ਜਲੰਧਰ (ਵੈੱਬ ਡੈਸਕ) : ਗੁਰਦਾਸਪੁਰ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ਼ਰੇਆਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ। 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜਦੋਂ ਉਨ੍ਹਾਂ ਕੋਲੋਂ ਸਵਾਲ ਕੀਤਾ ਗਿਆ ਕਿ ਕੈਪਟਨ ਕਹਿ ਰਹੇ ਹਨ ਕਿ ਜਦੋਂ ਤੱਕ ਉਹ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੰਦੇ ਓਨੀ ਦੇਰ ਤੱਕ ਸਿਆਸਤ ਨਹੀਂ ਛੱਡਣਗੇ। ਦੂਜੇ ਪਾਸੇ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਦਰਅਸਲ, ਵਿਧਾਇਕ ਗਿੱਲ ਹਰੀਕੇ ਪੱਤਣ ਵਿਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਜਿੱਥੇ ਵਿਧਾਇਕ ਸਾਹਿਬ ਗੱਲਾਂ-ਗੱਲਾਂ ਵਿਚ ਇੰਨੇ ਵਹਿ ਗਏ ਕਿ ਦਰਬਾਰ ਸਾਹਿਬ ਬਾਰੇ ਕੁਝ ਵਿਵਾਦਤ ਬੋਲ ਗਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਨੂੰ ਮੁਆਫੀ ਮੰਗਣੀ ਪਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਵੱਡੀ ਖਬਰ : ਬਾਜਵਾ ਨੇ ਸ਼ਰੇਆਮ ਕੀਤੀ ਕੈਪਟਨ ਨੂੰ ਹਟਾਉਣ ਦੀ ਮੰਗ (ਵੀਡੀਓ)
ਗੁਰਦਾਸਪੁਰ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ਼ਰੇਆਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਕਾਂਗਰਸੀ ਵਿਧਾਇਕ ਦੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਤ ਬੋਲ, ਮੰਗਣੀ ਪਈ ਮੁਆਫੀ
ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਦਰਅਸਲ, ਵਿਧਾਇਕ ਗਿੱਲ ਹਰੀਕੇ ਪੱਤਣ ਵਿਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਲੋਹੜੀ ਤੇ ਬਦਲਿਆ ਮੌਸਮ ਦਾ ਮਿਜਾਜ਼, ਕਈ ਥਾਈਂ ਮੀਹ ਤੇ ਕਿਤੇ ਪਏ ਗੜੇ
ਲੋਹੜੀ ਦਾ ਤਿਉਹਾਰ ਜਿੱਥੇ ਹਰ ਪਾਸੇ ਜੋਸ਼-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਮੌਸਮ ਨੇ ਵੀ ਅਚਾਨਕ ਕਰਵਟ ਬਦਲ ਲਈ ਹੈ।
ਪੰਜਾਬ 'ਚੋਂ ਮਿਲੇ 'ਡਰੋਨਾਂ' ਬਾਰੇ ਹੈਰਾਨ ਕਰਦਾ ਖੁਲਾਸਾ, ਤਸਕਰ ਨੇ ਖੋਲ੍ਹਿਆ ਰਾਜ਼
ਪਿਛਲੇ ਦਿਨੀਂ ਪੰਜਾਬ 'ਚੋਂ ਬਰਾਮਦ ਹੋਏ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਿਆਂ ਦੀ ਤਸਕਰੀ ਤੇਜ਼ ਹੋ ਗਈ ਹੈ। ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਡਰੱਗ ਤਸਕਰਾਂ ਧਰਮਿੰਦਰ ਸਿੰਘ ਅਤੇ ਬਲਕਾਰ ਸਿੰਘ ਸਮੇਤ ਫੌਜ 'ਚ ਬਤੌਰ ਨਾਇਕ ਤਾਇਨਾਤ ਰਾਹੁਲ ਚੌਹਾਨ ਨੇ ਡਰੋਨ ਬਾਰੇ ਹੈਰਾਨ ਕਰਦਾ ਖੁਲਾਸਾ ਕੀਤਾ ਹੈ।
ਪਰਮਿੰਦਰ ਢੀਂਡਸਾ ਨੂੰ ਲੈ ਕੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ (ਵੀਡੀਓ)
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੋਲਣ ਅਤੇ ਸੁਣਨ ਦੀ ਸ਼ਕਤੀ ਤੋਂ ਵਾਂਝੇ ਬੱਚਿਆਂ ਨਾਲ ਲੋਹੜੀ ਮਨਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਬੱਚਿਆਂ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਬੇਹੱਦ ਖੁਸ਼ੀ ਹੋਈ ਹੈ।
'ਫਰਜ਼ੀ ਐਨਕਾਊਂਟਰ ਮਾਮਲੇ' 'ਚ ਸਿਮਰਜੀਤ ਬੈਂਸ ਨੇ ਕੀਤੇ ਵੱਡੇ ਖੁਲਾਸੇ
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਤਰਨਤਾਰਨ 'ਚ ਫਰਜ਼ੀ ਐਨਕਾਊਂਟਰ ਮਾਮਲੇ 'ਤੇ ਆਏ ਅਦਾਲਤ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ।
ਵਿਆਹ ਤੋਂ ਪਹਿਲਾਂ ਅਗਵਾ ਹੋਇਆ ਲਾੜਾ, ਮਿਲੀ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼ (ਵੀਡੀਓ)
ਅਗਵਾ ਦੀਆਂ ਕਈ ਘਟਨਾਵਾਂ ਤੁਸੀਂ ਦੇਖੀਆਂ ਤੇ ਸੁਣੀਆਂ ਹੋਣਗੀਆਂ, ਜਿਸ 'ਚ ਪੈਸੇ ਜਾਂ ਫਿਰ ਦੁਸ਼ਮਣੀ ਲਈ ਅਗਵਾਕਾਂਡ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਕਪੂਰਥਲਾ 'ਚ ਇਕ ਨੌਜਵਾਨ ਦੇ ਗਾਇਬ ਹੋਣ ਤੋਂ ਬਾਅਦ ਘਰ ਦੇ ਬਾਹਰ ਮਿਲੀ ਚਿੱਠੀ ਨੇ ਪਰਿਵਾਰ ਅਤੇ ਪੁਲਸ ਨੂੰ ਹੈਰਾਨੀ 'ਚ ਪਾ ਦਿੱਤਾ ਹੈ।
ਦਿਲ ਨੂੰ ਵਲੂੰਧਰ ਦੇਵੇਗੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਈ ਗੀਤਾ ਦੀ ਦਰਦਭਰੀ ਦਾਸਤਾਨ
ਸੋਚੋ ਜੇ ਤੁਹਾਨੂੰ ਉਸ ਬੰਦੇ ਨਾਲ ਹੀ ਰਹਿਣਾ ਪਵੇ, ਜਿਸ ਨੇ ਤੁਹਾਡੇ 'ਤੇ ਤੇਜ਼ਾਬ ਸੁੱਟਿਆ ਹੋਵੇ ਤਾਂ ਤੁਹਾਡਾ ਹਰ ਦਿਨ ਕਿਸ ਤਰ੍ਹਾਂ ਦਾ ਗੁਜ਼ਰੇਗਾ।
ਲਾਪਤਾ ਦੇ ਪੋਸਟਰ ਲੱਗਣ ਮਗਰੋਂ ਨਜ਼ਰ ਆਏ ਸੰਨੀ ਦਿਓਲ, ਲੋਕਾਂ ਨੂੰ ਦਿੱਤਾ ਇਹ ਤੋਹਫਾ (ਵੀਡੀਓ)
ਪਿਛਲੇ ਕਾਫੀ ਦਿਨਾਂ ਤੋਂ ਲਾਪਤਾ ਚੱਲ ਰਹੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਪੋਸਟਰ ਲੱਗਣ ਮਗਰੋਂ ਆਖਰਕਾਰ ਲੋਹੜੀ ਵਾਲੇ ਦਿਨ ਲੋਕਾਂ ਦੇ ਸਾਹਮਣੇ ਆ ਹੀ ਗਏ।
ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਬਣ ਸਕਦੇ ਹਨ ਢੀਂਡਸਾ ਪਿਉ-ਪੁੱਤ
ਅਕਾਲੀ ਦਲ ਵਿਚ ਪੈਦਾ ਹੋਇਆ ਸੰਕਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਬਣ ਸਕਦਾ ਹੈ।
ਗੁਰਬਾਣੀ ਪ੍ਰਸਾਰਣ ਮਾਮਲਾ : ਜਥੇਦਾਰ ਵਲੋਂ ਦਸਤਾਵੇਜ਼ ਭੇਜਣ ਦੇ ਹੁਕਮ
ਗੁਰਬਾਣੀ ਦੇ ਪ੍ਰਸਾਰਨ ਅਤੇ ਹੁਕਮਨਾਮੇ ਦੇ ਅਧਿਕਾਰਾਂ ਬਾਰੇ ਚੱਲ ਰਹੇ ਵਿਵਾਦ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰਾਈਵੇਟ ਚੈਨਲ ਅਤੇ ਐੱਸ. ਜੀ. ਪੀ. ਸੀ. ਨੂੰ ਇਸ ਸਬੰਧੀ ਦਸਤਾਵੇਜ਼ਾਂ ਬਾਰੇ ਵੇਰਵੇ ਭੇਜਣ ਦੇ ਆਦੇਸ਼ ਦਿੱਤੇ ਹਨ।
ਕੈਨੇਡਾ ਪਹੁੰਚ ਪਤਨੀ ਨੇ ਤੋੜਿਆ ਰਿਸ਼ਤਾ, ਪਤੀ ਤੋਂ ਬਰਦਾਸ਼ਤ ਨਾ ਹੋਇਆ ਤਾਂ ਚੁੱਕਿਆ ਖੌਫਨਾਕ ਕਦਮ
ਹਦੀਆਬਾਦ ਇਲਾਕੇ 'ਚ ਵਿਦੇਸ਼ ਗਈ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਇਕ 23 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਧੁੰਦਲਾ ਹੋ ਰਿਹੈ ਸਰਹੱਦੀ ਖੇਤਰਾਂ ਦੇ ਬੱਚਿਆਂ ਦਾ ਭਵਿੱਖ
NEXT STORY