ਜਲੰਧਰ (ਸੋਨੂੰ)— ਇਥੋਂ ਦੇ ਫੁੱਟਬਾਲ ਚੌਂਕ ਨੇੜੇ ਝੰਡੀਆਂ ਵਾਲਾ ਪੀਰ ਨੇੜੇ ਦੇਰ ਰਾਤ 2 ਧਿਰਾਂ 'ਚ ਵਿਵਾਦ ਹੋ ਗਿਆ ਅਤੇ ਗੱਲ ਹੱਥੋਪਾਈਂ ਤੱਕ ਪਹੁੰਚ ਗਈ। ਵਿਵਾਦ ਦੀ ਸੂਚਨਾ ਮਿਲਦੇ ਹੀ ਇਲਾਕੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵੇਂ ਪੱਖਾਂ ਨੂੰ ਥਾਣੇ ਲੈ ਆਈ। ਪੁਲਸ ਨੂੰ ਦਰਜ ਬਿਆਨਾਂ 'ਚ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਇੰਦਰਬੀਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਡਿਫੈਂਸ ਕਾਲੋਨੀ ਗਏ ਸਨ, ਜਿੱਥੇ ਉਨ੍ਹਾਂ ਦਾ ਪਰਸ ਕਿਤੇ ਡਿੱਗ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਨੂੰ ਮੋੜਣ ਲਈ ਝੰਡੀਆਂ ਵਾਲੇ ਪੀਰ ਕੋਲੋਂ ਹਰਸ਼ ਨਾਂ ਦਾ ਲੜਕਾ ਆਇਆ। ਪਰਸ 'ਚ ਘੱਟ ਪੈਸੇ ਹੋਣ ਕਾਰਨ ਇੰਦਰਬੀਰ ਸਿੰਘ ਅਤੇ ਉਸ ਦੇ ਨਾਲ ਮੌਜੂਦ ਝਿਰਮਿਲ ਸਿੰਘ ਦੀ ਹਰਸ਼ ਨਾਲ ਬਹਿਸ ਹੋ ਗਈ, ਜੋ ਹਾਥਾਪਾਈਂ ਤੱਕ ਪਹੁੰਚ ਗਈ।
ਇੰਦਰਬੀਰ ਨੇ ਪੁਲਸ ਨੂੰ ਦਰਜ ਬਿਆਨਾਂ 'ਚ ਹਰਸ਼ 'ਤੇ ਇਲਜ਼ਾਮ ਲਾਇਆ ਕਿ ਜਦੋਂ ਉਨ੍ਹਾਂ ਦਾ ਪਰਸ ਡਿੱਗਿਆ ਸੀ ਤਾਂ ਉਸ 'ਚ ਕਰੀਬ 60 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ। ਜਦੋਂ ਉਨ੍ਹਾਂ ਨੂੰ ਪਰਸ ਵਾਪਸ ਕੀਤਾ ਗਿਆ ਤਾਂ ਸਿਰਫ 14 ਹਜ਼ਾਰ ਹੀ ਪਰਸ 'ਚ ਮਿਲੇ ਸਨ ਜਦਕਿ ਜ਼ਰੂਰੀ ਕਾਗਜ਼ਾਤ ਵੀ ਬਿਖਰੇ ਪਏ ਸਨ। ਇੰਦਰਜੀਤ ਸਿੰਘ ਨੇ ਦੱਸਿਆ ਕਿ 5000 ਉਸ ਦੇ ਕੋਲ ਸਨ ਅਤੇ ਬਾਕੀ ਦੇ ਪੈਸੇ ਦੂਜੇ ਸਾਥੀ ਕੋਲ ਸਨ।
ਪੁਲਸ ਨੇ ਇੰਦਰਵੀਰ ਦੇ ਬਿਆਨ ਦਰਜ ਕਰ ਲਏ ਹਨ। ਹਰਸ਼ ਅਤੇ ਉਸ ਦੇ ਸਾਥੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵੇਂ ਧਿਰਾਂ 'ਚ ਹੋਏ ਝਗੜੇ ਦੌਰਾਨ ਝਿਰਮਿਲ ਸਿੰਘ ਜ਼ਖਮੀ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਬੀਰ ਅਤੇ ਏ. ਐੱਸ. ਆਈ. ਕੁਲਦੀਪ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਹੀ ਪੁਲਸ ਕਾਰਵਾਈ ਕਰੇਗੀ।
ਸਿੱਧੂ ਮੂਸੇਵਾਲ ਵਿਰੁੱਧ ਲੁਧਿਆਣਾ ਦੀ ਅਦਾਲਤ 'ਚ ਸ਼ਿਕਾਇਤ ਦਾਖ਼ਲ (ਵੀਡੀਓ)
NEXT STORY