ਲੁਧਿਆਣਾ (ਬਹਿਲ) - ਬੀਤੇ ਸ਼ਨੀਵਾਰ ਨੂੰ ਸਿੱਧਵਾਂ ਨਹਿਰ ਵਿਚ ਸਾਈਕਲ ਕਾਰੋਬਾਰੀਆਂ ਵੱਲੋਂ ਕਾਲੀ ਸੁਆਹ ਦੇ ਬੋਰੇ ਸੁੱਟੇ ਜਾਣ ਦਾ ਮਾਮਲਾ ਅਜੇ ਵੀ ਬੁਝਾਰਤ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕੇਸ ਨੂੰ ਲੈ ਕੇ ਨਹਿਰੀ ਵਿਭਾਗ ਰੋਪੜ ਦੇ ਐਕਸੀਅਨ ਵਿਜੇ ਕੁਮਾਰ ਗਰਗ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਰੋਕਥਾਮ ਵਿਭਾਗ ਦੇ ਐਕਸੀਅਨ ਜੀ. ਐੱਸ. ਗਿੱਲ ਵੱਲੋਂ ਪੱਤਰ ਲਿਖ ਕੇ ਉਨ੍ਹਾਂ ਨੂੰ ਸਿਰਫ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਹਿਰ ਵਿਚ ਸੁੱਟਿਆ ਗਿਆ ਪਦਾਰਥ ਕੋਈ ਇੰਡਸਟ੍ਰੀਅਲ ਵੇਸਟ ਨਹੀਂ, ਜਦੋਂਕਿ ਇਹ ਪਾਲਿਊਸ਼ਨ ਵਿਭਾਗ ਦੀ ਜ਼ਿੰਮੇਵਾਰੀ ਸੀ ਕਿ ਉਹ ਨਹਿਰ ਵਿਚ ਸੁੱਟੇ ਗਏ ਕਾਲੇ ਪਦਾਰਥ ਦੀ ਪੂਰੀ ਜਾਂਚ ਤੋਂ ਬਾਅਦ ਨਹਿਰੀ ਵਿਭਾਗ ਨੂੰ ਭੇਜਦਾ।
ਐਕਸੀਅਨ ਵਿਜੇ ਗਰਗ ਨੇ ਕਿਹਾ ਕਿ ਪਾਲਿਊਸ਼ਨ ਵਿਭਾਗ ਨੇ ਆਪਣਾ ਪੱਲਾ ਝਾੜਦੇ ਹੋਏ ਨਹਿਰੀ ਵਿਭਾਗ ਨੂੰ ਇਸ ਕੇਸ ਵਿਚ ਕਾਰਵਾਈ ਕਰਨ ਲਈ ਕਿਹਾ ਹੈ ਪਰ ਨਹਿਰੀ ਵਿਭਾਗ ਨੇ ਪ੍ਰਦੂਸ਼ਣ ਰੋਕਥਾਮ ਵਿਭਾਗ ਨੂੰ ਪੱਤਰ ਲਿਖ ਕੇ ਨਹਿਰ ਵਿਚ ਸੁੱਟੇ ਗਏ ਪਦਾਰਥ ਦੀ ਜਾਂਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਨਹਿਰ ਵਿਚ ਕਾਲੀ ਸੁਆਹ ਸੁੱਟਣ ਵਾਲੇ ਦੋਸ਼ੀਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਗਈ ਜਾਣਕਾਰੀ ਦੇ ਤੱਥ ਵੀ ਨਹਿਰੀ ਵਿਭਾਗ ਨੂੰ ਨਹੀਂ ਸੌਂਪੇ ਹਨ। ਐਕਸੀਅਨ ਵਿਜੇ ਕੁਮਾਰ ਗਰਗ ਨੇ ਕਿਹਾ ਕਿ ਨਹਿਰ ਵਿਚ ਕਾਲੀ ਸੁਆਹ ਸੁੱਟਣ ਵਾਲੇ ਕਾਰੋਬਾਰੀਆਂ ਨੂੰ ਨਹਿਰੀ ਵਿਭਾਗ ਵੱਲੋਂ ਸੋਮਵਾਰ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਕੇਸ ਦੀ ਸੁਣਵਾਈ ਲਈ ਪੇਸ਼ ਹੋਣ ਲਈ ਵੀ ਕਿਹਾ ਜਾਵੇਗਾ।
ਫਿਲਮਾਂ ਦੇਖ ਕੇ ਬਣਾਇਆ ਪਲਾਨ, ਭੈਣ ਦੇ ਵਿਆਹ ਲਈ ਰਚਿਆ ਲੁੱਟ ਦਾ ਡਰਾਮਾ
NEXT STORY