ਜਲੰਧਰ (ਵੈੱਬ ਡੈਸਕ) : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਲਿਖਿਆ ਹੈ ਕਿ ਬਟਾਲਾ ਵਿਚ ਕ੍ਰਿਸਚੀਅਨ ਕਾਲਜ 'ਚ ਰੋਡ ਦਾ ਪ੍ਰਾਜੈਕਟ ਕਿਉਂ ਚਲਾਇਆ ਜਾ ਰਿਹਾ ਹੈ। ਬਾਜਵਾ ਨੇ ਕਿਹਾ ਹੈ ਕਿ ਇਕ ਪਾਸੇ ਤੁਸੀਂ ਸੀ. ਏ. ਏ. 'ਤੇ ਕਹਿੰਦੇ ਹੋਏ ਘੱਟ ਗਿਣਤੀਆਂ ਦੀ ਰਾਖੀ ਹੋਵੇ ਅਤੇ ਦੂਜੇ ਪਾਸੇ ਘੱਟ ਗਿਣਤੀਆਂ ਦੇ ਕਾਲਜ ਨਾਲ ਅਜਿਹਾ ਕਰ ਰਹੇ ਹੋ। ਦੂਜੇ ਪਾਸੇ ਗੌਂਡਰ ਗਰੁੱਪ ਵਲੋਂ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਥਾਣਾ ਜ਼ੀਰਾ ਦੀ ਪੁਲਸ ਨੇ 9 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਕਤ ਮੁਲਜ਼ਮ ਫਰਾਰ ਹੋਣ ਦੀ ਫਿਰਾਕ ਵਿਚ ਸੀ ਜਿਸ ਨੂੰ ਪੁਲਸ ਨੇ ਮੋਗਾ ਤੋਂ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਉਮਰ 35 ਸਾਲ ਹੈ ਅਤੇ ਉਹ ਚਾਰ ਬੱਚਿਆਂ ਦਾ ਪਿਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਬਾਜਵਾ ਨੇ ਮੁੜ ਚਿੱਠੀ ਲਿਖ ਕੇ ਕੈਪਟਨ 'ਤੇ ਸਾਧਿਆ ਨਿਸ਼ਾਨ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ।
ਗੌਂਡਰ ਗਰੁੱਪ ਦੀ ਪੋਸਟ ਦੇ ਕੁੱਝ ਘੰਟਿਆਂ ਬਾਅਦ ਬੱਚੀ ਨਾਲ ਹੈਵਾਨੀਅਤ ਕਰਨ ਵਾਲਾ ਗ੍ਰਿਫਤਾਰ
ਗੌਂਡਰ ਗਰੁੱਪ ਵਲੋਂ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਥਾਣਾ ਜ਼ੀਰਾ ਦੀ ਪੁਲਸ ਨੇ 9 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਢੀਂਡਸਾ ਦਾ ਦਾਅਵਾ, ਐੱਸ. ਜੀ. ਪੀ. ਸੀ. ਹੋਏ ਕਰੋੜਾਂ ਦੇ ਘਪਲੇ ਦੀ ਜਲਦ ਖੋਲ੍ਹਣਗੇ ਪੋਲ
ਅਕਾਲੀ ਦਲ ਤੋਂ ਦੂਰੀ ਬਨਾਉਣ ਤੋਂ ਬਾਅਦ ਜਿੱਥੇ ਸੁਖਦੇਵ ਢੀਂਡਸਾ ਵਲੋਂ ਬਾਦਲ ਪਰਿਵਾਰ 'ਤੇ ਹਮਲੇ ਕੀਤੇ ਜਾ ਰਹੇ ਹਨ, ਉਥੇ ਹੀ ਹੁਣ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਢੀਂਡਸਾ ਦੇ ਨਿਸ਼ਾਨੇ 'ਤੇ ਆ ਗਏ ਹਨ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਦੇ ਦੋਸ਼ ਤੈਅ
ਵਧੀਕ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਨੇ 1983 ਦੇ ਇਕ ਕੇਸ 'ਚ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਅਤੇ ਟਰੈਸਪਾਸ ਦੇ ਦੋਸ਼ ਆਇਦ ਕੀਤੇ ਹਨ।
ਪਾਕਿ 'ਚ ਕਤਲ ਕੀਤੇ KLF ਚੀਫ ਹੈੱਪੀ ਪੀ. ਐੱਚ. ਡੀ. ਦਾ ਪਰਿਵਾਰ ਆਇਆ ਸਾਹਮਣੇ
ਪਾਕਿਸਤਾਨ 'ਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਉਰਫ ਹੈਪੀ ਪੀ. ਐੱਚ. ਡੀ. ਦੇ ਪਰਿਵਾਰ ਨੇ ਆਪਣੇ ਇਕਲੌਤੇ ਪੁੱਤ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਕੋਲ ਗੁਹਾਰ ਲਗਾਈ ਹੈ।
ਪੰਜਾਬੀ ਗਾਣਿਆਂ 'ਚ ਹਥਿਆਰਾਂ ਦੀ ਵਰਤੋਂ 'ਤੇ ਹਾਈਕੋਰਟ ਸਖਤ, ਨੋਟਿਸ ਜਾਰੀ
ਪੰਜਾਬੀ ਗਾਣਿਆਂ 'ਚ ਅਲਕੋਹਲ ਅਤੇ ਹਥਿਆਰਾਂ ਵਰਗੇ ਸ਼ਬਦਾਂ ਦੇ ਇਸਤੇਮਾਲ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਕ ਵਾਰ ਫਿਰ ਸਖਤੀ ਦਿਖਾਉਂਦੇ ਹੋਏ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਅਤੇ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ।
ਚੀਨ ਤੋਂ ਪੰਜਾਬ ਪੁੱਜਿਆ 'ਕੋਰੋਨਾਵਾਇਰਸ', ਸ਼ੱਕੀ ਮਰੀਜ਼ ਪੀ. ਜੀ. ਆਈ. 'ਚ ਭਰਤੀ
ਖਤਰਨਾਕ 'ਕੋਰੋਨਾਵਾਇਰਸ' ਦਾ ਕਹਿਰ ਚੀਨ ਤੋਂ ਪੰਜਾਬ ਤੱਕ ਪੁੱਜ ਗਿਆ ਹੈ। ਸੋਮਵਾਰ ਨੂੰ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ ਹੈ।
ਗੁਰਦਾਸਪੁਰ ਪੁੱਜੇ ਸੰਨੀ ਦਿਓਲ ਨੂੰ ਘੇਰ ਔਰਤਾਂ ਨੇ ਸੁਣਾਇਆ ਆਪਣਾ ਦੁੱਖੜਾ (ਵੀਡੀਓ)
ਬੀਤੇ ਦਿਨ ਗੁਰਦਾਸਪੁਰ ਪੁੱਜੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੂੰ ਵੈਲਫੇਅਰ ਸੋਸਾਇਟੀ ਦੀ ਸਕੱਤਰ ਸਰਬਜੀਤ ਕੌਰ ਧੋਖੇਬਾਜ਼ ਐੱਨ.ਆਰ.ਆਈ. ਲਾੜਿਆਂ ਖਿਲਾਫ ਮੰਗ ਪੱਤਰ ਦੇਣ ਪੁੱਜੀ।
ਡੀ. ਐੱਸ. ਪੀ. ਅਤੁਲ ਸੋਨੀ ਨੂੰ ਅਦਾਲਤ ਵਲੋਂ ਰਾਹਤ, ਗ੍ਰਿਫਤਾਰੀ 'ਤੇ ਲੱਗੀ ਰੋਕ
ਆਪਣੀ ਪਤਨੀ 'ਤੇ ਕਥਿਤ ਤੌਰ 'ਤੇ ਗੋਲੀ ਚਲਾਉਣ ਦੇ ਦੋਸ਼ਾਂ 'ਚ ਘਿਰੇ ਡੀ. ਐੱਸ. ਪੀ. ਅਤੁਲ ਸੋਨੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਰਾਹਤ ਮਿਲ ਗਈ ਹੈ।
ਭੂੰਦੜ ਬੋਲੇ ਛੱਡ ਦਿਆਂਗੇ ਕੇਂਦਰ 'ਚ ਅਹੁਦਾ, ਸੁਖਬੀਰ ਨੇ ਕਿਹਾ ਭਾਜਪਾ ਨਾਲ ਲੜਾਂਗੇ ਚੋਣ
ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭਾਜਪਾ ਨੂੰ ਧਮਕੀ ਦੇਣ ਲੱਗੇ ਹਨ।
ਪੰਜਾਬ 'ਚ ਹੋ ਰਹੀ ਦਰਮਿਆਨੀ ਬਾਰਸ਼, ਮੁੜ ਜ਼ੋਰ ਫੜ੍ਹਨ ਲੱਗੀ ਠੰਡ
ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਮੰਗਲਵਾਰ ਸਵੇਰ ਤੋਂ ਹੀ ਦਰਮਿਆਨੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਠੰਡ ਨੇ ਦੁਬਾਰਾ ਜ਼ੋਰ ਫੜ੍ਹ ਲਿਆ ਹੈ...
ਪੰਜਾਬ ’ਚ ਟਿੱਡੀ ਦਲ : ਰਾਜਸਥਾਨ ਵਲੋਂ ਮੌਜੂਦਾ ਹਮਲੇ ਦਾ ਖਦਸ਼ਾ ਘਟਿਆ ਪਰ ਸੁਚੇਤ ਰਹਿਣ ਦੀ ਲੋੜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਲਈ ਟਿੱਡੀ ਦਲ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ।
ਢੀਂਡਸਾ ਦਾ ਦਾਅਵਾ, ਐੱਸ. ਜੀ. ਪੀ. ਸੀ. ਹੋਏ ਕਰੋੜਾਂ ਦੇ ਘਪਲੇ ਦੀ ਜਲਦ ਖੋਲ੍ਹਣਗੇ ਪੋਲ
NEXT STORY