Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    MON, MAR 08, 2021

    1:02:26 PM

  • manpreet badal dr ambedkar museum

    ਕਪੂਰਥਲਾ ਵਾਸੀਆਂ ਲਈ ਮਨਪ੍ਰੀਤ ਬਾਦਲ ਦਾ ਵੱਡਾ ਐਲਾਨ,...

  • budget session manpreet badal ladies

    ਬਜਟ ਇਜਲਾਸ: ਮਨਪ੍ਰੀਤ ਬਾਦਲ ਦਾ ਬੀਬੀਆਂ ਨੂੰ ਤੋਹਫਾ,...

  • punjab budget

    ਮਨਪ੍ਰੀਤ ਬਾਦਲ ਵੱਲੋਂ 'ਬਜਟ' ਭਾਸ਼ਣ ਪੜ੍ਹਨਾ ਸ਼ੁਰੂ,...

  • budget session  manpreet badal  smartphones  100 crores

    ਬਜਟ ਇਜਲਾਸ: ਮਨਪ੍ਰੀਤ ਬਾਦਲ ਨੇ ਸਮਾਰਟ ਫੋਨ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਬੱਬੂ ਮਾਨ, ਸਿੱਧੂ ਮੂਸੇ ਵਾਲਾ ਦੀ ਲੜਾਈ ਤੋਂ ਲੈ ਕੇ ਦਿਲਪ੍ਰੀਤ-ਅੰਬਰ ਦੇ ਵਿਆਹ ਤਕ, ਇਹ ਰਹੇ ਸਾਲ 2020 ਦੇ ਵੱਡੇ ਵਿਵਾਦ

PUNJAB News Punjabi(ਪੰਜਾਬ)

ਬੱਬੂ ਮਾਨ, ਸਿੱਧੂ ਮੂਸੇ ਵਾਲਾ ਦੀ ਲੜਾਈ ਤੋਂ ਲੈ ਕੇ ਦਿਲਪ੍ਰੀਤ-ਅੰਬਰ ਦੇ ਵਿਆਹ ਤਕ, ਇਹ ਰਹੇ ਸਾਲ 2020 ਦੇ ਵੱਡੇ ਵਿਵਾਦ

  • Author Rahul Singh,
  • Updated: 31 Dec, 2020 03:40 PM
Jalandhar
punjabi celebs big controversies 2020
  • Share
    • Facebook
    • Tumblr
    • Linkedin
    • Twitter
  • Comment

ਸਾਲ 2020 ਦੇ ਖਤਮ ਹੋਣ ’ਚ ਕੁਝ ਦਿਨ ਹੀ ਬਾਕੀ ਹਨ। ਇਸ ਸਾਲ ਵੀ ਪੰਜਾਬੀ ਕਲਾਕਾਰ ਆਪਣੇ ਵਿਵਾਦਾਂ ਕਾਰਨ ਚਰਚਾ ’ਚ ਰਹੇ। ਉਂਝ ਇਸ ਸਾਲ ਅਣਗਿਣਤ ਵਿਵਾਦ ਦੇਖਣ ਨੂੰ ਮਿਲੇ ਪਰ ਇਸ ਖ਼ਬਰ ’ਚ ਅਸੀਂ ਤੁਹਾਨੂੰ ਉਨ੍ਹਾਂ ਵੱਡੇ ਵਿਵਾਦਾਂ ਬਾਰੇ ਦੱਸਣ ਜਾ ਰਹੇ ਹਨ, ਜੋ ਕਈ ਦਿਨਾਂ ਤੇ ਮਹੀਨਿਆਂ ਤਕ ਸੁਰਖ਼ੀਆਂ ’ਚ ਰਹੇ–

1. ਸਿੱਧੂ ਮੂਸੇ ਵਾਲਾ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਬੀਤੇ ਕੁਝ ਸਾਲਾਂ ਤੋਂ ਵਿਵਾਦਾਂ ’ਚ ਹੈ ਤੇ ਇਸ ਸਾਲ ਵੀ ਸਿੱਧੂ ਦੇ ਕਈ ਵਿਵਾਦ ਸਾਹਮਣੇ ਆਏ। ਸਿੱਧੂ ਦਾ ਸਭ ਤੋਂ ਵੱਡਾ ਵਿਵਾਦ ਬੱਬੂ ਮਾਨ ਨਾਲ ਰਿਹਾ, ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੋ ਧੜਿਆਂ ’ਚ ਵੰਡ ਦਿੱਤਾ। ਕੁਝ ਕਲਾਕਾਰਾਂ ਨੇ ਸਿੱਧੂ ਦਾ ਸਾਥ ਦਿੱਤਾ ਤਾਂ ਕੁਝ ਨੇ ਬੱਬੂ ਮਾਨ ਦਾ। ਬੱਬੂ ਮਾਨ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਦਾ ਆਪਣੇ ਗੀਤ ‘ਸੰਜੂ’ ਨੂੰ ਲੈ ਕੇ ਵੀ ਵਿਵਾਦ ਚੱਲਦਾ ਰਿਹਾ। ਇਸ ਗੀਤ ’ਤੇ ਵੱਡਾ ਵਿਰੋਧ ਵਕੀਲ ਭਾਈਚਾਰੇ ਨੇ ਕੀਤਾ। ਵਿਵਾਦਿਤ ਏ. ਕੇ. 47 ਚਲਾਉਂਦਿਆਂ ਦੀ ਵੀਡੀਓ ਕਰਕੇ ਵੀ ਸਿੱਧੂ ਨੂੰ ਕਈ ਕਾਨੂੰਨੀ ਕੇਸਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਿੱਧੂ ਦੇ ਵਕੀਲ ਦੀ ਬਾਅਦ ’ਚ ਸਟੇਟਮੈਂਟ ਆਈ ਕਿ ਜੋ ਏ. ਕੇ. 47 ਸਿੱਧੂ ਵਲੋਂ ਚਲਾਈ ਗਈ ਹੈ, ਉਹ ਇਕ ਟੌਏ ਗੰਨ ਹੈ। ਉਥੇ ਸਿੱਧੂ ਦਾ ਜੱਸੀ ਜਸਰਾਜ, ਮਨਿੰਦਰ ਬਾਠ, ਸੰਨੀ ਮਾਲਟਨ ਤੇ ਬਿੱਗ ਬਰਡ ਨਾਲ ਵੀ ਵਿਵਾਦ ਦੇਖਣ ਨੂੰ ਮਿਲਦਾ ਰਿਹਾ।

PunjabKesari

2. ਦਿਲਪ੍ਰੀਤ ਢਿੱਲੋਂ-ਅੰਬਰ ਧਾਲੀਵਾਲ

ਸਾਲ ਦੇ ਸਭ ਤੋਂ ਵੱਡੇ ਵਿਵਾਦਾਂ ’ਚ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦਾ ਵਿਵਾਦ ਵੀ ਮੁੱਖ ਹੈ। ਦੋਵਾਂ ਦਾ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦਿਲਪ੍ਰੀਤ ਦੀ ਪਤਨੀ ਅੰਬਰ ਵਲੋਂ ਉਸ ’ਤੇ ਗੰਭੀਰ ਇਲਜ਼ਾਮ ਲਗਾਏ ਗਏ। ਦੋਵਾਂ ਦਾ ਨਿੱਜੀ ਵਿਵਾਦ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਜਨਤਕ ਹੋ ਗਿਆ। ਜਿਥੇ ਦਿਲਪ੍ਰੀਤ ਢਿੱਲੋਂ ਵਲੋਂ ਖ਼ੁਦ ’ਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਲਾਈਵ ਵੀਡੀਓ ਰਾਹੀਂ ਦਿੱਤਾ ਗਿਆ, ਉਥੇ ਅੰਬਰ ਧਾਲੀਵਾਲ ਨੇ ਵੀ ਲਾਈਵ ਵੀਡੀਓ ਦੌਰਾਨ ਆਪਣੇ ਰਿਸ਼ਤੇ ’ਤੇ ਗੱਲਬਾਤ ਕੀਤੀ। ਹਾਲਾਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਦੋਵਾਂ ਨੂੰ ਨਿੱਜੀ ਮਾਮਲਾ ਮਿਲ-ਬੈਠ ਕੇ ਸੁਲਝਾਉਣ ਦੀ ਸਲਾਹ ਦਿੱਤੀ ਤੇ ਦੋਵਾਂ ਦੇ ਮੁੜ ਇਕੱਠੇ ਹੋਣ ਦੀ ਅਰਦਾਸ ਵੀ ਕੀਤੀ।

PunjabKesari

3. ਰਣਜੀਤ ਬਾਵਾ

ਲੌਕਡਾਊਨ ’ਚ ਕੱਢੇ ਆਪਣੇ ਗੀਤ ‘ਮੇਰਾ ਕੀ ਕਸੂਰ’ ਨਾਲ ਰਣਜੀਤ ਬਾਵਾ ਵਿਵਾਦਾਂ ’ਚ ਘਿਰੇ। ਇਹ ਗੀਤ ਰਣਜੀਤ ਬਾਵਾ ਵਲੋਂ ਗਾਇਆ ਗਿਆ ਸੀ, ਜਿਸ ਦੇ ਬੋਲ ਬੀਰ ਸਿੰਘ ਨੇ ਲਿਖੇ। ਗੀਤ ਦੇ ਬੋਲਾਂ ਨੂੰ ਲੈ ਕੇ ਵੱਖ-ਵੱਖ ਧਰਮਾਂ ਦੇ ਸੰਗਠਨਾਂ ਵਲੋਂ ਰਣਜੀਤ ਬਾਵਾ ਦਾ ਵਿਰੋਧ ਹੋਣ ਲੱਗ ਗਿਆ। ਜਦੋਂ ਗੀਤ ’ਤੇ ਵਿਰੋਧ ਵਧਿਆ ਤਾਂ ਰਣਜੀਤ ਬਾਵਾ ਨੂੰ ਮੁਆਫੀ ਮੰਗਣੀ ਪਈ, ਜਿਸ ਤੋਂ ਬਾਅਦ ਵਿਵਾਦ ਥੋੜ੍ਹਾ ਠੰਡਾ ਹੋਇਆ ਪਰ ਇਸ ਗੀਤ ਦੇ ਗੀਤਕਾਰ ਬੀਰ ਸਿੰਘ ਆਪਣੇ ਸਟੈਂਡ ’ਤੇ ਖੜ੍ਹੇ ਰਹੇ ਤੇ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ।

PunjabKesari

4. ਟਿਕਟਾਕ ਸਟਾਰ ਨੂਰ ਦੀ ਟੀਮ

ਲੌਕਡਾਊਨ ’ਚ ਸਭ ਦਾ ਮਨੋਰੰਜਨ ਕਰਨ ਵਾਲੀ ਟਿਕਟਾਕ ਸਟਾਰ ਨੂਰ ਤੇ ਉਸ ਦੀ ਟੀਮ ਸੰਦੀਪ ਤੂਰ ਤੇ ਵਰਣ ਨੇ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਇਆ। ਗੰਭੀਰ ਸਮੇਂ ਦੌਰਾਨ ਵੀ ਇਨ੍ਹਾਂ ਵਲੋਂ ਲੋਕਾਂ ਨੂੰ ਹਸਾਉਣ ’ਚ ਕੋਈ ਕਸਰ ਨਹੀਂ ਛੱਡੀ ਗਈ ਪਰ ਜਿਵੇਂ ਹੀ ਇਹ ਮਸ਼ਹੂਰ ਹੋਏ ਤਾਂ ਟੀਮ ’ਚ ਵੀ ਫਿੱਕ ਪੈ ਗਈ। ਨਤੀਜਾ ਇਹ ਰਿਹਾ ਕਿ ਨੂਰ ਨੂੰ ਕਿਸੇ ਹੋਰ ਨਾਲ ਵੀਡੀਓਜ਼ ਬਣਾਉਣੀਆਂ ਪਈਆਂ ਤੇ ਸੰਦੀਪ ਤੂਰ ਤੇ ਵਰਣ ਵੀ ਵੱਖ ਹੋ ਕੇ ਵੀਡੀਓਜ਼ ਬਣਾਉਣ ਲੱਗ ਪਏ। ਇਨ੍ਹਾਂ ਦੀ ਟੀਮ ’ਚ ਵਿਵਾਦ ਤੇ ਦਰਾੜ ਦਾ ਕਾਰਨ ਪੈਸਿਆਂ ਨੂੰ ਲੈ ਕੇ ਸ਼ੁਰੂ ਹੋਇਆ ਪਰ ਕੁਝ ਸਮੇਂ ਬਾਅਦ ਨੂਰ, ਸੰਦੀਪ ਤੇ ਵਰਣ ਮੁੜ ਇਕੱਠੇ ਹੋ ਗਏ।

PunjabKesari

5. ਗੋਲਡੀ ਪੀ. ਪੀ. ਤੇ ਪੁਨੀਤ ਪੀ. ਪੀ.

ਕੋਰੋਨਾ ਵਾਇਰਸ ਦੇ ਚਲਦਿਆਂ ਲੋੜਵੰਦਾਂ ਦੀ ਮਦਦ ਕਰਕੇ ਗੋਲਡੀ ਪੀ. ਪੀ. ਤੇ ਪੁਨੀਤ ਪੀ. ਪੀ. ਨੇ ਥੋੜ੍ਹੇ ਸਮੇਂ ’ਚ ਵੱਡਾ ਨਾਂ ਕਮਾਇਆ। ਹਾਲਾਂਕਿ ਨਾਂ ਕਮਾਉਣ ਦੇ ਨਾਲ-ਨਾਲ ਇਨ੍ਹਾਂ ਦੋਵਾਂ ’ਤੇ ਗੰਭੀਰ ਇਲਜ਼ਾਮ ਵੀ ਲੱਗੇ। ਵੱਖ-ਵੱਖ ਲੋਕਾਂ ਵਲੋਂ ਇਹ ਕਿਹਾ ਗਿਆ ਕਿ ਗੋਲਡੀ ਤੇ ਪੁਨੀਤ ਪੈਸਿਆਂ ਦੀ ਹੇਰਾ–ਫੇਰੀ ਕਰਦੇ ਹਨ। ਬਘੇਲ ਸਿੰਘ ਨਾਂ ਦੇ ਸ਼ਖਸ ਵਲੋਂ ਇਸ ਮੁੱਦੇ ਨੂੰ ਵੱਡੇ ਪੱਧਰ ’ਤੇ ਉਜਾਗਰ ਕੀਤਾ ਗਿਆ। ਵਾਰ-ਵਾਰ ਹਿਸਾਬ ਮੰਗਣ ਤੋਂ ਬਾਅਦ ਵੀ ਜਦੋਂ ਕੋਈ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਤਾਂ ਲੋਕਾਂ ਦਾ ਭਰੋਸਾ ਵੀ ਇਨ੍ਹਾਂ ਦੋਵਾਂ ਤੋਂ ਟੁੱਟਣ ਲੱਗਾ। ਹਾਲਾਂਕਿ ਜਦੋਂ ਮਾਮਲਾ ਥੋੜ੍ਹਾ ਠੰਡਾ ਹੋਇਆ ਤਾਂ ਪਹਿਲਾਂ ਪੁਨੀਤ ਪੀ. ਪੀ. ਤੇ ਫਿਰ ਗੋਲਡੀ ਪੀ. ਪੀ. ਵਲੋਂ ਹਿਸਾਬ ਦਿੱਤਾ ਗਿਆ।

PunjabKesari

6. ਗੁਰਦਾਸ ਮਾਨ

ਪਿਛਲੇ ਸਾਲ ਗੁਰਦਾਸ ਮਾਨ ਵਲੋਂ ਪੰਜਾਬੀ ਭਾਸ਼ਾ ਨੂੰ ਦਿੱਤੇ ਗਏ ਬਿਆਨ ਤੇ ਲਾਈਵ ਸ਼ੋਅ ਦੌਰਾਨ ਕੱਢੀ ਗਾਲ੍ਹ ਨੂੰ ਲੈ ਕੇ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਦਾ ਵਿਰੋਧ ਤੇ ਗੁੱਸਾ ਗੁਰਦਾਸ ਮਾਨ ਲਈ ਇੰਨਾ ਵੱਧ ਗਿਆ ਕਿ ਅੱਜ ਤਕ ਉਨ੍ਹਾਂ ’ਚ ਗੁਰਦਾਸ ਮਾਨ ਲਈ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਜਦੋਂ ਗੁਰਦਾਸ ਮਾਨ ਆਪਣਾ ਜਨਮਦਿਨ ਮਨਾਉਣ ਅੰਮ੍ਰਿਤਸਰ ਪੁੱਜੇ ਤਾਂ ਉਥੇ ਸਿੱਖਾਂ ਵਲੋਂ ਕਾਲੀਆਂ ਝੰਡੀਆਂ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ ਗਿਆ। ਇਹੀ ਨਹੀਂ ਹਾਲ ਹੀ ’ਚ ਕਿਸਾਨ ਅੰਦੋਲਨ ਦੌਰਾਨ ਦਿੱਲੀ ਪਹੁੰਚੇ ਗੁਰਦਾਸ ਮਾਨ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਰਿਹਾ ਕਿ ਗੁਰਦਾਸ ਮਾਨ ਨੂੰ ਸਟੇਜ ਤੋਂ ਸੰਬੋਧਨ ਕਰਨ ਤੋਂ ਵੀ ਰੋਕ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਲੋਕ ਦੋ ਧੜਿਆਂ ’ਚ ਵੰਡੇ ਨਜ਼ਰ ਆਏ। ਇਕ ਪਾਸੇ ਜਿਥੇ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਸਨ, ਉਥੇ ਦੂਜੇ ਪਾਸੇ ਕੁਝ ਲੋਕ ਗੁਰਦਾਸ ਮਾਨ ਦੇ ਹੱਕ ’ਚ ਵੀ ਖੜ੍ਹੇ।

PunjabKesari

7. ਬੱਬੂ ਮਾਨ

ਇਸ ਸਾਲ ਬੱਬੂ ਮਾਨ ਦਾ ਜਿਥੇ ਸਿੱਧੂ ਮੂਸੇ ਵਾਲਾ ਨਾਲ ਵਿਵਾਦ ਰਿਹਾ, ਉਥੇ ਆਪਣੀ ਇਕ ਵੀਡੀਓ ਕਰਕੇ ਵੀ ਬੱਬੂ ਮਾਨ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਅਸਲ ’ਚ ਬੱਬੂ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ, ਜਿਸ ’ਚ ਉਹ ਮਰਾਸੀ ਭਾਈਚਾਰੇ ਦੀਆਂ ਔਰਤਾਂ ਨੂੰ ਲੈ ਕੇ ਬੋਲ ਰਹੇ ਸਨ। ਇਸ ਵੀਡੀਓ ਦਾ ਮਰਾਸੀ ਭਾਈਚਾਰੇ ਵਲੋਂ ਸਖਤ ਵਿਰੋਧ ਕੀਤਾ ਗਿਆ ਤੇ ਬੱਬੂ ਮਾਨ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ।

PunjabKesari

8. ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਇਸ ਸਾਲ ਸਭ ਤੋਂ ਵੱਡਾ ਵਿਵਾਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਦੇਖਣ ਨੂੰ ਮਿਲਿਆ। ਦਿਲਜੀਤ ਆਪਣੇ ਨਿਮਰ ਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ ਤੇ ਵਿਵਾਦਾਂ ਤੋਂ ਦੂਰ ਹੀ ਰਹਿੰਦੇ ਹਨ ਪਰ ਕੰਗਨਾ ਵਲੋਂ ਕਿਸਾਨ ਅੰਦੋਲਨ ਖਿਲਾਫ ਬੋਲਣ ਦੇ ਚਲਦਿਆਂ ਦਿਲਜੀਤ ਨੇ ਉਸ ਦੀ ਰੱਜ ਕੇ ਝਾੜ ਪਾਈ। ਦੋਵਾਂ ਵਲੋਂ ਇਕ-ਦੂਜੇ ਨੂੰ ਟਵੀਟਸ ਰਾਹੀਂ ਜੁਆਬ ਦੇਣ ਦਾ ਸਿਲਸਿਲਾ ਵੀ ਚੱਲਦਾ ਰਿਹਾ। ਹਾਲਾਂਕਿ ਇਸ ਵਿਵਾਦ ਵਿਚਾਲੇ ਜ਼ਿਆਦਾਤਰ ਲੋਕਾਂ ਨੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ ਤੇ ਕੰਗਨਾ ਰਣੌਤ ’ਤੇ ਆਪਣੀ ਭੜਾਸ ਕੱਢੀ। ਕੰਗਨਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੇ ਵੀ ਦਿਲਜੀਤ ਦੋਸਾਂਝ ਨਾਲ ਵਿਵਾਦ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿਲਜੀਤ ਵਲੋਂ ਉਸ ਨੂੰ ਤਰਜੀਹ ਨਹੀਂ ਦਿੱਤੀ ਗਈ।

PunjabKesari

9. ਸ਼ੈਰੀ ਮਾਨ

ਪੰਜਾਬੀ ਗਾਇਕ ਸ਼ੈਰੀ ਮਾਨ ਵੀ ਇਸ ਸਾਲ ਵਿਵਾਦਾਂ ’ਚ ਰਹੇ। ਅਸਲ ’ਚ ਸ਼ੈਰੀ ਮਾਨ ਦੀ ਸ਼ਰਾਬ ਪੀ ਕੇ ਵਾਇਰਲ ਹੋਈ ਵੀਡੀਓ ਦਾ ਲੋਕਾਂ ਵਲੋਂ ਵਿਰੋਧ ਕੀਤਾ ਗਿਆ। ਜਿਥੇ ਸ਼ਰਾਬ ਪੀ ਕੇ ਸ਼ੈਰੀ ਮਾਨ ਨੇ ਲਾਈਵ ਦੌਰਾਨ ਗਾਲ੍ਹਾਂ ਕੱਢੀਆਂ, ਉਥੇ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਵਲੋਂ ਸ਼ੈਰੀ ਮਾਨ ਦੇ ਲਾਈਵ ਦੌਰਾਨ ਗਾਇਕ ਗਗਨ ਕੋਕਰੀ ’ਤੇ ਗੰਭੀਰ ਦੋਸ਼ ਲਗਾਏ ਗਏ। ਹਾਲਾਂਕਿ ਸ਼ੈਰੀ ਤੇ ਮਨਪ੍ਰੀਤ ਵਲੋਂ ਬਾਅਦ ’ਚ ਇਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਗਈਆਂ ਤੇ ਸ਼ਰਾਬ ਪੀਣ ਤੋਂ ਤੌਬਾ ਕੀਤੀ ਗਈ ਪਰ ਬਾਅਦ ’ਚ ਉਹ ਮੁੜ ਸ਼ਰਾਬ ਪੀ ਕੇ ਲਾਈਵ ਹੋਣ ਲੱਗ ਪਏ।

PunjabKesari

10. ਯੋਗਰਾਜ ਸਿੰਘ

ਆਪਣੇ ਬੇਧੜਕ ਬਿਆਨਾਂ ਕਾਰਨ ਚਰਚਾ ’ਚ ਰਹਿਣ ਵਾਲੇ ਅਦਾਕਾਰ ਯੋਗਰਾਜ ਸਿੰਘ ਨੂੰ ਵੀ ਇਸ ਸਾਲ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਅਸਲ ’ਚ ਕਿਸਾਨ ਅੰਦੋਲਨ ਦੌਰਾਨ ਯੋਗਰਾਜ ਸਿੰਘ ਨੇ ਹਿੰਦੂ ਭਾਈਚਾਰੇ ਦੀਆਂ ਔਰਤਾਂ ਲਈ ਮਾੜੀ ਸ਼ਬਦਾਵਲੀ ਵਰਤੀ ਸੀ, ਜਿਸ ਦਾ ਹਰ ਪਾਸੇ ਵਿਰੋਧ ਦੇਖਣ ਨੂੰ ਮਿਲਿਆ। ਲੋਕਾਂ ਵਲੋਂ ਯੋਗਰਾਜ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਉੱਠਣੀ ਸ਼ੁਰੂ ਹੋ ਗਈ। ਇਕ ਬਾਲੀਵੁੱਡ ਫ਼ਿਲਮ ’ਚੋਂ ਵੀ ਯੋਗਰਾਜ ਨੂੰ ਆਪਣੇ ਬਿਆਨ ਕਰਕੇ ਬਾਹਰ ਦਾ ਰਸਤਾ ਦੇਖਣਾ ਪਿਆ। ਉਥੇ ਯੋਗਰਾਜ ਸਿੰਘ ਦੇ ਪੁੱਤ ਯੁਵਰਾਜ ਸਿੰਘ ਵਲੋਂ ਵੀ ਆਪਣੇ ਪਿਤਾ ਦੇ ਬਿਆਨ ਦਾ ਵਿਰੋਧ ਕੀਤਾ ਗਿਆ।

PunjabKesari

11. ਭਾਰਤੀ ਸਿੰਘ-ਹਰਸ਼ ਲਿੰਬਾਚੀਆ

ਪੰਜਾਬ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਡਰੱਗਸ ਮਾਮਲੇ ’ਚ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮਹੀਨੇ ਭਾਰਤੀ ਸਿੰਘ ਦੇ ਘਰ ਐੱਨ. ਸੀ. ਬੀ. ਨੇ ਰੇਡ ਕੀਤੀ ਤੇ ਇਸ ਦੌਰਾਨ ਗਾਂਜਾ ਬਰਾਮਦ ਹੋਇਆ। ਦੋਵਾਂ ਨੂੰ ਐੱਨ. ਸੀ. ਬੀ. ਵਲੋਂ ਗ੍ਰਿਫਤਾਰ ਕੀਤਾ ਗਿਆ ਤੇ ਕਈ ਘੰਟਿਆਂ ਤਕ ਪੁੱਛਗਿੱਛ ਕੀਤੀ ਗਈ। ਹਾਲਾਂਕਿ ਬਾਅਦ ’ਚ ਦੋਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਇਹ ਚਰਚਾ ਵੀ ਰਹੀ ਕਿ ਭਾਰਤੀ ਸਿੰਘ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪਰ ਕੁਝ ਸਮੇਂ ਬਾਅਦ ਭਾਰਤੀ ਸਿੰਘ ਵਲੋਂ ਸੈੱਟ ਤੋਂ ਤਸਵੀਰ ਸਾਂਝੀ ਕਰਕੇ ਇਨ੍ਹਾਂ ਅਫਵਾਹਾਂ ’ਤੇ ਵੀ ਰੋਕ ਲਗਾ ਦਿੱਤੀ ਗਈ।

PunjabKesari

12. ਮੈਂਡੀ ਤੱਖਰ

ਮੈਂਡੀ ਤੱਖਰ ਨੂੰ ਆਪਣੀ ਫੇਕ ਵੀਡੀਓ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਅਸਲ ’ਚ ਕਿਸੇ ਸ਼ਖਸ ਵਲੋਂ ਮੈਂਡੀ ਤੱਖਰ ਦੇ ਚਿਹਰੇ ਦੀ ਵਰਤੋਂ ਇਕ ਅਸ਼ਲੀਲ ਵੀਡੀਓ ’ਚ ਕੀਤੀ ਗਈ। ਇਸ ਵੀਡੀਓ ਦਾ ਮਕਸਦ ਮੈਂਡੀ ਤੱਖਰ ਦੀ ਸਾਖ ਨੂੰ ਖਰਾਬ ਕਰਨਾ ਸੀ। ਮੈਂਡੀ ਨੇ ਇਸ ਮੁੱਦੇ ਦਾ ਡੱਟ ਕੇ ਸਾਹਮਣਾ ਕੀਤਾ ਤੇ ਫੇਕ ਵੀਡੀਓ ਵਾਇਰਲ ਕਰਨ ਵਾਲਿਆਂ ’ਤੇ ਸਾਈਬਰ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾਈ। ਉਥੇ ਪੂਰੀ ਪੰਜਾਬੀ ਇੰਡਸਟਰੀ ਨੇ ਮੈਂਡੀ ਤੱਖਰ ਦਾ ਸਾਥ ਦਿੱਤਾ ਤੇ ਹੌਸਲਾ ਵਧਾਇਆ।

PunjabKesari

13. ਸੋਨਮ ਬਾਜਵਾ

ਮੈਂਡੀ ਤੱਖਰ ਦੇ ਨਾਲ ਸੋਨਮ ਬਾਜਵਾ ਨਾਲ ਵੀ ਅਜਿਹਾ ਕੁਝ ਹੀ ਦੇਖਣ ਨੂੰ ਮਿਲਿਆ। ਸੋਨਮ ਬਾਜਵਾ ਨਾਲ ਮਿਲਦੀ ਕਿਸੇ ਦੂਜੀ ਲੜਕੀ ਦੀ ਵੀਡੀਓ ਕੁਝ ਇੰਸਟਾਗ੍ਰਾਮ ਅਕਾਊਂਟਸ ਵਲੋਂ ਵਾਇਰਲ ਕੀਤੀ ਗਈ। ਜਦੋਂ ਸੋਨਮ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਸੋਨਮ ਬਾਜਵਾ ਨੂੰ ਇਹ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਸੋਨਮ ਬਾਜਵਾ ਨੇ ਹਿੰਮਤ ਨਾਲ ਕੰਮ ਲੈਂਦਿਆਂ ਉਕਤ ਇੰਸਟਾਗ੍ਰਾਮ ਅਕਾਊਂਟਸ ਦੇ ਸਕ੍ਰੀਨਸ਼ਾਟਸ ਸ਼ੇਅਰ ਕੀਤੇ ਤੇ ਲੋਕਾਂ ਤਕ ਫੇਕ ਵੀਡੀਓ ਦੀ ਸੱਚਾਈ ਸਾਹਮਣੇ ਲਿਆਂਦੀ।

PunjabKesari

ਨੋਟ– ਇਨ੍ਹਾਂ ਵਿਵਾਦਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

  • Punjabi Celebrities
  • Controversies
  • Year End 2020
  • Punjabi Singer
  • Punjabi Actor

ਪਿੰਡ 'ਬੀਜਾ' ਦੀ ਪੰਚਾਇਤ ਦਾ ਕਿਸਾਨਾਂ ਦੇ ਹੱਕ 'ਚ ਅਹਿਮ ਐਲਾਨ, ਕੱਟਿਆ ਜੀਓ ਟਾਵਰ ਦਾ ਕੁਨੈਕਸ਼ਨ

NEXT STORY

Stories You May Like

  • manpreet badal dr ambedkar museum
    ਕਪੂਰਥਲਾ ਵਾਸੀਆਂ ਲਈ ਮਨਪ੍ਰੀਤ ਬਾਦਲ ਦਾ ਵੱਡਾ ਐਲਾਨ, ਡਾ. ਅੰਬੇਡਕਰ ਦੀ ਯਾਦ 'ਚ ਬਣੇਗਾ 'ਮਿਊਜ਼ੀਅਮ'
  • budget session manpreet badal ladies
    ਬਜਟ ਇਜਲਾਸ: ਮਨਪ੍ਰੀਤ ਬਾਦਲ ਦਾ ਬੀਬੀਆਂ ਨੂੰ ਤੋਹਫਾ, ਪੰਜਾਬ 'ਚ ਮੁਫ਼ਤ ਸਫਰ ਕਰਨ ਦਾ ਐਲਾਨ
  • punjab budget
    ਮਨਪ੍ਰੀਤ ਬਾਦਲ ਵੱਲੋਂ 'ਬਜਟ' ਭਾਸ਼ਣ ਪੜ੍ਹਨਾ ਸ਼ੁਰੂ, ਜਾਣੋ ਕੀ-ਕੀ ਕੀਤੇ ਜਾ ਰਹੇ ਐਲਾਨ
  • budget session  manpreet badal  smartphones  100 crores
    ਬਜਟ ਇਜਲਾਸ: ਮਨਪ੍ਰੀਤ ਬਾਦਲ ਨੇ ਸਮਾਰਟ ਫੋਨ ਲਈ ਰੱਖਿਆ 100 ਕਰੋੜ ਦਾ ਬਜਟ
  • working women hostal
    ਅਹਿਮ ਖ਼ਬਰ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਬਣਨਗੇ 'ਵਰਕਿੰਗ ਵੁਮੈੱਨ ਹੋਸਟਲ'
  • punjab vidhan sabha aam aadmi party hungama
    ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
  • man murder gun firing jalandhar in preet nagar
    ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ ਦਿੱਤੇ ਗਏ ਸਨ ਹਥਿਆਰ
  • punjab vidhan sabha
    ਬਜਟ ਇਜਲਾਸ : 'ਕੌਮਾਂਤਰੀ ਮਹਿਲਾ ਦਿਹਾੜੇ' ਮੌਕੇ ਕੈਪਟਨ ਨੇ ਸਦਨ 'ਚ ਰੱਖਿਆ ਇਹ ਪ੍ਰਸਤਾਵ
  • man murder gun firing jalandhar in preet nagar
    ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ...
  • vini mahajan international women  s day
    ਕੌਮਾਂਤਰੀ ਮਹਿਲਾ ਦਿਵਸ: ਮਾਂ ਦੀ ਇਕ ਗੱਲ ਨੇ ਵਿਨੀ ਮਹਾਜਨ ਨੂੰ ਦਿੱਤੀ ਨਵੀਂ ਦਿਸ਼ਾ
  • international womens day playground medals girls navdeep singh gill
    ਬੀਬੀਆਂ ਦੇ ਕੌਮਾਂਤਰੀ ਦਿਹਾੜੇ ਨੂੰ ਸਮਰਪਿਤ : ‘ਖੇਡ ਮੈਦਾਨ ਕਲੀ ਕਰਾਦੇ, ਜਿੱਤੂਗੀਂ...
  • congress leader rinku sethi  sexual relations woman phone calls
    ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ...
  • jalandhar civil hospital
    ਜਲੰਧਰ ਸਿਵਲ ਹਸਪਤਾਲ ’ਚ ਹੁਣ ਨਹੀਂ ਹੋਵੇਗਾ ਆਮ ਬੀਮਾਰੀਆਂ ਦਾ ਇਲਾਜ, ਜਾਣੋ ਕੀ ਹੈ...
  • coronavirus jalandhar positive case
    ਜਲੰਧਰ ਜ਼ਿਲ੍ਹੇ ਵਿਚ 5 ਸਾਲ ਦੇ ਬੱਚੇ ਸਣੇ 141 ਮਰੀਜ਼ਾਂ ਦੀ ਰਿਪੋਰਟ ਆਈ ਕੋਰੋਨਾ...
  • bikram singh majithia shiromani akali dal
    ਮਜੀਠੀਆ ਦੇ ਕਾਂਗਰਸ ’ਤੇ ਵੱਡੇ ਇਲਜ਼ਾਮ, ਕਿਹਾ-ਕੈਪਟਨ ਦੇ ਇਸ਼ਾਰੇ ਤੋਂ ਬਾਅਦ ਸਾਨੂੰ...
  • man murder gun firing jalandhar in preet nagar
    ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ...
Trending
Ek Nazar
divyanka tripathi shocking reveals

ਮਸ਼ਹੂਰ ਟੀ. ਵੀ. ਅਦਾਕਾਰਾ ਵੀ ਹੋ ਚੁੱਕੀ ਹੈ ਇਤਰਾਜ਼ਯੋਗ ਵਿਵਹਾਰ ਦਾ ਸ਼ਿਕਾਰ, ਅਖੀਰ...

us and south korea agreement

ਅਮਰੀਕਾ ਅਤੇ ਦੱਖਣੀ ਕੋਰੀਆ ਸੈਨਿਕਾਂ ਦੇ ਖਰਚ ਸਬੰਧੀ ਨਵੇਂ ਸਮਝੌਤੇ 'ਤੇ ਹੋਏ ਸਹਿਮਤ

kareena kapoor second baby pic

ਮਹਿਲਾ ਦਿਵਸ ਮੌਕੇ ਕਰੀਨਾ ਕਪੂਰ ਨੇ ਦਿਖਾਈ ਦੂਜੇ ਬੇਟੇ ਦੀ ਪਹਿਲੀ ਝਲਕ

prince harry and megan merkel  interview

ਪ੍ਰਿੰਸ ਹੈਰੀ ਅਤੇ ਮੇਗਨ ਨੇ ਖੋਲ੍ਹੇ ਕਈ ਰਾਜ਼, ਕਿਹਾ- ਸ਼ਾਹੀ ਵਿਆਹ ਤੋਂ 3 ਦਿਨ...

indian idol low trp problem

ਘੱਟ ਟੀ. ਆਰ. ਪੀ. ਕਰਕੇ ਕੀ ਬੰਦ ਹੋ ਜਾਵੇਗਾ ‘ਇੰਡੀਅਨ ਆਈਡਲ’? ਹਿਮੇਸ਼ ਰੇਸ਼ਮੀਆ ਨੇ...

western australia  mark mcgowan

ਪੱਛਮੀ ਆਸਟ੍ਰੇਲੀਆ ਕੋਵਿਡ-19 ਤਹਿਤ ਲਾਗੂ ਪਾਬੰਦੀਆਂ ਨੂੰ 15 ਮਾਰਚ ਤੋਂ ਬਦਲਣ ਦੇ...

dangerous variant of corona found in us

ਅਮਰੀਕਾ 'ਚ ਮਿਲਿਆ ਕੋਰੋਨਾ ਦਾ ਖਤਰਨਾਕ ਵੈਰੀਐਂਟ, ਵਿਗਿਆਨੀਆਂ ਨੂੰ ਵੈਕਸੀਨ ਵੀ...

covid 19 vaccine rollout by india has rescued world pandemic top us scientist

ਭਾਰਤੀ ਵੈਕਸੀਨ ਨੇ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਇਆ : ਅਮਰੀਕੀ...

china  s military becomes   most powerful   after us

ਅਮਰੀਕੀ ਫੌਜ ਨੂੰ ਪਿੱਛੇ ਛੱਡ 'ਚ ਚੀਨ ਦੀ ਫੌਜ ਬਣੀ ਸਭ ਤੋਂ 'ਤਾਕਤਵਰ'

iran ready to take steps after lifting ban on us

ਅਮਰੀਕਾ ਵੱਲੋਂ ਪਾਬੰਦੀਆਂ ਹਟਾਉਣ ਤੋਂ ਬਾਅਦ ਈਰਾਨ ਕਦਮ ਚੁੱਕਣ ਨੂੰ ਤਿਆਰ : ਰੂਹਾਨੀ

covid 19 vaccine to people over 56 years of age in the uk

ਬ੍ਰਿਟੇਨ 'ਚ 56 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਇਆ ਸ਼ੁਰੂ

imran khan did not shake hands with sheikh rasheed ahmad in pakistani

ਇਮਰਾਨ ਨੇ ਆਪਣੇ ਬੜਬੋਲੇ ਮੰਤਰੀ ਦੀ ਸੰਸਦ 'ਚ ਕੀਤੀ 'ਬੇਇੱਜ਼ਤੀ'

5 killed in roadside bomb blast in pakistan

ਪਾਕਿ 'ਚ ਸੜਕ ਕੰਢੇ ਹੋਇਆ ਬੰਬ ਧਮਾਕਾ, 5 ਦੀ ਮੌਤ

us condemns china s move to alter hong kong s electoral

ਅਮਰੀਕਾ ਨੇ ਹਾਂਗਕਾਂਗ ਚੋਣਾਂ ਅਤੇ ਰਾਜਨੀਤੀ 'ਚ ਚੀਨ ਦੇ ਦਖਲ ਦਾ ਕੀਤਾ ਵਿਰੋਧ

indian passenger assaults flight attendant

'ਭਾਰਤੀ ਮੁਸਾਫਰ ਨੇ ਹਵਾਈ ਜਹਾਜ਼ 'ਚ ਕੀਤਾ ਹੰਗਾਮਾ, ਕਰਵਾਉਣੀ ਪਈ ਐਮਰਜੈਂਸੀ...

police opened fire on protesters in myanmar

ਮਿਆਂਮਾਰ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ

these home remedies  including turmeric and ginger

ਹਲਦੀ ਅਤੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਐਲਰਜੀ ਦੀ ਸਮੱਸਿਆ ਤੋਂ ਨਿਜ਼ਾਤ

bangladesh  transgender news anchor

ਬੰਗਲਾਦੇਸ਼ ਨੂੰ ਮਿਲੀ ਪਹਿਲੀ ਟ੍ਰਾਂਸਜੈਂਡਰ ਨਿਊਜ਼ ਐਂਕਰ, 8 ਮਾਰਚ ਤੋਂ ਪੜ੍ਹੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • murder of wife along with brother body thrown on the road
      ਭਰਾ ਨਾਲ ਮਿਲਕੇ ਪਤਨੀ ਦਾ ਵੱਢਿਆ ਗਲਾ, ਸੜਕ 'ਤੇ ਸੁੱਟ ਕੇ ਹੋਏ ਫਰਾਰ
    • falling gold will increase the woes of gold borrowers
      ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ
    • georgia  13 year old anya goyal
      ਭਾਰਤੀ ਮੂਲ ਦੀ ਵਿਦਿਆਰਥਣ 'ਯੂਰਪ ਮੈਥ ਉਲੰਪੀਆਡ' ਲਈ ਚੁਣੀ ਗਈ ਸਭ ਤੋਂ ਘੱਟ ਉਮਰ...
    • 6 year girl kidnapping and murder chandigarh
      ਅਗਵਾ ਮਗਰੋਂ 6 ਸਾਲਾ ਬੱਚੀ ਦਾ ਕਤਲ, ਜੰਗਲ ’ਚ ਲਹੂ-ਲੁਹਾਨ ਹਾਲਤ ’ਚ ਮਿਲੀ ਲਾਸ਼
    • manpreet singh badal  budget  vidhan sabha
      ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ ਨੂੰ ਦਿੱਤਾ ਅੰਤਿਮ ਰੂਪ
    • man murder gun firing jalandhar in preet nagar
      ਜਲੰਧਰ ’ਚ ਹੋਏ ਟਿੰਕੂ ਕਤਲ ਮਾਮਲੇ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ, ਬੇਖ਼ੌਫ...
    • this amount will be charged for post office transactions from april 1
      ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ...
    • children murder ludhiana mother
      ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ...
    • brazil death toll
      ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟਿਆਂ 'ਚ 1,555 ਮੌਤਾਂ, ਲੱਗੀ ਅੰਸ਼ਕ ਤਾਲਾਬੰਦੀ
    • sapna chaudhary blue saree photoshoot haryana
      ਸਪਨਾ ਚੌਧਰੀ ਨੇ ਨੀਲੀ ਸਾੜੀ ’ਚ ਕਰਵਾਇਆ ਫੋਟੋਸ਼ੂਟ, ਦਿਖਾਈ ਦੇਸੀ ਅਦਾ
    • punjab pradesh congress committee  president sunil jakhar
      ਸ਼ਾਕਿਆ ਸਮਾਜ ਨੂੰ ਕਾਂਗਰਸ ’ਚ ਮਿਲੇਗਾ ਪੂਰਾ ਮਾਣ-ਸਤਿਕਾਰ : ਜਾਖੜ
    • ਪੰਜਾਬ ਦੀਆਂ ਖਬਰਾਂ
    • international womens day playground medals girls navdeep singh gill
      ਬੀਬੀਆਂ ਦੇ ਕੌਮਾਂਤਰੀ ਦਿਹਾੜੇ ਨੂੰ ਸਮਰਪਿਤ : ‘ਖੇਡ ਮੈਦਾਨ ਕਲੀ ਕਰਾਦੇ, ਜਿੱਤੂਗੀਂ...
    • congress leader rinku sethi  sexual relations woman phone calls
      ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ...
    • akali dal protest
      ਸੈਸ਼ਨ ਤੋਂ ਮੁਅੱਤਲ 'ਅਕਾਲੀਆਂ' ਨੇ ਪ੍ਰਦਰਸ਼ਨ ਕਰਦਿਆਂ ਤੋੜੇ ਬੈਰੀਕੇਡ, ਪੁਲਸ ਨੇ...
    • international women s day agriculture sector neglected womens role
      45 ਫੀਸਦੀ ਯੋਗਦਾਨ ਦੇ ਬਾਵਜੂਦ ਖੇਤੀਬਾੜੀ ਸੈਕਟਰ ’ਚ ਅਣਗੌਲੀ ਹੈ ‘ਮਹਿਲਾਵਾਂ ਦੀ...
    • akali dal protest
      ਪੰਜਾਬ 'ਚ ਅੱਜ ਵੱਡਾ ਪ੍ਰਦਰਸ਼ਨ ਕਰੇਗਾ 'ਅਕਾਲੀ ਦਲ', ਜਾਣੋ ਕੀ ਹੈ ਕਾਰਨ
    • street  cricketers  bad  round garden  beauty  people injured
      ‘ਗਲੀ ਛਾਪ’ ਕ੍ਰਿਕਟਰਾਂ ਨੇ ਬਿਗਾੜੀ ਗੋਲ ਬਾਗ ਦੀ ਖ਼ੂਬਸੂਰਤੀ, ਗੇਂਦ ਨਾਲ ਹੋ ਚੁੱਕੇ...
    • cbse new session
      CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗਾ ਨਵਾਂ ਸੈਸ਼ਨ
    • cinema halls  mall can be closed again in punjab
      ਵੱਡੀ ਖ਼ਬਰ : ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ
    • punjab budget today
      ਅੱਜ ਪੇਸ਼ ਹੋਵੇਗਾ ਪੰਜਾਬ ਦਾ 'ਬਜਟ', ਸੂਬੇ ਦੀ ਇੰਡਸਟਰੀ ਨੂੰ ਸਰਕਾਰ ਤੋਂ ਕਈ...
    • dangerous accused will be sent to bathinda jail to secure punjab jails
      ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਕਰਨ ਲਈ ਖ਼ਤਰਨਾਕ ਮੁਲਜ਼ਮ ਭੇਜੇ ਜਾਣਗੇ ਬਠਿੰਡਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +