ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਮੁੱਖ ਬੁਲਾਰੇ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਅਤੇ ਸਵਰਗਵਾਸੀ ਮਹਾਰਾਜਾ ਯਾਦਵਿੰਦਰਾ ਸਿੰਘ ਪਟਿਆਲਾ ਦਾ ਸਾਂਝਾ ਸੁਪਨਾ ਸੀ। ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਤੋਂ ਬਾਅਦ ਇਹ ਪਹਿਲੀ ਸਟੇਟ ਯੂਨੀਵਰਸਿਟੀ ਸੀ, ਜਿਸ ਦੀ ਸਥਾਪਨਾ ਸਵ. ਮਹਾਰਾਜਾ ਯਾਦਵਿੰਦਰਾ ਸਿੰਘ ਦੇ ਯਤਨਾ ਸਦਕਾ 30 ਅਪ੍ਰੈਲ 1962 ਨੂੰ ਪਟਿਆਲਾ ’ਚ ਹੋਈ। ਇਸ ਦਾ ਮੁੱਖ ਉਦੇਸ਼, ਪੰਜਾਬੀ ਭਾਸ਼ਾ ਦੀ ਉੱਨਤੀ, ਕਲਾ ਅਤੇ ਸਾਹਿਤ ਦੀ ਸਿਰਜਣਾ ਅਤੇ ਉਸਦੀ ਸਾਂਭ ਸੰਭਾਲ ਕਰਨਾ ਸੀ। 60 ਵਰ੍ਹਿਆਂ ਦੇ ਲੰਬੇ ਸਫਰ ’ਚ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਸਰਕਾਰੀ ਯੂਨੀਵਰਸਿਟੀ ਬਣਨ ਦਾ ਮਾਣ ਹਾਸਲ ਹੋਇਆ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਰਾਜ (2002-2007) ਸਮੇਂ, ਪੰਜਾਬ ’ਚ ਨਿੱਜੀ ਯੂਨੀਵਰਸਿਟੀਆਂ ਦਾ ਰੁਝਾਨ ਸ਼ੁਰੂ ਹੋਇਆ, ਉਸ ਵੇਲੇ ਤੋਂ ਹੀ, ਪੰਜਾਬ ’ਚ ਉਚੇਰੀ ਸਿੱਖਿਆ ਦਾ ਮਿਆਰ ਡਿੱਗਣਾ ਸ਼ੁਰੂ ਹੋ ਗਿਆ। ਇਸ ਸਬੰਧ ’ਚ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਸੂਚੀ ’ਚ ਸਭ ਤੋਂ ਪਹਿਲਾ ਨਾਮ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦਾ ਆਉਂਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਅਗਵਾਈ ਵਿਚ ਸਦਨ ਨੇ ਕੇਂਦਰ ਤੋਂ ਕੀਤੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ
ਜਦੋਂ ਲਵਲੀ ਦਾ ਬਿੱਲ ਪੰਜਾਬ ਵਿਧਾਨ ਸਭਾ ’ਚ ਮਨਜ਼ੂਰੀ ਲਈ ਪੇਸ਼ ਹੋਇਆ ਤਾਂ ਸਿਰਫ਼ ਮੈਂ ਹੀ ਇਕ ਅਜਿਹਾ ਵਿਧਾਇਕ ਸੀ, ਜਿਸ ਨੇ ਸਰਕਾਰ ’ਚ ਹੁੰਦਿਆਂ ਹੋਇਆ ਵੀ ਲਵਲੀ ਯੂਨੀਵਰਸਿਟੀ ਦੇ ਬਿੱਲ ਦਾ, ਤਰਕ ਅਤੇ ਦਲੀਲ ਦੇ ਆਧਾਰ ’ਤੇ ਤਾਂਬਡ਼-ਤੋਡ਼ ਵਿਰੋਧ ਕੀਤਾ ਸੀ ਪਰ ਇਹ ਪਹਿਲਾ ਪ੍ਰਾਈਵੇਟ ਯੂਨੀਵਰਸਿਟੀ ਬਿੱਲ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਸਹਿਮਤੀ ਕਾਰਣ ਸਰਬ-ਸੰਮਤੀ ਨਾਲ ਪਾਸ ਹੋ ਗਿਆ। ਉਸ ਤੋਂ ਬਾਅਦ ਤਾਂ ਹੁਣ ਪ੍ਰਈਵੇਟ ਖੇਤਰ ਦੀਆਂ ਯੂਨੀਵਰਸਿਟੀਆਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੋ ਰਹੀ ਹੈ। ਨਿੱਜੀ ਖੇਤਰ ਦੀਆਂ ਇਨ੍ਹਾਂ ਖੁੰਬਾ ਵਾਂਗ ਪਨਪ ਰਹੀਆਂ ਯੂਨੀਵਰਸਿਟੀਆਂ ਦੀ ਸਭ ਤੋਂ ਵੱਡੀ ਮਾਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ, ਖਾਸ ਕਰ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਪਈ ਹੈ, ਜਿਨ੍ਹਾਂ ਨੂੰ ਹੁਣ ਆਪਣਾ ਵਜੂਦ ਬਚਾਉਣਾ ਮੁਸ਼ਕਲ ਹੋ ਰਿਹਾ ਹੈ ਅਤੇ ਪੰਜਾਬ ਦੇ ਵਿਦਿਆਰਥੀ, ਮਿਆਰੀ ਸਿੱਖਿਆ ਦੇ ਬੋਧ ਤੋਂ ਵਿਰਵੇ ਹੋ ਰਹੇ ਹਨ। ਇਸ ਤੋਂ ਵੱਡੀ ਨਮੋਸ਼ੀ ਹੋਰ ਕੀ ਹੋ ਸਕਦੀ ਹੈ ਕਿ ਪਟਿਆਲਾ ਰਿਆਸਤ ਦੇ ਇਕ ਬੇਹੱਦ ਸੰਜੀਦਾ ਯਾਦਵਿੰਦਰਾ ਸਿੰਘ ਦੇ ਯਤਨਾ ਨਾਲ ਹੋਂਦ ’ਚ ਆਈ ਇਹ ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ, ਅੱਜ ਉਨ੍ਹਾਂ ਦੇ ਸਹਿਜਾਦੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ’ਚ, ਉਸਦੀ ਬੇਧਿਆਨੀ ਕਾਰਨ ਆਖਰੀ ਸਾਹਾਂ ’ਤੇ ਹੈ ਅਤੇ ਲਗਭਗ ਦਮ ਤੋਡ਼ ਰਹੀ ਹੈ।
ਇਹ ਵੀ ਪੜ੍ਹੋ : ਪਿੰਡ ਖੁੰਡੇ ਹਲਾਲ ਬਣਿਆ ਲੋਕਾਂ ਲਈ ਮਾਰਗਦਰਸ਼ਨ, ਕੂੜੇ ਕਰਕਟ ਤੋਂ ਖ਼ਾਦ ਤਿਆਰ ਕਰਨ ਲਈ ਲਗਾਇਆ ਪ੍ਰੋਜੈਕਟ
ਬੱਚਿਆਂ ਸਮੇਤ ਪਿਓ ਨੇ ਕੀਤੀ ਸੀ ਖੁਦਕੁਸ਼ੀ, ਤਿੰਨਾਂ ਦਾ ਹੋਇਆ ਅੰਤਿਮ ਸਸਕਾਰ
NEXT STORY