ਜਲੰਧਰ (ਧਵਨ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਤੁਲਾ ਰਾਸ਼ੀ ਦੀ ਕੁੰਡਲੀ ’ਚ ਹੋਇਆ ਸੀ, ਜਿੱਥੇ ਬ੍ਰਹਿਸਪਤੀ ਬਿਰਾਜਮਾਨ ਹਨ। ਲੁਧਿਆਣਾ ਦੇ ਜੋਤਿਸ਼ ਆਚਾਰੀਆ ਡਾ. ਪਰਵੇਸ਼ ਨੇ ਦੱਸਿਆ ਕਿ ਚੰਦਰਮਾ ਤੀਜੇ ਘਰ ’ਚ, ਰਾਹੂ ਪੰਜਵੇਂ, ਸ਼ਨੀ ਸੱਤਵੇਂ, ਬੁੱਧ ਅੱਠਵੇਂ, ਮੰਗਲ ਤੇ ਸੂਰਜ ਨੌਵੇਂ, ਸ਼ੁੱਕਰ ਦਸਵੇਂ ਅਤੇ ਕੇਤੂ 11ਵੇਂ ਘਰ ’ਚ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਲਗਰੇਸ਼ ਸ਼ੁੱਕਰ ਦਸਵੇਂ ਘਰ ’ਚ ਬੈਠਦਾ ਹੈ ਤਾਂ ਅਮਲ ਕੀਰਤ ਯੋਗ ਬਣਦਾ ਹੈ, ਜਿਸ ਨਾਲ ਵਿਅਕਤੀ ਉੱਚ ਘਰਾਣੇ ’ਚ ਜਨਮ ਲੈ ਕੇ ਵਿਸ਼ਵ ਭਰ ਵਿਚ ਪ੍ਰਸਿੱਧ ਹੋ ਜਾਂਦਾ ਹੈ। ਡਾ. ਪਰਵੇਸ਼ ਨੇ ਕਿਹਾ ਕਿ ਰਾਹੁਲ ਦੀ ਤੁਲਾ ਰਾਸ਼ੀ ਹੈ ਅਤੇ ਇਸ ਰਾਸ਼ੀ ਦੇ ਵਿਅਕਤੀ ਨੂੰ ਸਮਝਣਾ ਆਸਾਨ ਨਹੀਂ ਹੁੰਦਾ। ਉਹ ਜਿੰਨਾ ਬਾਹਰੋਂ ਦਿਖਾਈ ਦਿੰਦਾ ਹੈ, ਉਸ ਨਾਲੋਂ ਜ਼ਿਆਦਾ ਅੰਦਰ ਹੁੰਦਾ ਹੈ। ਅਜਿਹਾ ਮਨੁੱਖ ਕਿਸੇ ਵੀ ਥਾਂ ਟਿਕ ਕੇ ਨਹੀਂ ਬੈਠ ਸਕਦਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਪੈਦਲ ਯਾਤਰਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ’ਤੇ ਲੱਗਾ ਪੱਪੂ ਦਾ ਟੈਗ ਮਿਟ ਗਿਆ। ਵਿਰੋਧੀ ਪਾਰਟੀਆਂ ਨੇ ਵੀ ਮੰਨਿਆ ਹੈ ਕਿ ਇਹ ਵਿਅਕਤੀ ਪੱਪੂ ਨਹੀਂ ਸਗੋਂ ਬਹੁਤ ਡੂੰਘਾ ਹੈ।
ਇਹ ਵੀ ਪੜ੍ਹੋ : ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ: ਐਡਵੋਕੇਟ ਧਾਮੀ ਦੀ ਅਗਵਾਈ ’ਚ ਜਲਦ ਅਮਰੀਕਾ ਜਾਵੇਗਾ SGPC ਦਾ ਵਫ਼ਦ
ਉਨ੍ਹਾਂ ਕਿਹਾ ਕਿ ਰਾਹੁਲ ’ਤੇ ਹੁਣ ਰਾਹੂ ਮਹਾਦਸ਼ਾ ’ਚ ਗੁਰੂ ਦੀ ਅੰਤਰਦਸ਼ਾ ਚੱਲ ਰਹੀ ਹੈ। ਪੰਜਵੇਂ ਘਰ ’ਚ ਸਥਿਤ ਰਾਹੂ ਕਾਫੀ ਉਤਰਾਅ-ਚੜ੍ਹਾਅ ਦਿਖਾਉਂਦਾ ਹੈ ਪਰ ਹਰ ਵਾਰ ਵਿਅਕਤੀ ਲੋਹਾ ਬਣ ਕੇ ਨਿਕਲਦਾ ਹੈ। ਗੁਰੂ ਦੀ ਅੰਤਰਦਸ਼ਾ ਕਾਰਨ ਹੀ ਜਿੰਨੀਆਂ ਚੁਣੌਤੀਆਂ ਅਤੀਤ ’ਚ ਆਈਆਂ, ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਲੈਣਗੇ। ਇਸ ਨੂੰ ਕਹਿੰਦੇ ਹਨ ਗ੍ਰਹਿਆਂ ਦੀ ਖੇਡ। ਉਨ੍ਹਾਂ ਕਿਹਾ ਕਿ ‘ਇੰਡੀਆ’ ਨਾਂ ਦਾ ਜੋ ਗੱਠਜੋੜ ਬਣਿਆ ਹੈ, ਉਸ ਵਿਚ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਵੇਗੀ। ਰਾਹੂ 30 ਅਕਤੂਬਰ ਨੂੰ ਰਾਸ਼ੀ ਬਦਲੇਗਾ। ਉਹ ਮੀਨ ਰਾਸ਼ੀ ’ਚ ਆਵੇਗਾ ਜੋ ਕਿ ਬ੍ਰਹਿਸਪਤੀ ਦੀ ਆਪਣੀ ਰਾਸ਼ੀ ਹੈ ਅਤੇ ਇਨ੍ਹਾਂ ਦੀ ਕੁੰਡਲੀ ਵਿਚ ਛੇਵਾਂ ਘਰ ਹੋਵੇਗਾ। ਛੇਵਾਂ ਘਰ ਲੜਾਈ-ਝਗੜੇ, ਕੋਰਟ-ਕਚਹਿਰੀ, ਬੀਮਾਰੀਆਂ ਤੇ ਕੰਪੀਟੀਸ਼ਨ ਦਾ ਹੁੰਦਾ ਹੈ, ਜਿਸ ਵਿਚੋਂ ਉਹ ਜੇਤੂ ਹੋ ਕੇ ਨਿਕਲਣਗੇ। ਇਸ ਲਈ ਅਜੇ ਉਨ੍ਹਾਂ ਦਾ ਜਲਵਾ ਅੱਗੇ ਦਿਖਾਈ ਦੇਵੇਗਾ ਅਤੇ ਉਹ ਨਵੇਂ ਗੱਠਜੋੜ ਨੂੰ ਉਚਾਈਆਂ ’ਤੇ ਲੈ ਕੇ ਜਾਣਗੇ।
ਇਹ ਵੀ ਪੜ੍ਹੋ : ਪਰਾਲੀ ਦੇ ਸੁਚੱਜੇ ਨਿਪਟਾਰੇ ਨੂੰ ਲੈ ਕੇ ਕਿਸਾਨਾਂ ਲਈ ਅਹਿਮ ਖ਼ਬਰ, ਇੰਝ ਮੁਹੱਈਆ ਕਰਵਾਏ ਜਾਣਗੇ ਸਰਫੇਸ ਸੀਡਰ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਪਿਆ ਛਰਾਟੇਦਾਰ ਮੀਂਹ, ਸ੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜ਼ਾਰਾ
NEXT STORY