ਜਲਾਲਾਬਾਦ (ਸੇਤੀਆ, ਸੁਮਿਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਯੂਥ ਵਿਕਾਸ ਬੋਰਡ ਵਲੋਂ ਕੋਰੋਨਾ ਮਿਸ਼ਨ ਫਤਹਿ ਤਹਿਤ ਪੂਰੇ ਪੰਜਾਬ 'ਚ ਡੋਰ-ਟੂ-ਡੋਰ ਸੰਪਰਕ ਮੁਹਿੰਮ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਰਹਿਨੁਮਾਈ ਹੇਠ 4 ਜੁਲਾਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਪੰਜਾਬ ਯੂਥ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਵਿਕ੍ਰਮ ਕੰਬੋਜ ਨੇ ਵਿਧਾਇਕ ਰਮਿੰਦਰ ਆਵਲਾ ਦੇ ਹੱਥੋਂ ਉਨ੍ਹਾਂ ਦੇ ਗ੍ਰਹਿ ਨਿਵਾਸ ਵਿਖੇ ਪੋਸਟਰ ਰਿਲੀਜ਼ ਕਰਵਾਉਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਰਹਿਨੁਮਾਈ ਹੇਠ ਸ਼ਨੀਵਾਰ ਨੂੰ 1 ਵਜੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪਿੰਡੀ ਤੋਂ ਸ਼ੁਰੂ ਕੀਤਾ ਜਾਵੇਗਾ ਜਿਸ 'ਚ ਪੰਜਾਬ ਦੇ ਖੇਡ ਮੰਤਰੀ, ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਝੰਡੀ ਦੇ ਕੇ ਰਵਾਨਾ ਕਰਨਗੇ। ਜਿਸ 'ਚ ਉਨ੍ਹਾਂ ਦੇ 20-20 ਵਾਲੰਟੀਅਰ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ 'ਚ ਜਾ ਕੇ ਲੋਕਾਂ ਨੂੰ ਕੋਰੋਨਾ ਦੇ ਬਚਾਓ ਲਈ ਜਾਣਕਾਰੀ ਦੇਣਗੇ। ਇਸ ਮੌਕੇ ਲਵਿਸ਼ ਕੰਬੋਜ, ਮਾਈਕਲ ਕੰਬੋਜ, ਪਰਮਿੰਦਰ ਸਿੰਘ, ਪ੍ਰੀਤ ਬੱਬਰ, ਰਾਜ ਬਖਸ਼ ਕੰਬੋਜ, ਪਾਲਾ ਬੱਟੀ, ਭਜਨ ਬੱਟੀ, ਪੱਪੂ ਸਰਪੰਚ, ਸੰਦੀਪ ਸਰਪੰਚ, ਰੋਮਾ ਆਵਲਾ, ਜੋਨੀ ਆਵਲਾ, ਸਚਿਨ ਆਵਲਾ ਤੇ ਸੁਮਿਤ ਆਵਲਾ ਮੌਜੂਦ ਸਨ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਪੰਜਾਬ ਯੂਥ ਵਿਕਾਸ ਬੋਰਡ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਉਪਰਾਲੇ ਦੇ ਨਾਲ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਹੋਰ ਹੁੰਗਾਰਾ ਮਿਲੇਗਾ ਤੇ ਨਾਲ ਹੀ ਯੂਥ ਦੇ ਵਰਕਰ ਲੋਕਾਂ ਨੂੰ ਕੋਰੋਨਾ ਦੇ ਬਚਾਅ ਲਈ ਸਾਵਧਾਨੀਆਂ ਵਰਤਣ ਸਬੰਧੀ ਜਾਣਕਾਰੀ ਦੇਣਗੇ। ਵਿਧਾਇਕ ਆਵਲਾ ਨੇ ਅਕਾਲੀ ਦਲ ਤੇ ਵਰ੍ਹਦਿਆਂ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਭਾਈਵਾਲੀ ਸਰਕਾਰ ਹੋਣ ਦੇ ਨਾਤੇ ਜੋ ਮੰਡੀਕਰਣ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਸੁਖਬੀਰ ਬਾਦਲ ਉਸਤੇ ਆਪਣੀ ਚੁੱਪੀ ਕਿਉਂ ਨਹੀਂ ਤੋੜਦੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਿਸਾਨਾਂ ਦੇ ਨਾਲ ਖੜੀ ਹਨ ਅਤੇ ਜੇਕਰ ਕਿਸਾਨਾਂ ਦੇ ਹੱਕਾਂ ਦੀ ਕਰੀਏ ਤਾਂ ਮਾਮਲਾ ਚਾਹੇ ਪਾਣੀ ਦਾ ਹੋਵੇ ਜਾਂ ਕਿਸਾਨਾਂ ਦੀ ਫਸਲ ਦੇ ਸਮਰਥਨ ਮੁੱਲ ਦਾ ਇਨ੍ਹਾਂ ਮਾਮਲਿਆਂ 'ਚ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਸਖਤ ਕਦਮ ਚੁੱਕਦੇ ਰਹੇ ਹਨ ਤੇ ਚੁੱਕਦੇ ਰਹਿਣਗੇ।
ਅੱਜ ਤੋਂ ਖੁੱਲ੍ਹ ਜਾਵੇਗਾ ਜਿਮਖਾਨਾ ਕਲੱਬ ਦਾ ਇਕ ਰੈਸਟੋਰੈਂਟ, ਰਾਤ 9 ਵਜੇ ਤੱਕ ਹੀ ਮਿਲੇਗੀ ਸਹੂਲਤ
NEXT STORY