ਜਲੰਧਰ(ਬਿਊਰੋ)- ਖੰਨਾ ਦੇ ਲਲਹੇੜੀ ਰੋਡ 'ਤੇ ਚੱਲ ਰਹੇ ਦੁਸਹਿਰੇ ਦੇ ਸਮਾਗਮ ਦੌਰਾਨ ਮਾਹੌਲ ਅਚਾਨਕ ਤਣਾਅਪੂਰਨ ਹੋ ਗਿਆ। ਸਮਾਗਮ ਵਿੱਚ ਪੁੱਜੇ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਬਾਡੀਗਾਰਡਾਂ ਨੇ ਇੱਕ ਬਜ਼ੁਰਗ ਅਤੇ ਨੌਜਵਾਨ ਨੂੰ ਸਟੇਜ ਤੋਂ ਧੱਕਾ ਦੇ ਕੇ ਹੇਠਾਂ ਉਤਾਰ ਦਿੱਤਾ, ਜਿਸ ਕਾਰਨ ਬਜ਼ੁਰਗ ਦੀ ਪੱਗ ਉਤਰ ਗਈ। ਇਸ ਘਟਨਾ ਨਾਲ ਸਟੇਜ 'ਤੇ ਮਾਹੌਲ ਗਰਮਾ ਗਿਆ ਅਤੇ ਗੁੱਸੇ 'ਚ ਆਏ ਗਾਇਕ ਨੇ ਤੁਰੰਤ ਗਾਉਣਾ ਬੰਦ ਕਰ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਗੁਲਾਬ ਸਿੱਧੂ ਨੇ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਇੱਕ ਭਰਾ ਦੀ ਦਸਤਾਰ ਉਤਾਰੀ ਜਾਣੀ ਬਹੁਤ ਹੀ ਸ਼ਰਮਨਾਕ ਘਟਨਾ ਹੈ।ਕਿਸੇ ਵੀ ਇਨਸਾਨ ਦੀ ਦਸਤਾਰ ਦਾ ਇਸ ਤਰ੍ਹਾਂ ਅਪਮਾਨ ਨਹੀਂ ਹੋਣਾ ਚਾਹੀਦਾ। ਸਿੱਧੂ ਦੀ ਇਸ ਟਿੱਪਣੀ ਤੋਂ ਬਾਅਦ ਪ੍ਰੋਗਰਾਮ 'ਚ ਤਣਾਅ ਹੋਰ ਵਧ ਗਿਆ।
ਇਹ ਖ਼ਬਰ ਵੀ ਪੜ੍ਹੋ -ਬਾਬਾ ਸਿੱਦੀਕੀ ਦੀ ਮੌ.ਤ ਦੀ ਖ਼ਬਰ ਨਾਲ ਟੁੱਟੀ ਸ਼ਿਲਪਾ ਸ਼ੈੱਟੀ, ਰੋਂਦੀ ਦਾ ਵੀਡੀਓ ਆਇਆ ਸਾਹਮਣੇ
ਇਸ ਦੌਰਾਨ ਸਟੇਜ 'ਤੇ ਖੜ੍ਹੇ ਇਕ ਵਿਅਕਤੀ ਨੇ ਟਰੈਕਟਰ ਚਾਲਕ ਨੂੰ ਟਰੈਕਟਰ ਨੂੰ ਸਟੇਜ ਵੱਲ ਲਿਜਾਣ ਦਾ ਇਸ਼ਾਰਾ ਕੀਤਾ। ਸਟੇਜ ਵੱਲ ਵਧਦੇ ਟਰੈਕਟਰ ਦੀ ਰਫ਼ਤਾਰ ਦੇਖ ਉੱਥੇ ਮੌਜੂਦ ਲੋਕ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਸਥਿਤੀ ਇੰਨੀ ਖਰਾਬ ਹੋ ਗਈ ਕਿ ਟਰੈਕਟਰ ਸਟੇਜ ਦੇ ਨੇੜੇ ਪਹੁੰਚ ਗਿਆ, ਜਿਸ ਨਾਲ ਹੋਰ ਵੀ ਹਫੜਾ-ਦਫੜੀ ਮਚ ਗਈ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੀਨਾ ਗੁਪਤਾ ਦੀ ਧੀ ਬਣੀ ਮਾਂ, ਘਰ ਆਈ ਲਕਸ਼ਮੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ ਸੌਰਭ ਜਿੰਦਲ ਅਤੇ ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ। ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਪਰ ਦੇਰ ਰਾਤ ਤੱਕ ਘਟਨਾ ਵਾਲੀ ਥਾਂ ’ਤੇ ਤਣਾਅ ਬਣਿਆ ਰਿਹਾ। ਸਟੇਜ ਤੋਂ ਧੱਕੇ ਮਾਰੇ ਬਜ਼ੁਰਗ ਅਤੇ ਨੌਜਵਾਨ ਦੇ ਸਮਰਥਕਾਂ ਨੇ ਬਾਡੀਗਾਰਡਾਂ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ। ਸਮਰਥਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਨੇ ਸਟੇਜ 'ਤੇ ਆ ਕੇ ਮੁਆਫੀ ਨਾ ਮੰਗੀ ਤਾਂ ਉਹ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਕੋਈ ਵੀ ਸਾਮਾਨ ਨਹੀਂ ਚੁੱਕਣ ਦੇਣਗੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੀਵਾਲੀ ਅਤੇ ਗੁਰਪੁਰਬ 'ਤੇ ਪਟਾਕਿਆਂ ਨੂੰ ਲੈ ਕੇ ਹਦਾਇਤਾਂ ਜਾਰੀ
NEXT STORY