ਬੀਜਾ (ਬਿਪਨ) : ਹਲਕਾ ਖੰਨਾ 'ਚ ਪੈਂਦੇ ਪਿੰਡ ਬੀਜਾ 'ਚ ਅੱਜ ਕਿਸਾਨਾਂ ਦੇ ਹੱਕ 'ਚ ਪਿੰਡ ਦੀ ਪੰਚਾਇਤ ਨੇ ਜੀਓ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਅਤੇ ਮਤਾ ਪਾ ਕੇ ਪਿੰਡ 'ਚਚੱਲਦੇ ਜੀਓ ਦੇ ਸਾਰੇ ਸਿੰਮ ਬੰਦ ਕਰ ਕੇ ਦੂਜੇ ਨੈੱਟਵਰਕ 'ਚ ਕਰਵਾਉਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਕਿਸਾਨੀ ਘੋਲ' ਦੌਰਾਨ ਤਿਆਰ ਹੋਈ ਅਗਲੀ ਰਣਨੀਤੀ, ਕੇਂਦਰ ਨਾਲ ਮੀਟਿੰਗ ਸਬੰਧੀ ਫ਼ੈਸਲਾ ਅੱਜ
ਬੀਜਾ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਸ਼ੇਰਗਿੱਲ ਨੇ ਆਪਣੀ ਪੰਚਾਇਤ ਸਮੇਤ ਪਿੰਡ 'ਚ ਲੱਗੇ ਜੀਓ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟਦੇ ਸਮੇਂ ਕਿਹਾ ਕਿ ਜਦੋਂ ਤੱਕ ਮੋਦੀ ਦੀ ਸਰਕਾਰ ਕਿਸਾਨ ਵਿਰੋਧੀ ਪਾਸ ਕੀਤੇ ਗਏ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਅਸੀਂ ਕਾਰਪੋਰੇਟ ਘਰਾਣਿਆਂ ਦਾ ਮਾਲੀ ਨੁਕਸਾਨ ਕਰਾਂਗੇ, ਜਿਨ੍ਹਾਂ ਦੇ ਕਹੇ 'ਤੇ ਮੋਦੀ ਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਪਾਸ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੁਸਾਫ਼ਰਾਂ ਲਈ ਚੰਗੀ ਖ਼ਬਰ, ਰੇਲਵੇ ਚਲਾਵੇਗਾ 9 ਹੋਰ 'ਐਕਸਪ੍ਰੈੱਸ ਗੱਡੀਆਂ'
ਉਨ੍ਹਾਂ ਕਿਹਾ ਕਿ ਅਸੀਂ ਪਿੰਡ 'ਚ ਮਤਾ ਪਾ ਕੇ ਜੀਓ ਦੇ ਸਾਰੇ ਸਿੰਮ ਬੰਦ ਕਰਵਾ ਰਹੇ ਹਾਂ। ਪਿੰਡ ਦੇ ਪੰਚਾਇਤ ਮੈਂਬਰ ਕਮਲਜੀਤ ਸਿੰਘ ਨੇ ਕਿਹਾ ਕਿ ਜਿਹੜਾ ਮੋਦੀ ਆਪਣੇ ਆਪ ਨੂੰ ਚੌਂਕੀਦਾਰ ਕਹਿੰਦਾ ਹੈ, ਉਹ ਲੋਕਾਂ ਦਾ ਚੌਂਕੀਦਾਰ ਨਹੀਂ, ਸਗੋਂ ਅਡਾਣੀ-ਅੰਬਾਨੀਆ ਦਾ ਚੌਂਕੀਦਾਰ ਹੈ, ਤਦ ਹੀ ਤਾਂ ਬਿੱਲ ਰੱਦ ਨਹੀਂ ਕਰਦਾ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, IPA ਰੈਂਕਿੰਗ 'ਚ ਬਣਿਆ ਸਭ ਤੋਂ ਮੋਹਰੀ
ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਜਾਨਾ ਦੇਣੀਆਂ ਪੈਣ ਪਰ ਅਸੀਂ ਕਾਨੂੰਨ ਰੱਦ ਕਰਵਾ ਕੇ ਹੀ ਪਿੱਛੇ ਹਟਾਂਗੇ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰਾਂ ਦੇ ਨਾਲ-ਨਾਲ ਬੰਸੀ ਕੁਲਾਰ, ਹਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਨੋਟ : ਪੰਜਾਬ ਵਾਸੀਆਂ ਵੱਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਕੱਟੇ ਜਾ ਰਹੇ ਜੀਓ ਟਾਵਰਾਂ ਸਬੰਧੀ ਸਾਂਝੇ ਕਰੋ ਵਿਚਾਰ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਜਨਾਲਾ ਢਾਂਚੇ ਦਾ ਕੀਤਾ ਗਠਨ
NEXT STORY