ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਜੂਆ ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ 6600 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸ਼ਹਿਬਾਜ਼ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਤੇ ਅਪਰਾਧਕ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਏ.ਐੱਸ.ਆਈ. ਪਵਿੰਦਰਜੀਤ ਸਿੰਘ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਫੱਟੀ ਬਸਤਾ ਚੌਕ ’ਚ ਮੌਜੂਦ ਸੀ। ਇਸੇ ਦੌਰਾਨ ਪੁਲਸ ਦੇ ਇਕ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸਲੋਹ ਰੋਡ ’ਤੇ ਇਕ ਧਾਰਮਕ ਸਥਾਨ ਨਜ਼ਦੀਕ ਇਕ ਵਿਅਕਤੀ ਆਮ ਲੋਕਾਂ ਨੂੰ ਨੰਬਰ ਲਗਾਉਣ ਲਈ ਝਾਂਸੇ ’ਚ ਲੈ ਰਿਹਾ ਹੈ। ਵਿਅਕਤੀ ਦਾ ਕਹਿਣਾ ਹੈ ਕਿ 1 ਰੁਪਏ ਲਗਾਉਣ ’ਤੇ ਜੇਕਰ ਨੰਬਰ ਨਿਕਲਦਾ ਹੈ ਤਾਂ ਉਸਨੂੰ 90 ਰੁਪਏ ਮਿਲੇਣਗੇ। ਐੱਸ. ਐੱਚ.ਓ. ਨੇ ਦੱਸਿਆ ਕਿ ਸੂਚਨਾ ਦੇ ਅਾਧਾਰ ’ਤੇ ਪੁਲਸ ਨੇ ਉਕਤ ਵਿਅਕਤੀ ਜੋਗਿੰਦਰ ਲਾਲ ਪੁੱਤਰ ਮਨਸਾ ਰਾਮ ਵਾਸੀ ਸਲੋਹ ਨੂੰ ਮੌਕੇ ’ਤੇ ਦੜਾ-ਸੱਟਾ ਲਾਉਂਦੇ ਗ੍ਰਿਫਤਾਰ ਕਰ ਕੇ ਉਸ ਕੋਲੋਂ 6600 ਰੁਪਏ ਦੀ ਰਾਸ਼ੀ ਬਰਾਮਦ ਕੀਤੀ।
ਪੁਲਸ ਨੇ ਉਕਤ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਯਤ ਨਾਲ ਕੀਤੀ ਫਸਲ ਤਬਾਹ, 2 ’ਤੇ ਮਾਮਲਾ ਦਰਜ
NEXT STORY