ਚੰਡੀਗੜ੍ਹ (ਰਸ਼ਮੀ ਹੰਸ) - ਪੰਜਾਬ ਯੂਨੀਵਰਸਿਟੀ ਦੇ ਸਾਰੇ ਕੋਰਸਾਂ 'ਚ ਸੈਸ਼ਨ 2018-19 'ਚ ਟਿਊਸ਼ਨ ਫੀਸ 'ਚ 10 ਫੀਸਦੀ ਤਕ ਫੀਸਾਂ 'ਚ ਵਾਧਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਮੈਨਟੀਨੈਂਸ ਤੇ ਹੋਰ ਚਾਰਜ ਵੀ 10 ਫੀਸਦੀ ਤਕ ਵਧ ਜਾਣਗੇ। ਫੀਸ ਵਾਧੇ ਦਾ ਇਹ ਮਤਾ ਪੀ. ਯੂ. ਦੀ 30 ਮਾਰਚ ਨੂੰ ਹੋਣ ਵਾਲੀ ਸਿੰਡੀਕੇਟ ਦੀ ਅਗਲੀ ਮੀਟਿੰਗ 'ਚ ਆਵੇਗਾ, ਹਾਲਾਂਕਿ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਵੱਖਰੇ ਕੋਰਸਾਂ 'ਚ ਪੰਜ ਫੀਸਦੀ ਤਕ ਦਾ ਵਾਧਾ ਹੋਵੇਗਾ। ਹਾਲਾਂਕਿ ਮੇਨਟੇਨ ਤੇ ਯੂਜ਼ਰ ਚਾਰਜਿਜ਼ 10 ਫੀਸਦੀ ਤਕ ਵਧ ਜਾਣਗੇ। ਇਹ ਸਾਰੇ ਫੀਸ ਚਾਰਜਿਜ਼ ਪੀ. ਯੂ. ਦੇ ਰਿਜਨਲ ਸੈਂਟਰਾਂ 'ਚ ਵੀ ਲਾਗੂ ਹੋਣਗੇ, ਉਥੇ ਹੀ ਐਗਜ਼ਾਮੀਨੇਸ਼ਨ ਫੀਸ ਵਾਧੇ 'ਤੇ ਵੀ ਚਰਚਾ ਹੋਵੇਗੀ।
ਯੂ. ਜੀ. ਸੀ. ਵਲੋਂ ਪੀ. ਯੂ. ਮੈਨੇਜਮਨੈਂਟ ਨੂੰ ਪ੍ਰੋਫੈਸਰਾਂ, ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰਾਂ ਦੀ ਰੋਸਟਰ ਵਾਈਜ਼ ਭਰਤੀ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਤੇ ਵਿਭਾਗਾਂ ਤਹਿਤ ਰਿਜ਼ਰਵੇਸ਼ਨ ਅਪਣਾਉਣ ਲਈ ਵੀ ਕਿਹਾ ਗਿਆ ਹੈ।
-ਸਿੰਡੀਕੇਟ ਦੀ ਬੈਠਕ ਵਿਚ ਧਨਵੰਤਰੀ ਆਯੁਰਵੇਦ ਕਾਲਜ ਤੇ ਡਾਬਰ ਧਨਵੰਤਰੀ ਹਸਪਤਾਲ ਸੈਕਟਰ-46 ਦੇ ਨਾਂ 'ਤੇ ਨਵਾਂ ਕਾਲਜ ਖੋਲ੍ਹਣ ਦਾ ਮੁੱਦਾ ਵੀ ਬੈਠਕ 'ਚ ਆਵੇਗਾ।
- ਨਵੀਂ ਪੈਨਸ਼ਨ ਸਕੀਮ 9 ਜੁਲਾਈ 2012 ਰੈਗੂਲਰ ਕਰਮਚਾਰੀਆਂ 'ਤੇ ਲਾਗੂ ਹੋਵੇ ਨਾ ਕਿ ਜੁਲਾਈ 2015 ਤੋਂ ਹੋਵੇ, ਇਸ ਮੁੱਦੇ 'ਤੇ ਵੀ ਮੋਹਰ ਲੱਗ ਸਕਦੀ ਹੈ।
ਦੋ ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ਘਟੇਗੀ
ਪੀ. ਯੂ. ਦੇ ਦੋ ਐੱਮ. ਫਰਮਾਂ ਕੋਰਸਾਂ ਦੀ ਫੀਸ 2 ਲੱਖ 92 ਹਜ਼ਾਰ ਤੋਂ ਘਟਾ ਕੇ ਡੇਢ ਲੱਖ ਤੇ ਹੋਰ ਮੇਨਟੀਨੈਂਸ ਚਾਰਜ 4 ਹਜ਼ਾਰ 735 ਰੁਪਏ ਕਰ ਦਿੱਤੇ ਜਾਣਗੇ।
ਇਹ ਮੁੱਦੇ ਵੀ ਆਉਣਗੇ
- ਗੈਸਟ ਹਾਊਸ ਦੇ ਕਿਰਾਏ 'ਚ ਵੀ ਵਾਧਾ ਹੋਵੇਗਾ
- ਜਿਓਲੋਜੀ ਵਿਭਾਗ 'ਚ ਦਾਖਲੇ ਲਈ ਦਾਖਲਾ ਪ੍ਰੀਖਿਆ ਲਈ ਜਾਵੇਗੀ।
- ਸਿੰਡੀਕੇਟ ਬੈਠਕ ਵਿਚ ਬੋਰਡ ਆਫ ਫਾਈਨਾਂਸ ਦਾ ਏਜੰਡਾ ਵੀ ਆਵੇਗਾ।
- ਕੰਸਟਰਕਸ਼ਨ ਆਫਿਸ ਦੇ ਜੇ. ਈ. ਤੇ ਇੰਜੀਨੀਅਰ ਮਾਮਲੇ 'ਚ ਜਾਂਚ ਰਿਪੋਰਟ ਵੀ ਸਿੰਡੀਕੇਟ ਏਜੰਡੇ 'ਚ ਆਵੇਗੀ।
ਹਾਲ ਕਿਰਾਏ 'ਚ ਵਾਧਾ
ਜਿਮਨੇਜ਼ੀਅਮ ਹਾਲ ਲਈ ਕਿਰਾਇਆ ਵਧਾਉਣ ਦਾ ਮਤਾ ਸਿੰਡੀਕੇਟ ਦੀ ਬੈਠਕ 'ਚ ਆਵੇਗਾ। ਇਸ ਮਤੇ ਤਹਿਤ ਬਾਹਰੀ ਏਜੰਸੀ ਤੋਂ ਆਡੀਟੋਰੀਅਮ ਦਾ ਕਿਰਾਇਆ ਕਈ ਗੁਣਾ ਜ਼ਿਆਦਾ ਲਿਆ ਜਾਵੇਗਾ।
ਇਹ ਹੋਵੇਗਾ ਕਿਰਾਇਆ
ਆਡੀਟੋਰੀਅਮ ਪੀ. ਯੂ. ਏਜੰਸੀ ਬਾਹਰੀ ਏਜੰਸੀ
ਜਿਮਨੇਜ਼ੀਅਮ ਹਾਲ 15 ਹਜ਼ਾਰ 50 ਹਜ਼ਾਰ
ਪੀ. ਯੂ. ਆਡੀਟੋਰੀਅਮ 8 ਹਜ਼ਾਰ 35 ਹਜ਼ਾਰ
ਕੈਮੀਕਲ, ਮੈਥ ਆਦਿ 2250 11 ਹਜ਼ਾਰ
ਇੰਗਲਿਸ਼ ਆਡੀਟੋਰੀਅਮ 6 ਹਜ਼ਾਰ 20 ਹਜ਼ਾਰ
ਗਾਂਧੀ ਭਵਨ 3500 12 ਹਜ਼ਾਰ
ਏਅਰਪੋਰਟ 'ਤੇ ਡੇਢ ਕਿਲੋ ਸੋਨੇ ਸਮੇਤ ਫੜਿਆ ਯਾਤਰੀ
NEXT STORY