ਮੁੱਦਕੀ(ਹੈਪੀ, ਮਲਹੋਤਰਾ)–ਵਿਧਵਾ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਯਤ ਨਾਲ ਚਰੀ ਦੀ ਫਸਲ ਤਬਾਹ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ ਪੁਲਸ ਚੌਕੀ ਮੁੱਦਕੀ ਵੱਲੋਂ ਇਕ ਔਰਤ ਸਮੇਤ 2 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਵਿਧਵਾ ਹਰਵਿੰਦਰ ਕੌਰ ਪਤਨੀ ਕੰਵਲਜੀਤ ਸਿੰਘ ਵਾਸੀ ਮੁੱਦਕੀ ਹਾਲ ਵਾਸੀ ਪਿੰਡ ਟਹਿਣਾ ਜ਼ਿਲਾ ਫਰੀਦਕੋਟ ਨੇ ਪੁਲਸ ਚੌਕੀ ਮੁੱਦਕੀ ਨੂੰ ਦਿੱਤੇ ਬਿਆਨਾਂ ’ਚ ਤੇ ਪੱਤਰਕਾਰਾਂ ਦੇ ਸਾਹਮਣੇ ਆਪਣਾ ਦੁੱਖ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੇ ਪਤੀ ਦੇ ਹਿੱਸੇ ਦੀ ਜ਼ਮੀਨ ਵਿਰਾਸਤ ’ਚ ਉਸ ਦੇ ਨਾਂ ’ਤੇ ਚਡ਼੍ਹੀ ਹੈ ਅਤੇ ਜ਼ਮੀਨ ਦਾ ਇਹ ਛੋਟਾ ਜਿਹਾ ਟੁਕਡ਼ਾ ਹੀ ਉਸ ਦੇ ਤੇ ਉਸ ਦੇ ਬੱਚਿਆਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ ਪਰ ਉਸ ਦੀ ਸੱਸ ਜਸਵੀਰ ਕੌਰ ਪਤਨੀ ਸਵ. ਗੁਰਚਰਨ ਸਿੰਘ ਤੇ ਅਮਰੀਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਮੁੱਦਕੀ ਮਿਲ ਕੇ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸੇ ਨੀਯਤ ਨਾਲ ਉਨ੍ਹਾਂ ਨੇ ਉਸ ਦੀ ਜ਼ਮੀਨ ’ਚ ਖਡ਼੍ਹੀ ਚਰੀ ਦੀ ਫਸਲ ਵਾਹ ਦਿੱਤੀ ਤੇ ਉਸ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ ਜ਼ਮੀਨ ਛੱਡ ਦੇਵੇ ਨਹੀਂ ਤਾਂ ਉਹ ਉਸ ਨੂੰ ਦੇਖ ਲੈਣਗੇ। ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਪੀਡ਼ਤਾ ਦਾ ਬਿਆਨ ਕਲਮਬੱਧ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਵ ਸੈਨਾ ਸਮਾਜਵਾਦੀ ਪਾਰਟੀ ਨੇ ਫੂਕਿਆ ਸੁਖਪਾਲ ਖਹਿਰਾ ਦਾ ਪੁਤਲਾ
NEXT STORY