ਲੁਧਿਆਣਾ (ਰਾਜ): ਵਿਦੇਸ਼ ਜਾ ਕੇ ਵੱਸਣ ਅਤੇ ਸੁਨਹਿਰੀ ਭਵਿੱਖ ਦਾ ਸੁਪਨਾ ਸਜਾਉਣ ਵਾਲੇ ਇਕ ਹੋਰ ਪਰਿਵਾਰ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ, ਪੁਲਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮੁਲਜ਼ਮ ਅਮਨਦੀਪ ਕੌਰ, ਜਸਵੀਰ ਸਿੰਘ, ਬਲਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ, ਜਰਨੈਲ ਸਿੰਘ ਦੇ ਬੇਟੇ ਮਾਨ ਸਿੰਘ, ਜੋ ਕੈਨੇਡਾ ਵਿਚ ਸਥਾਈ ਨਿਵਾਸੀ (PR) ਹੈ, ਦਾ ਵਿਆਹ 10 ਫਰਵਰੀ ਨੂੰ ਅਮਨਦੀਪ ਕੌਰ ਨਾਲ ਬੜੀ ਧੂਮਧਾਮ ਨਾਲ ਸੰਪੰਨ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਮਾਨ ਸਿੰਘ ਆਪਣੀ ਪਤਨੀ ਅਮਨਦੀਪ ਕੌਰ ਨੂੰ ਸੁਨਹਿਰੀ ਭਵਿੱਖ ਦੇ ਵਾਅਦੇ ਨਾਲ ਕੈਨੇਡਾ ਲੈ ਗਿਆ। ਇਲਜ਼ਾਮ ਹੈ ਕਿ ਕੈਨੇਡਾ ਪਹੁੰਚਣ ਅਤੇ ਉੱਥੋਂ ਦੀਆਂ ਕਾਨੂੰਨੀ ਰਸਮੀ ਕਾਰਵਾਈਆਂ (ਪੱਕੇ ਹੋਣ) ਪੂਰੀਆਂ ਕਰਨ ਤੋਂ ਬਾਅਦ ਅਮਨਦੀਪ ਕੌਰ ਦੇ ਤੇਵਰ ਪੂਰੀ ਤਰ੍ਹਾਂ ਬਦਲ ਗਏ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜਿਵੇਂ ਹੀ ਅਮਨਦੀਪ ਕੌਰ ਨੂੰ ਉੱਥੋਂ ਦੀ ਰੈਜ਼ੀਡੈਂਸੀ ਹਾਸਲ ਹੋਈ, ਉਸ ਨੇ ਆਪਣੇ ਪਤੀ ਮਾਨ ਸਿੰਘ ਨੂੰ ਛੱਡ ਦਿੱਤਾ ਅਤੇ ਉਸ ਨੂੰ ਬਿਨਾਂ ਦੱਸੇ ਕਿਸੇ ਅਣਪਛਾਤੀ ਥਾਂ 'ਤੇ ਜਾ ਕੇ ਰਹਿਣ ਲੱਗੀ। ਪੀੜਤ ਪਿਤਾ ਜਰਨੈਲ ਸਿੰਘ ਨੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਵਿਚ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨਾਲ ਵਿਆਹ ਦੇ ਨਾਂ 'ਤੇ ਧੋਖਾ ਕੀਤਾ ਗਿਆ ਹੈ ਅਤੇ ਉਸ ਨੂੰ ਸਿਰਫ਼ ਵਿਦੇਸ਼ ਪਹੁੰਚਣ ਦਾ ਜ਼ਰੀਆ ਬਣਾਇਆ ਗਿਆ।
ਸੁਖਬੀਰ ਬਾਦਲ 'ਸਾਜ਼ਿਸ਼' ਦੇ ਇਲਜ਼ਾਮ ਅਕਾਲ ਤਖ਼ਤ ਸਾਹਿਬ 'ਤੇ ਸਾਬਤ ਕਰਨ : ਗਿਆਨੀ ਰਘਬੀਰ ਸਿੰਘ
NEXT STORY