ਜਲੰਧਰ (ਵੈੱਬ ਡੈਸਕ) : ਕਿਸਾਨੀ ਹੱਕਾਂ ਲਈ ਰਾਜਧਾਨੀ ਦਿੱਲੀ 'ਚ ਲੜੀ ਜਾ ਰਹੀ ਇਤਿਹਾਸਕ ਲੜਾਈ ਨੂੰ ਪੰਜਾਬ ਦੇ ਗਾਇਕਾਂ ਵੱਲੋਂ ਵੀ ਭਰਪੂਰ ਸਰਮਰਥਨ ਮਿਲ ਰਿਹਾ ਹੈ। ਜਿੱਥੇ ਬਹੁਤ ਸਾਰੇ ਗਾਇਕ ਸੋਸ਼ਲ ਮੀਡੀਆ ਰਾਹੀ ਆਪਣਾ ਯੋਗਦਾਨ ਪਾ ਰਹੇ ਉੱਥੇ ਕੰਵਰ ਗਰੇਵਾਲ, ਹਰਫ਼ ਚੀਮਾ, ਗਲਵ ਵੜੈਚ ਸਮੇਤ ਹੋਰ ਬਹੁਤ ਸਾਰੇ ਗਾਇਕ ਵੀ ਦਿੱਲੀ ਪੁੱਜੇ ਹੋਏ ਹਨ। ਇਨ੍ਹਾਂ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗਾਇਕ-ਅਦਾਕਾਰ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਵਲੋਂ ਵੀ ਕਿਸਾਨ ਧਰਨੇ 'ਚ ਹਾਜ਼ਰੀ ਲਵਾਈ ਗਈ ਸੀ
ਦੱਸ ਦਈਏ ਕਿ ਪੰਜਾਬੀ ਗਾਇਕ ਆਰ ਨੇਤ ਵੀ ਕਿਸਾਨ ਅੰਦੋਲਨ 'ਚ ਪਹੁੰਚੇ ਹੋਏ ਹਨ। ਉਨ੍ਹਾਂ ਨੇ ਇਕ ਕਿਸਾਨ ਬਜ਼ੁਰਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੇਂਦਰ ਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ। ਇਸ ਤਸਵੀਰ 'ਚ ਨਜ਼ਰ ਆ ਰਹੇ ਬਜ਼ੁਰਗ ਕਿਸਾਨ ਦੇ ਸੱਟਾਂ ਲੱਗੀਆਂ ਹੋਈਆਂ ਹਨ। ਕੈਪਸ਼ਨ 'ਚ ਆਰ ਨੇਤ ਨੇ ਲਿਖਿਆ ਹੈ, 'ਯਾਦ ਰੱਖੀਂ ਲੜਦੇ ਆ ਬਿਨਾਂ ਸੀਸ ਤੋਂ ਹੱਥ ਪਾਉਂਦੀ, ਜਿਨ੍ਹਾਂ ਦੀ ਤੂੰ ਧੌਣ ਨੂੰ ਫਿਰੇਂ ਤੇਰੀ ਇੰਨੀ ਕਾਹਤੋਂ ਮਰਗੀ ਜ਼ਮੀਰ ਦਿੱਲੀਏ, ਖੇਤ ਬਾਬੇ ਨਾਨਕ ਦੇ ਖੋਹਣ ਨੂੰ ਫਿਰੇ। ਜੈ ਜਵਾਨ ਜੈ ਕਿਸਾਨ।' ਇਹ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਕੇਂਦਰ ਸਰਕਾਰ 'ਤੇ ਗੁੱਸਾ ਕੱਢ ਰਹੇ ਹਨ ਤੇ ਕਿਸਾਨਾਂ ਦੀ ਕਾਮਯਾਬੀ ਲਈ ਅਰਦਾਸਾਂ ਕਰ ਰਹੇ ਹਨ। ਹਾਲ ਹੀ 'ਚ ਆਰ. ਨੇਤ ਆਪਣੇ ਨਵੇਂ ਧਾਰਮਿਕ ਗੀਤ 'ਮੇਰਾ ਬਾਬਾ ਨਾਨਕ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ।
ਦੱਸਣਯੋਗ ਹੈ ਕਿ ਦਿੱਲੀ ਮਾਰਚ 'ਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਕਈ ਹੋਰ ਵੀ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਉਨ੍ਹਾਂ 'ਚੋਂ ਹੀ ਇਕ ਹੈ ਗਾਇਕ ਤਰਸੇਮ ਜੱਸੜ ਅਤੇ ਰਣਜੀਤ ਬਾਵਾ, ਜੋ ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ। ਉੱਥੇ ਹੀ ਦੋਹਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਇਹ ਦੋਵੇਂ ਗਾਇਕ ਕਿਸਾਨਾਂ ਦੀ ਸੇਵਾ 'ਚ ਜੁਟੇ ਹੋਏ ਨਜ਼ਰ ਆਏ ਹਨ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਬਜ਼ੁਰਗ ਬੇਬੇ ਲਈ ਗ਼ਲਤ ਸ਼ਬਦਾਵਲੀ ਵਰਤਣੀ ਕੰਗਨਾ ਰਣੌਤ ਨੂੰ ਪਈ ਮਹਿੰਗੀ, ਕਮਿਸ਼ਨਰ ਕੋਲ ਪੁੱਜੀ ਸ਼ਿਕਾਇਤ
NEXT STORY