪ੍ਰੇਮ ਨਗਰ 'ਚ ਇਕ ਝੁੱਗੀ ਨੂੰ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ 'ਚ ਪਿਓ-ਪੁੱਤ ਜਿਊਂਦੇ ਸੜ ਗਏ।
ਵਿਆਹ ਦੀਆਂ ਖੁਸ਼ੀਆਂ 'ਚ ਪਏ ਵੈਣ, ਲਾੜੀ ਦੀ ਮਾਂ ਨੂੰ ਕੈਨੇਡਾ 'ਚ ਮੌਤ ਨੇ ਘੇਰਿਆ
ਕਸਬਾ ਅੱਪਰਾ ਤੋਂ ਕੁਝ ਦੂਰੀ 'ਤੇ ਪੈਂਦੇ ਦੋਆਬੇ ਦੇ ਬੜਾ ਪਿੰਡ 'ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਕੁੜੀ ਦੇ ਵਿਆਹ ਤੋਂ ਪਹਿਲਾਂ ਹੀ ਮਾਂ ਦੀ ਮੌਤ ਦੀ ਖਬਰ ਆ ਗਈ।
ਪਿਉ ਤੋਂ ਪ੍ਰੇਰਨਾ ਲੈ ਪੁੱਤਰ ਬਣਿਆ ਏਅਰਫੋਰਸ 'ਚ ਫਲਾਇੰਗ ਅਫਸਰ
ਅਜੋਕੇ ਸਮਾਜ 'ਚ ਕੋਈ ਵਿਰਲੇ ਹੀ ਅਜਿਹੇ ਧੀਆਂ-ਪੁੱਤ ਹੁੰਦੇ ਹੋਣਗੇ, ਜੋ ਆਪਣੇ ਮਾਪਿਆਂ ਦਾ ਆਦਰ-ਸਤਿਕਾਰ ਕਰਦੇ ਹਨ।
40 ਕਰੋੜ ਦੀ ਲਾਗਤ ਨਾਲ ਬਦਲੇਗੀ ਕਾਲਾ ਸੰਘਿਆਂ ਡਰੇਨ ਦੀ ਨੁਹਾਰ
NEXT STORY