ਇਟਲੀ (ਸਾਬੀ ਚੀਨੀਆ)- ਵਿਦੇਸ਼ਾਂ ਵਿੱਚ ਪੰਜਾਬੀ ਕਾਮਯਾਬੀ ਦੇ ਝੰਡੇ ਆਏ ਦਿਨ ਬੁਲੰਦ ਕਰਦੇ ਰਹਿੰਦੇ ਹਨ, ਜਿਸ ਦਾ ਜ਼ਿਕਰ ਅਖਬਾਰਾਂ ਦੀਆ ਸੁਰਖੀਆਂ ਵਿੱਚ ਹੁੰਦਾ ਰਹਿੰਦਾ ਹੈ। ਇਟਲੀ ਵਿੱਚ ਮੁੱਖ ਭਾਸ਼ਾ ਇਟਾਲੀਅਨ ਹੋਣ ਦੇ ਬਾਵਜੂਦ ਇੱਥੇ ਜੰਮੀ ਪੰਜਾਬ ਦੀ ਪੀੜ੍ਹੀ ਪੜ੍ਹਾਈ ਵਿੱਚ ਚੰਗਾ ਨਾਂ ਖੱਟ ਰਹੀ ਹੈ।

ਇਸੇ ਤਰ੍ਹਾਂ ਪੰਜਾਬੀ ਗੱਭਰੂ ਗੁਰਕਮਲ ਸਿੰਘ ਕਲੇਰ ਨੇ ਰੋਮ ਦੀ ਸਪਰੈਂਜਾ ਯੂਨੀਵਰਸਿਟੀ ਤੋਂ ਅਰਥਸ਼ਾਸ਼ਤਰ ਦੀ ਡਿਗਰੀ 100 ਪ੍ਰਤੀਸ਼ਤ ਨੰਬਰਾਂ ਨਾਲ 110 ਵਿੱਚੋਂ 110 ਅੰਕਾਂ ਨਾਲ ਪਾਸ ਕਰ ਮਾਪਿਆਂ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। 
ਗੱਲਬਾਤ ਕਰਦਿਆਂ ਗੁਰਕਮਲ ਸਿੰਘ ਕਲੇਰ ਦੇ ਮਾਤਾ ਪਿਤਾ ਬਲਵਿੰਦਰ ਸਿੰਘ ਕਲੇਰ ਅਤੇ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਬੇਟਾ ਬਚਪਨ ਤੋਂ ਹੀ ਪੜਾਈ ਵਿੱਚ ਹੁਸ਼ਿਆਰ ਸੀ। ਉਨ੍ਹਾਂ ਨੇ ਗੁਰਕਮਲ ਬਾਰੇ ਜੋ ਸੁਪਨਾ ਦੇਖਿਆ ਸੀ, ਉਹ ਪੂਰਾ ਹੋ ਗਿਆ ਹੈ। ਪਰਿਵਾਰ ਨੂੰ ਵਧਾਈ ਦਿੰਦਿਆਂ ਸਮਾਜ ਸੇਵੀ ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਇਟਲੀ ਵਿੱਚ ਪੰਜਾਬੀਆਂ ਨੂੰ ਤਰੱਕੀ ਕਰਨ ਲਈ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾਉਣੀ ਚਾਹੀਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ਿਆਂ ਦੇ ਖ਼ਾਤਮੇ ਤੱਕ ਮੁਹਿੰਮ ਚਾਲੂ ਰਹੇਗੀ, ਆਮ ਲੋਕਾਂ ਵੱਲੋਂ ਹੋਰ ਸਹਿਯੋਗ ਦੀ ਅਪੀਲ : ਬਰਸਟ
NEXT STORY