ਹੁਸ਼ਿਆਰਪੁਰ (ਅਮਰੀਕ ਕੁਮਾਰ) : ਕੁੜੀਆਂ ਵੀ ਹੁਣ ਕਿਸੇ ਖੇਤਰ ’ਚ ਮੁੰਡਿਆਂ ਤੋਂ ਘੱਟ ਨਹੀਂ ਹਨ। ਇਥੋਂ ਤੱਕ ਕਿ ਕੁੜੀਆਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਵੀ ਮੱਲਾਂ ਮਾਰੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜਨੋਹਾ ਦੀ ਪਰਮੀਤ ਕੌਰ ਮਿਨਹਾਸ ਪੁੱਤਰੀ ਗੁਰਜੀਤ ਸਿੰਘ ਨੇ ਯੂ. ਐੱਸ. ਏ. ਦੀ ਸਪੈਸ਼ਲ ਈ-ਫੋਰਸ ’ਚ ਜੁਆਇਨ ਕਰਕੇ ਪਿੰਡ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪਰਮੀਤ ਕੌਰ ਦੇ ਦਾਦਾ ਖ਼ੁਸ਼ੀਆ ਸਿੰਘ ਏਅਰ ਫੋਰਸ ’ਚ ਅਫ਼ਸਰ ਸਨ ਤੇ ਉਨ੍ਹਾਂ ਦੇ ਨਾਨਾ ਡਾ. ਸੁਖਦੇਵ ਸਿੰਘ ਬੱਡੋਂ ਵੀ ਆਰਮੀ ਅਫ਼ਸਰ ਸਨ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਚੁੱਕਣ ਜਾ ਰਹੀ ਇਹ ਕਦਮ
ਪਰਮੀਤ ਕੌਰ 2014 ’ਚ ਆਪਣੇ ਮਾਪਿਆਂ ਨਾਲ ਅਮਰੀਕਾ ਗਈ ਸੀ ਤੇ ਇਥੇ ਉਸਨੇ 8ਵੀਂ ਜਮਾਤ ਦੀ ਸਿੱਖਿਆ ਕੇਂਦਰੀ ਵਿਦਿਆਲਿਆ ਆਦਮਪੁਰ ਤੋਂ ਪ੍ਰਾਪਤ ਕੀਤੀ ਸੀ ਤੇ ਉਸ ਨੇ 12ਵੀਂ ਜਮਾਤ ਦੇ ਲੈਵਲ ਦੀ ਪੜ੍ਹਾਈ ਸਨ ਸੁਨਾਇਟੀ ਅਮਰੀਕਾ ’ਚ ਪੂਰੀ ਕੀਤੀ। ਉਸ ਦਾ ਸੁਫ਼ਨਾ ਸੀ ਕਿ ਉਹ ਅਮਰੀਕਾ ਦੀ ਆਰਮੀ ਜੁਆਇਨ ਕਰੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਵਿਚ ‘ਮਾਨਸੂਨ’ ਦੀ ਦਸਤਕ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ ਕਦੋਂ ਵਰ੍ਹੇਗਾ ਮੀਂਹ
ਜਾਣੋ ਕੌਣ ਹਨ ਮੁੱਖ ਸਕੱਤਰ ਅਨੁਰਾਗ ਵਰਮਾ, 1 ਜੁਲਾਈ ਨੂੰ ਸੰਭਾਲਣਗੇ ਅਹੁਦਾ
NEXT STORY