ਚੰਡੀਗੜ੍ਹ (ਮਨਪ੍ਰੀਤ): 2019 ’ਚ ਧੋਖੇਬਾਜ਼ ਏਜੰਟ ਵੱਲੋਂ ਗੁੰਮਰਾਹ ਕੀਤੇ ਜਾਣ ਤੋਂ ਬਾਅਦ ਤਜ਼ਾਕਿਸਤਾਨ ’ਚ ਫਸੇ ਸੱਤ ਪੰਜਾਬੀ ਨੌਜਵਾਨਾਂ ਨੂੰ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਤੇ ਤਜ਼ਾਕਿਸਤਾਨ ’ਚ ਭਾਰਤੀ ਸਫ਼ਾਰਤਖ਼ਾਨੇ ਦੇ ਤੁਰੰਤ ਦਖ਼ਲ ਨਾਲ ਭਾਰਤ ਵਾਪਸ ਭੇਜ ਦਿੱਤਾ ਗਿਆ। ਇਨ੍ਹਾਂ ਦੁਖਿਆਰੇ ਮੁੰਡਿਆਂ ਨੇ 19 ਅਕਤੂਬਰ ਨੂੰ ਤੁਰੰਤ ਮਦਦ ਦੀ ਮੰਗ ਕਰਦਿਆਂ ਆਪਣੇ ਹਲਾਤ ਬਾਰੇ ਵੀਡੀਓ ਭੇਜੀ ਸੀ, ਜਿਸ ਤੋਂ ਬਾਅਦ ਡਾ. ਸਾਹਨੀ ਨੇ ਤੁਰੰਤ ਉੱਚਿਤ ਪੱਧਰ ’ਤੇ ਮਾਮਲਾ ਉਠਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
ਡਾ. ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਨੌਜਵਾਨਾਂ ਤੇ ਸਫ਼ਾਰਤਖ਼ਾਨੇ ਨਾਲ ਲਗਾਤਾਰ ਸੰਪਰਕ ’ਚ ਸੀ ਤੇ ਉਨ੍ਹਾਂ ਦੀ ਵਾਪਸੀ ਦੀ ਸਹੂਲਤ ਲਈ ਉਨ੍ਹਾਂ ਦੀ ਗੂਗਲ ਲੋਕੇਸ਼ਨ ਤੇ ਲੋੜੀਂਦੇ ਦਸਤਾਵੇਜ਼ ਭਾਰਤੀ ਸਫ਼ਾਰਤਖ਼ਾਨੇ ਨੂੰ ਮੁਹੱਈਆ ਕਰਵਾਏ ਗਏ ਸਨ। ਸਾਰੇ ਸੱਤ ਮੁੰਡੇ ਸੋਮਵਾਰ ਦੁਪਹਿਰ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ, ਜਿਥੇ ਡਾ. ਸਾਹਨੀ ਦੀ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬਚਾਅ ਕੇ ਲਿਆਂਦੇ ਗਏ ਇਨ੍ਹਾਂ ਮੁੰਡਿਆਂ ਨੂੰ ਪੰਜਾਬ ’ਚ ਹੀ ਹੁਨਰ ਤੇ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਦੇ ਸ਼ੋਸ਼ਣ ਲਈ ਜ਼ਿੰਮੇਵਾਰ ਬੇਈਮਾਨ ਏਜੰਟ ਵਿਰੁੱਧ ਕਾਨੂੰਨੀ ਕਾਰਵਾਈ ਕਰਨ ’ਚ ਵੀ ਸਹਾਇਤਾ ਕੀਤੀ ਜਾਵੇਗੀ।
ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ, ਸਵਿਫਟ ਕਾਰ ਸਵਾਰ ਨੂੰ ਲੁੱਟਣ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ
NEXT STORY