ਫ਼ਰੀਦਕੋਟ (ਜਗਤਾਰ ਦੁਸਾਂਝ): ਪੰਜਾਬੀਆਂ ਦੀ ਇਕ ਫਿਤਰਤ ਹੈ ਉਹ ਹਮੇਸ਼ਾਂ ਕੁੱਝ ਨਾ ਕੁੱਝ ਵੱਖਰਾ ਕਰਨ ਦੀ ਸੋਚ ਆਪਣੇ ਮਨ ਵਿਚ ਰੱਖਦੇ ਹਨ ਅਤੇ ਉਸ ਸੋਚ 'ਤੇ ਖਰੇ ਵੀ ਉਤਰਦੇ ਨੇ। ਅਜਿਹੀ ਮਿਸਾਲ ਦੇਖਣ ਨੂੰ ਮਿਲੀ ਹੈ ਫ਼ਰੀਦਕੋਟ ਦੇ ਇਕ ਨੌਜਵਾਨ ਬਿੰਦਰਪਾਲ ਤੋਂ ਜਿਹੜਾ ਕਿ ਕਿਸੇ ਵੇਲੇ ਗੱਤੇ ਦੇ ਡੱਬੇ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦਾ ਸੀ। ਉੱਥੋਂ ਉਸ ਨੂੰ ਅਜਿਹਾ ਸ਼ੌਂਕ ਪੈਦਾ ਹੋਇਆ ਕਿ ਅੱਜ ਤੱਕ ਦਰਜਨਾਂ ਦੇ ਕਰੀਬ ਇਤਹਾਸਕ ਮਾਡਲ ਤਿਆਰ ਕਰ ਚੁੱਕਾ ਹੈ। ਸਭ ਤੋਂ ਅਹਿਮ ਗੱਲ ਉਸ ਨੌਜਵਾਨ ਦੇ ਸ਼ੌਂਕ ਦੀ ਇਹ ਸਾਹਮਣੇ ਆਈ ਹੈ ਕੇ ਉਹ ਇਸ ਵਕਤ ਫਰੀਦਕੋਟ ਦੇ ਸਿਵਲ ਹਸਪਤਾਲ ਵਿਚ ਨੌਕਰੀ ਕਰਦਾ ਹੈ ਤੇ ਉਸ ਦੇ ਬਾਵਜੂਦ ਡਿਊਟੀ ਤੋਂ ਬਾਅਦ ਦੇਰ ਰਾਤ ਤਕ ਇਨ੍ਹਾਂ ਮਾਡਲਾਂ ਨੂੰ ਤਿਆਰ ਕਰਨ ਲਈ ਆਪਣੀ ਮਿਹਨਤ ਲਗਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਤਪਦੀ ਗਰਮੀ ਵਿਚਾਲੇ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਇਸ ਵੇਲੇ ਬਿੰਦਰਪਾਲ ਹਿੰਦੂ ਅਤੇ ਸਿੱਖ ਧਰਮ ਨਾਲ ਸਬੰਧਤ ਦੋ ਮਾਡਲ ਤਿਆਰ ਕਰ ਚੁੱਕਾ ਹੈ, ਜਿਨ੍ਹਾਂ ਵਿਚ ਅਯੁੱਧਿਆ ਦੇ ਰਾਮ ਮੰਦਰ ਦਾ ਮਾਡਲ ਅਤੇ ਫ਼ਹਤਿਗੜ੍ਹ ਸਾਹਿਬ 'ਚ ਬਣੇ ਠੰਢੇ ਬੁਰਜ ਦਾ ਮਾਡਲ ਹੈ। ਇਨ੍ਹਾਂ ਮਾਡਲਾਂ ਨੂੰ ਵੇਖਕੇ ਹਰ ਇਨਸਾਨ ਇਸ ਇਸ ਨੌਜਵਾਨ ਦੀ ਕਲਾਕ੍ਰਿਤੀ ਦੀ ਸ਼ਲਾਘਾ ਕਰੇਗਾ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਬਿੰਦਰਪਾਲ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿਚ ਬਤੌਰ ਵਾਰਡ ਅਟੈਂਡੈਂਟ ਨੌਕਰੀ ਕਰਦਾ ਹੈ। ਮੈਨੂੰ ਇਸ ਕਲਾ ਦਾ ਸ਼ੌਂਕ ਹੋਣ ਕਰਕੇ ਮੈਂ ਦਰਜਨਾਂ ਦੇ ਕਰੀਬ ਇਤਿਹਾਸਕ ਮਾਡਲ ਤਿਆਰ ਕਰ ਚੁੱਕਾ ਹਾਂ। ਜਿਨ੍ਹਾਂ ਵਿਚ ਮੇਰੇ ਹਸਪਤਾਲ ਸਾਥੀਆਂ ਅਤੇ ਪਰਿਵਾਰ ਦਾ ਬਹੁਤ ਵੱਡਾ ਸਾਥ ਹੈ। ਇਕ ਮਾਡਲ 'ਤੇ 10 ਤੋਂ 11 ਹਜ਼ਾਰ ਦਾ ਖਰਚ ਆਉਂਦਾ ਹੈ ਜਿਸ ਲਈ ਉਸ ਦੇ ਸਾਥੀ ਉਸ ਦੀ ਮਦਦ ਕਰਦੇ ਹਨ, ਉਸ ਵੱਲੋਂ ਸਾਬਕਾ ਵੀ.ਸੀ. ਰਾਜ ਬਹਾਦਰ, ਸਾਬਕਾ ਵਿਧਾਇਕ ਕਿਕੀ ਢਿੱਲੋਂ, ਸਾਬਕਾ ਓ.ਐੱਸ.ਡੀ. ਸਨੀ ਬਰਾੜ ਅਤੇ ਮੌਜੂਦਾ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਇਤਹਾਸੀ ਮਾਡਲ ਗਿਫਟ ਕੀਤੇ ਜਾ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪਾਠੀ ਸਿੰਘ ਸਾਹਿਬਾਨ ਨੂੰ ਲੈ ਕੇ ਹੋਈ ਤਕਰਾਰ, ਇਕ ਦੀ ਮੌਤ
ਉਸ ਨੇ ਦੱਸਿਆ ਕਿ ਹੁਣ ਉਸ ਨੇ ਰਾਮ ਮੰਦਰ ਦਾ ਮਾਡਲ ਤਿਆਰ ਕੀਤਾ ਜੋ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਿਫਟ ਕਰਨਾ ਚਾਹੁੰਦਾ ਹੈ ਅਤੇ ਠੰਢੇ ਬੁਰਜ ਦਾ ਮਾਡਲ ਉਹ ਸ਼ਹੀਦੀ ਸਮਾਗਮਾਂ ਦੌਰਾਨ ਫ਼ਤਹਿਗੜ੍ਹ ਸਾਹਿਬ ਸੰਗਤਾਂ ਦੇ ਰੂਬਰੂ ਕਰੇਗਾ। ਉਸ ਨੇ ਪੰਜਾਬ ਸਰਕਾਰ ਜਾਂ ਸਮਾਜਸੇਵੀ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕੇ ਜੇਕਰ ਉਸ ਦੀ ਕੁਝ ਮੱਦਦ ਕੀਤੀ ਜਾਵੇ ਤਾਂ ਦੇਸ਼ਾਂ-ਵਿਦੇਸ਼ਾਂ 'ਚ ਉਹ ਨੈਸ਼ਨਲ ਪੱਧਰ ਦੇ ਇਤਿਹਾਸਕ ਮਾਡਲ ਤਿਆਰ ਕਰਕੇ ਪਹੁੰਚਾਏਗਾ ਅਤੇ ਪੰਜਾਬ ਦੇ ਨਾਲ-ਨਾਲ ਭਾਰਤ ਦਾ ਨਾਂ ਰੌਸ਼ਨ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਨਸਨੀਖੇਜ਼ ਵਾਰਦਾਤ, ਥਾਣੇ 'ਚ ਬੈਠੇ ਮੁਲਾਜ਼ਮਾਂ 'ਤੇ ਤਲਵਾਰ ਨਾਲ ਹਮਲਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ
NEXT STORY