ਪਟਿਆਲਾ (ਮਨਦੀਪ ਜੋਸਨ) : ਪੰਜਾਬੀ ਯੂਨੀਵਰਸਿਟੀ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕੋਈ ਯੂਨੀਵਰਸਿਟੀ ਦੇ ਮੁਲਾਜ਼ਮ, ਅਧਿਆਪਕ ਸੋਸ਼ਲ ਮੀਡੀਆ ਅਤੇ ਕਿਸੇ ਵੀ ਮੰਚ ’ਤੇ ਯੂਨੀਵਰਸਿਟੀ ਖ਼ਿਲਾਫ ਜਾਂਦਾ ਹੈ ਤਾਂ ਉਸ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। ਯੂਨੀਵਰਸਿਟੀ ਨੇ ਅੱਜ ਇਹ ਹੁਕਮ ਸਮੂਹ ਟੀਚਿੰਗ, ਨਾਨ-ਟੀਚਿੰਗ, ਖੋਜ ਵਿਭਾਗ, ਨੇਬਰਹੁੱਡ ਕੈਂਪਸ, ਸੈਂਟਰ, ਸੁਰੱਖਿਆ ਅਫਸਰ ਅਤੇ ਕਾਂਸਟੀਚਿਊਟ ਕਾਲਜ਼ਿਜ ਦੇ ਹੈੱਡ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਉਨ੍ਹਾਂ ਤਹਿਤ ਨੌਕਰੀ ਕਰ ਰਹੇ ਕਰਮਚਾਰੀਆਂ ਵੱਲੋਂ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਪ੍ਰੈੱਸ ਜਾਂ ਫਿਰ ਕਿਸੇ ਰੇਡੀਓ ਬ੍ਰੋਡਕਾਸਟ ਦੇ ਰਾਹੀਂ ਕਿਸੇ ਵੀ ਵਿਭਾਗ ਜਾਂ ਫਿਰ ਸੰਸਥਾ ਸਬੰਧੀ ਕੋਈ ਅਜਿਹੀ ਸ਼ਬਦਾਵਲੀ, ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਫਲਾਈ ਜਾਂਦੀ ਹੈ ਜਾਂ ਫਿਰ ਨਿਯਮਾਂ ਦਾ ਉਲੰਘਣ ਕੀਤਾ ਜਾਂਦਾ ਹੈ, ਜਿਸ ਨਾਲ ਯੂਨੀਵਰਸਿਟੀ ਦਾ ਮਾਣ-ਮਰਿਆਦਾ ਪ੍ਰਭਾਵਿਤ ਅਤੇ ਅਕਸ ਖਰਾਬ ਹੁੰਦਾ ਹੈ ਜਾਂ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ ਤਾਂ ਪੰਜਾਬ ਸਿਵਲ ਸਰਵਸਿਜ਼ ਰੂਲਜ਼ ਤਹਿਤ ਯੂਨੀਵਰਸਿਟੀ ਵੱਲੋਂ ਵਿਅਕਤੀ, ਕਰਮਚਾਰੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਪੰਜਾਬੀ ਯੂਨੀਵਰਸਿਟੀ ਦੀ ਰਜਿਸਟਰਾਰ ਵੱਲੋਂ ਵਾਈਸ ਚਾਂਸਲਰ ਵੱਲੋਂ ਜਾਰੀ ਨਿਰਦੇਸ਼ਾਂ ’ਤੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਦੂਸਰੇ ਪਾਸੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ’ਚ ਯੂਨੀਵਰਸਿਟੀ ਦੇ ਇਨ੍ਹਾਂ ਨਿਰਦੇਸ਼ਾਂ ਸਬੰਧੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਫ਼ੈਸਲੇ ਨੂੰ ਗਲਤ ਦੱਸਿਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਸਕੱਤਰ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਮੈਨੇਜਮੈਂਟ ਵੱਲੋਂ ਇਹ ਨਿਰਦੇਸ਼ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਹੱਕਾਂ ਨੂੰ ਦਬਾਉਣਾ ਹੈ। ਅੱਜ ਤੱਕ ਟੀਚਿੰਗ ਸਟਾਫ ਨਾਲ ਕਿਸੇ ਵੀ ਅਧਿਆਪਕ ਨੇ ਕਿਸੇ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਨਹੀਂ ਕੀਤੀ ਕਿਉਂਕਿ ਅਧਿਆਪਕ ਖੁਦ ਸਮਝਦਾਰ ਹਨ। ਅਧਿਆਪਕਾਂ ਵੱਲੋਂ ਆਪਣੇ ਹੱਕਾਂ ਲਈ ਲੜਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਯੂਨੀਵਰਸਿਟੀ ਇਸ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵੱਲੋਂ ਯੂਨੀਵਰਸਿਟੀ ਦੇ ਇਨ੍ਹਾਂ ਨਿਰਦੇਸ਼ਾਂ ਦੀ ਨਿੰਦਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਆਈਲੈਟਸ ਅਤੇ ਇਮੀਗ੍ਰੇਸ਼ਨਾਂ ਸੈਂਟਰਾਂ ’ਤੇ ਪੁਲਸ ਦੀ ਵੱਡੇ ਪੱਧਰ ’ਤੇ ਛਾਪੇਮਾਰੀ, ਪਈਆਂ ਭਾਜੜਾਂ
ਪੰਜਾਬੀ ਯੂਨੀਵਰਸਿਟੀ ਦੇ ਕੋਰਸਾਂ ’ਚ ਪੰਜਾਬੀ ਹੋਵੇਗੀ ਅਹਿਮ ਵਿਸ਼ੇ ਵਜੋਂ ਲਾਜ਼ਮੀ
ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬੀ ਹਿਤੈਸ਼ੀ ਅਹਿਮ ਫ਼ੈਸਲੇ ਲਏ ਗਏ। ਮੈਨੇਜਮੈਂਟ ਦੇ ਐਲਾਨ ਅਨੁਸਾਰ ਹੁਣ ਬੀ. ਏ., ਬੀ. ਐੱਸ. ਸੀ. ਅਤੇ ਬੀ. ਕਾਮ ’ਚ 6 ਸਮੈਸਟਰਾਂ ਦੌਰਾਨ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਬੀ. ਬੀ. ਏ. ਅਤੇ ਬੀ. ਸੀ. ਏ. ਵਿਚ 2 ਸਮੈਸਟਰ ’ਚ ਲਾਜ਼ਮੀ ਅਤੇ ਅਗਲੇ 2 ਸਮੈਸਟਰ ’ਚ ਵਿਸ਼ੇ ਨਾਲ ਜੋੜ ਕੇ ਪੜ੍ਹਾਏ ਜਾਣ ਬਾਰੇ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਕਾਨੂੰਨ ਵਿਸ਼ੇ ’ਚ 5 ਸਾਲਾ ਕੋਰਸ ਦੌਰਾਨ ਹੁਣ ਪਹਿਲਾਂ ਤੋਂ ਵਧਾ ਕੇ 3 ਸਮੈਸਟਰਾਂ ’ਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਬੀ-ਫਾਰਮੇਸੀ ਦੌਰਾਨ ਪਹਿਲੇ ਸਮੈਸਟਰ ’ਚ ਲਾਜ਼ਮੀ ਪੰਜਾਬੀ ਅਤੇ ਦੂਜੇ ਸਮੈਸਟਰ ’ਚ ਪੰਜਾਬੀ ਕੰਪਿਊਟਿੰਗ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦਾ ਪਿਛਲੀ ਮੀਟਿੰਗ ਦਾ ਫੈਸਲਾ ਕਾਇਮ ਰੱਖਿਆ ਗਿਆ। ਅੱਜ ਇਥੇ ਮੀਟਿੰਗ ’ਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਉੱਘੇ ਸ਼ਾਇਰ ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਉਹ ਆਪਣੇ ਦਿਲ, ਜਾਨ ਅਤੇ ਰੂਹ ਤੋਂ ਪੰਜਾਬੀ ਬੋਲੀ ਪ੍ਰਤੀ ਆਪਣੇ ਫਰਜ਼ ਯਾਦ ਕਰਵਾਉਣ ਆਏ ਹਨ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਭਾਰ ਨਾਲ ਇਸ ਗੱਲ ਦੀ ਉਮੀਦ ਬੱਝੀ ਹੈ ਕਿ ਆਉਣ ਵਾਲੇ ਦੌਰ ’ਚ ਮਸ਼ੀਨ ਅਨੁਵਾਦ ਹੋਰ ਵਧੇਰੇ ਸਮਰੱਥ ਹੋ ਜਾਵੇਗਾ ਅਤੇ ਕਿਸੇ ਵੀ ਭਾਸ਼ਾ ’ਚ ਕਹੀ ਹੋਈ ਗੱਲ ਨੂੰ ਸਮਝਣਾ ਵਧੇਰੇ ਸਰਲ ਹੋ ਜਾਵੇਗਾ। ਬੰਗਲਾਦੇਸ਼ ਦੇ ਹਵਾਲੇ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਉੱਥੋਂ ਦੇ ਵਸਨੀਕਾਂ ਨੇ ਇਹ ਦੱਸਿਆ ਕਿ ਪਹਿਲੀ ਲੜਾਈ ਰਾਹੀਂ ਉਨ੍ਹਾਂ ਬੋਲੀ ਦੇ ਨਾਂ ’ਤੇ ਮੁਲਕ ਬਣਾਇਆ। ਹੁਣ ਦੂਜੀ ਲੜਾਈ ਰਾਹੀਂ ਉਹ ਆਪਣੀ ਬੋਲੀ ’ਚ ਵੱਖ-ਵੱਖ ਵਿਸ਼ਿਆਂ ਦਾ ਗਿਆਨ ਪੈਦਾ ਕਰਨਗੇ। ਇਸ ਤਰ੍ਹਾਂ ਹੋਰ ਬੁਲਾਰਿਆਂ ਨੇ ਵੀ ਵੱਖ-ਵੱਖ ਵਿਚਾਰ ਰੱਖੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਲੋਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਹੀ ਲੈ ਸਕੋਗੇ ਸੇਵਾ ਕੇਂਦਰਾਂ ਦੀਆਂ ਸਹੂਲਤਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ 'ਚ ਮਿਲੀ ਸਿਰ ਵੱਢੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, CCTV ਫੁਟੇਜ ਨੇ ਖੋਲ੍ਹੇ ਰਾਜ਼
NEXT STORY