ਫਗਵਾੜਾ (ਜਲੋਟਾ)- ਫਗਵਾੜਾ ਦੇ ਸਮਾਜ ਸੇਵੀ ਸੋਂਧੀ ਪਰਿਵਾਰ ’ਤੇ ਉਸ ਸਮੇਂ ਕਹਿਰ ਵਰ੍ਹ ਪਿਆ, ਜਦੋਂ ਉਨ੍ਹਾਂ ਦੀ ਨੂੰਹ ਦੀ ਆਸਟ੍ਰੇਲੀਆ ਦੇ ਮੈਲਬਰਨ ਫਿਲਿਪ ਆਈਲੈਂਡ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੀਪਕ ਸੋਂਧੀ ਨੇ ਦੱਸਿਆ ਕਿ ਉਸ ਦੀ ਭਾਬੀ ਰੀਮਾ ਸੋਂਧੀ ਉਸ ਦੇ ਭਰਾ ਸੰਜੀਵ ਸੋਂਧੀ ਨਾਲ ਕੁਝ ਦਿਨ ਪਹਿਲਾਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ। ਇਸ ਦੌਰਾਨ ਅੱਜ ਉਨ੍ਹਾਂ ਨੂੰ ਉੱਥੋਂ ਦੁਖਦਾਈ ਸੂਚਨਾ ਮਿਲੀ ਕਿ ਰੀਮਾ ਸੋਂਧੀ ਦੀ ਮੈਲਬਰਨ ਦੇ ਫਿਲਿਪ ਆਈਲੈਂਡ ’ਚ ਡੁੱਬਣ ਨਾਲ ਮੌਤ ਹੋ ਗਈ ਹੈ। ਰੀਮਾ ਸੋਂਧੀ ਸਮੇਤ ਉਸ ਦੇ ਪੇਕੇ ਦੇ ਪਰਿਵਾਰ ਦੇ 2 ਹੋਰ ਰਿਸ਼ਤੇਦਾਰਾਂ ਦੀ ਵੀ ਫਿਲਿਪ ਆਈਲੈਂਡ ’ਚ ਜਿੱਥੇ ਇਹ ਹਾਦਸਾ ਵਾਪਰਿਆ ਹੈ ਤੇ ਮੌਤ ਹੋਈ ਹੈ, ਜਦੋਂ ਕਿ ਇਕ ਪਰਿਵਾਰਕ ਮੈਂਬਰ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ 'ਤੇ ਅਦਾਲਤ 'ਚ ਕਰਨਾ ਪਵੇਗਾ ਪੇਸ਼ (ਵੀਡੀਓ)
ਦੀਪਕ ਸੋਂਧੀ ਨੇ ਦੱਸਿਆ ਕਿ ਜਦੋਂ ਫਿਲਿਪ ਆਈਲੈਂਡ ’ਤੇ ਇਹ ਦੁਖਾਂਤ ਵਾਪਰਿਆ ਤਾਂ ਉਸ ਦਾ ਭਰਾ ਸੰਜੀਵ ਸੋਂਧੀ ਵੀ ਆਪਣੀ ਪਤਨੀ ਰੀਮਾ ਸੋਂਧੀ ਸਮੇਤ ਉਸਦੇ ਪੇਕੇ ਦੇ ਪਰਿਵਾਰਕ ਮੈਂਬਰਾਂ ਨਾਲ ਮੌਜੂਦ ਸੀ। ਇਸ ਦੌਰਾਨ ਉਸਦਾ ਭਰਾ ਸੰਜੀਵ ਸੋਂਧੀ ਪਾਣੀ ਵਿਚ ਡੁੱਬਣ ਤੋਂ ਵਾਲ-ਵਾਲ ਬਚ ਗਿਆ ਹੈ। ਦੀਪਕ ਸੋਂਧੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਫਗਵਾਡ਼ਾ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਆਸਟ੍ਰੇਲੀਆ ’ਚ ਇਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਨਾਲ ਅਜਿਹਾ ਦੁਖਾਂਤ ਵਾਪਰੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਰੀਮਾ ਸੋਂਧੀ ਦੀ ਮ੍ਰਿਤਕ ਦੇਹ ਨੂੰ ਆਸਟ੍ਰੇਲੀਆ ਤੋਂ ਵਾਪਸ ਫਗਵਾੜਾ ਲਿਆਂਦਾ ਜਾਵੇਗਾ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪ੍ਰੋਫ਼ੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ 'ਤੇ 'ਆਪ' ਨੇ ਅਕਾਲੀ ਦਲ ਦੇ ਦੋਸ਼ ਨਕਾਰੇ, ਦੱਸੀ ਸਾਰੀ ਗੱਲ
ਆਸਟ੍ਰੇਲੀਆ ਦੀ ਵਿਕਟੋਰੀਆ ਪੁਲਸ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਫਿਲਿਪ ਆਈਲੈਂਡ ਦੇ ਦੱਖਣ-ਪੂਰਬੀ ਤੱਟ ’ਤੇ ਫੋਰਸਟ ਕੇਵਸ ਤੋਂ ਤਿੰਨ ਔਰਤਾਂ ਅਤੇ ਇਕ ਪੁਰਸ਼ ਸਮੇਤ 4 ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਸੀ ਅਤੇ ਮੌਕੇ ’ਤੇ ਹੀ ਸੀ. ਪੀ. ਆਰ. ਵੀ ਦਿੱਤਾ ਗਿਆ ਸੀ। ਬਾਅਦ ’ਚ 3 ਲੋਕਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਦੀ ਪਛਾਣ ਰੀਮਾ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਪਰਿਵਾਰ ਦੇ ਇਕ ਹੋਰ ਮੈਂਬਰ, ਜਿਸ ਦੀ ਹਾਲਤ ਗੰਭੀਰ ਸੀ, ਨੂੰ ਹੈਲੀਕਾਪਟਰ ਰਾਹੀਂ ਅਲਫਰੈੱਡ ਹਸਪਤਾਲ ਲਿਜਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
ਸੂਤਰਾਂ ਨੇ ਦੱਸਿਆ ਕਿ ਕਰੀਬ 11 ਦਿਨ ਪਹਿਲਾਂ ਫੋਰੇਸਟ ਕੇਵਸ ਤੋਂ ਕਰੀਬ 2 ਕਿਲੋਮੀਟਰ ਉੱਤਰ-ਪੂਰਬ ’ਚ ਸਰਫ ਬੀਚ ਦੀ ਬਸਤੀ ਨੇੜੇ ਇਕ ਵਿਅਕਤੀ ਡੁੱਬ ਗਿਆ ਸੀ। 12 ਜਨਵਰੀ ਨੂੰ ਇਕ ਹੋਰ 20 ਸਾਲਾ ਵਿਅਕਤੀ ਦੀ ਕਿਲਕੁੰਡਾ ਸਰਫ ਬੀਚ ’ਤੇ ਮੌਤ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਮਰਦਾਨਾ ਕਮਜ਼ੋਰੀ ਦੀ ਦਵਾਈ ਵਾਰ-ਵਾਰ ਖਾਣ ਦੀ ਨਹੀਂ ਪਵੇਗੀ ਲੋੜ- ਜਾਣੋ ਕਿਵੇਂ
NEXT STORY