ਪਟਿਆਲਾ (ਜੋਸਨ) : ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵਲੋਂ ਸੋਮਵਾਰ ਵੀ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ 11 ਤੋਂ 1 ਵਜੇ ਤੱਕ ਜਾਰੀ ਰਿਹਾ। ਵੱਡੀ ਗਿਣਤੀ 'ਚ ਅਧਿਆਪਕਾਂ ਨੇ ਇਸ 'ਚ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਦੀਆਂ ਅਧਿਆਪਕਾਂ ਦੀਆਂ ਕਟੌਤੀਆਂ ਜੋ ਉਨ੍ਹਾਂ ਦੇ ਸਬੰਧਤ ਜੀ. ਪੀ. ਐੱਫ. ਅਤੇ ਐੱਨ. ਪੀ. ਐੱਸ. ਖਾਤਿਆਂ 'ਚ ਨਹੀਂ ਪਾਈਆਂ, ਉਹ ਰਕਮ ਕਰੀਬ 11 ਕਰੋੜ 10 ਲੱਖ ਰੁਪਏ ਬਣਦੀ ਹੈ, ਜੋ ਆਪਣੇ ਆਪ 'ਚ ਇਕ ਗੰਭੀਰ ਅਪਰਾਧ ਹੈ। ਸ਼ਿਕਾਇਤ ਹੋਣ ਦੀ ਸੂਰਤ 'ਚ ਯੂਨੀਵਰਸਿਟੀ ਅਧਿਕਾਰੀਆਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਸਮੇਂ 'ਤੇ ਅਧਿਆਪਕਾਂ ਦੀਆਂ ਤਨਖਾਹਾਂ 'ਚੋਂ ਕੀਤੀਆਂ ਕਟੌਤੀਆਂ ਸਬੰਧਤ ਖਾਤਿਆਂ 'ਚ ਨਾ ਪਾਉਣਾ ਆਪਣੇ ਆਪ 'ਚ ਇਕ ਅਪਰਾਧਿਕ ਮਾਮਲਾ ਬਣਦਾ ਹੈ।
ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜੇ ਤੱਕ ਪੈਨਸ਼ਨਰਜ਼ ਨੂੰ ਪੈਨਸ਼ਨਾਂ ਨਹੀਂ ਦਿੱਤੀਆਂ ਜਿਸ ਦੀ ਕੁੱਲ ਰਕਮ 5 ਕਰੋੜ ਦੇ ਕਰੀਬ ਹੈ। ਜੁਲਾਈ ਮਹੀਨੇ ਲਈ ਯੂਨੀਵਰਸਿਟੀ ਨੂੰ 27 ਕਰੋੜ ਰੁਪਏ ਤਨਖਾਹਾਂ, ਪੈਨਸ਼ਨਾਂ ਅਤੇ ਅਦਾਇਗੀਆਂ ਦੇਣ ਲਈ ਹੋਰ ਰਕਮ ਚਾਹੀਦੀ ਹੈ। ਜੁਲਾਈ ਮਹੀਨੇ ਲਈ ਪੰਜਾਬੀ ਯੂਨੀਵਰਸਿਟੀ ਨੂੰ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਪਿਛਲੀਆਂ ਅਦਾਇਗੀਆਂ, ਪਿਛਲੇ ਮਹੀਨੇ ਦੀ ਪੈਨਸ਼ਨ ਅਤੇ ਮਹੀਨੇ ਦੀ ਤਨਖਾਹ ਦੇਣ ਲਈ ਲਗਭਗ ਪੰਤਾਲੀ ਕਰੋੜ ਰੁਪਏ ਇਕਮੁਸ਼ਤ ਚਾਹੀਦਾ ਹੈ ਤਾਂ ਹੀ ਇਕ ਮਹੀਨਾ ਲੰਘੂਗਾ।
ਜ਼ਿਲ੍ਹਾ ਸੰਗਰੂਰ 'ਚ ਫਟਿਆ ਕੋਰੋਨਾ ਬੰਬ, 35 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY