ਅਜਨਾਲਾ, (ਬਾਠ)- ਅੱਜ ਇਥੇ ਸਥਾਨਕ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਖੁੱਲ੍ਹੇ ਹਾਲ ’ਚ ਆਰ. ਐੱਮ. ਪੀ. ਡਾਕਟਰ ਵੈੱਲਫੇਅਰ ਸੋਸਾਇਟੀ ਦੀ ਪ੍ਰਭਾਵਸ਼ਾਲੀ ਤਹਿਸੀਲ ਪੱਧਰੀ ਮੀਟਿੰਗ ਸੋਸਾਇਟੀ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਲੰਗੋਮਾਹਲ ਤੇ ਤਹਿਸੀਲ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਰਹੱਦੀ ਤਹਿਸੀਲ ਅਜਨਾਲਾ ਸਮੇਤ ਪੰਜਾਬ ’ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਲਾਈ ਜਾ ਰਹੀ ਨਸ਼ਿਆਂ ਦੀ ਭੈਡ਼ੀ ਲਤ ਤੋਂ ਬਚਾਉਣ ਲਈ ਸੋਸਾਇਟੀ ਆਪਣੇ ਪੱਧਰ ’ਤੇ ਈਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਹੀ ਹੈ।
ਸਮੂਹ ਆਰ. ਐੱਮ. ਪੀ. ਡਾਕਟਰਾਂ ਨੇ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਤੇ ਮੁਜ਼ਾਹਰਾ ਵੀ ਕੀਤਾ।
ਡਾ. ਸੋਹਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ‘ਤੰਦਰੁਸਤ ਮਿਸ਼ਨ ਪੰਜਾਬ’ ਦਾ ਜਿਥੇ ਭਰਵਾਂ ਸਵਾਗਤ ਕਰਦੇ ਹਾਂ, ਉਥੇ ਇਸ ਮੁਹਿੰਮ ਦਾ ਸਮਰਥਨ ਕਰਦਿਆਂ ਆਪਣੇ ਅਧਿਕਾਰ ਖੇਤਰ ’ਚ ਸੋਸਾਇਟੀ ਦੇ ਡਾਕਟਰ ਭਰਾਵਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਪੰਜਾਬ ਨੂੂੰ ਖੁਸ਼ਹਾਲ ਤੇ ਨਸ਼ਾ-ਮੁਕਤ ਕਰਨ ਲਈ ਵਿਸ਼ੇਸ਼ ਰੋਲ ਅਦਾ ਕਰਨ। ਉਪਰੰਤ ਉਨ੍ਹਾਂ ਤਹਿਸੀਲ ਅਜਨਾਲਾ ਦੇ ਵੱਖ-ਵੱਖ ਇਲਾਕੇ ਵੰਡ ਕੇ ਨਵੇਂ ਪ੍ਰਧਾਨ ਵੀ ਥਾਪੇ, ਜਿਨ੍ਹਾਂ ’ਚ ਕੁਲਦੀਪ ਸਿੰਘ ਪੰਨੂ ਫਿਰਵਰਿਆ, ਡਾ. ਬਲਬੀਰ ਸਿੰਘ ਜਗਦੇਵ ਕਲਾਂ ਤੇ ਡਾ. ਨਰਿੰਦਰ ਸਿੰਘ ਝੰਡੇਰ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਅਾਂ।ਇਸ ਮੌਕੇ ਜੋਗਿੰਦਰ ਮਸੀਹ, ਜਸਵੰਤ ਸਿੰਘ, ਜਸਬੀਰ ਸਿੰਘ, ਸਤਵਿੰਦਰ ਸਿੰਘ ਘੁੰਮਣ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਨਛੱਤਰ ਸਿੰਘ, ਗੁਰਜਿੰਦਰ ਸਿੰਘ, ਕੁਲਵੰਤ ਸਿੰਘ, ਇਸਤਰੀ ਵਿੰਗ ਪ੍ਰਧਾਨ ਸੁਖਵਿੰਦਰ ਕੌਰ, ਕੰਵਲਜੀਤ ਕੌਰ, ਡਿੰਪਲ ਸ਼ਰਮਾ (ਸਾਰੇ ਡਾਕਟਰ ਸਾਹਿਬਾਨ) ਆਦਿ ਹਾਜ਼ਰ ਸਨ।
ਨਹਿਰੀ ਵਿਭਾਗ ਸੋਮਵਾਰ ਨੂੰ ਭੇਜ ਸਕਦੈ ਦੋਸ਼ੀ ਕਾਰੋਬਾਰੀਆਂ ਨੂੰ ਨੋਟਿਸ
NEXT STORY